ਪੁਲਸ ਹੱਥ ਲੱਗੀ ਵੱਡੀ ਸਫ਼ਲਤਾ, ਤੱਲ੍ਹਣ ਰੋਡ ਗੋਲ਼ੀਕਾਂਡ ਦੇ ਮੁਲਜ਼ਮਾਂ ਸਣੇ 4 ਨੌਜਵਾਨ ਹਥਿਆਰਾਂ ਨਾਲ ਗ੍ਰਿਫ਼ਤਾਰ
Monday, Apr 18, 2022 - 06:47 PM (IST)
ਜਲੰਧਰ (ਸੋਨੂੰ, ਸ਼ੋਰੀ)— ਜਲੰਧਰ ਦਿਹਾਤੀ ਦੀ ਪੁਲਸ ਨੇ ਚਾਰ ਨੌਜਵਾਨਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਉਕਤ ਨੌਜਵਾਨਾਂ ਖ਼ਿਲਾਫ਼ ਡਕੈਤੀ, ਕਤਲ ਅਤੇ ਹਾਈਵੇਅ ’ਤੇ ਲੁੱਟਖੋਹ ਕਰਨ ਦੇ ਮਾਮਲੇ ਦਰਜ ਹਨ। ਇਨ੍ਹਾਂ ਨੌਜਵਾਨਾਂ ਨੂੰ ਥਾਣਾ ਪਤਾਰਾ ਦੀ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਸਵਪਨ ਸ਼ਰਮਾ ਨੇ ਦੱਸਿਆ ਕਿ 16 ਤਾਰੀਖ਼ ਨੂੰ ਤੱਲ੍ਹਣ ਰੋਡ ’ਤੇ ਬਾਈਕ ’ਤੇ ਜਾ ਰਹੇ ਭੁਵਨੇਸ਼ਵਰ ਕੁਮਾਰ ਨੂੰ ਤਿੰਨ ਨੌਜਵਾਨਾਂ ਨੇ ਗੋਲ਼ੀ ਮਾਰ ਦਿੱਤੀ ਸੀ। ਥਾਣਾ ਪਤਾਰਾ ਦੀ ਪੁਲਸ ਨੇ 48 ਘੰਟਿਆਂ ’ਚ ਹੀ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਦੇ ਕੋਲੋਂ ਤਿੰਨ ਦੇਸੀ ਹਥਿਆਰ, ਵਾਰਦਾਤ ’ਚ ਵਰਤਿਆ ਗਿਆ ਵਾਹਨ ਵੀ ਬਰਾਮਦ ਕੀਤਾ ਗਿਆ ਹੈ।
ਪੁੱਛਗਿੱਛ ’ਚ ਹੋਏ ਇਹ ਖ਼ੁਲਾਸੇ
ਉਕਤ ਗਿਰੋਹ ਪਿਛਲੇ ਦੋ ਸਾਲਾਂ ਤੋਂ ਹੁਸ਼ਿਆਰਪੁਰ, ਕਪੂਰਥਲਾ, ਫਿਰੋਜ਼ਪੁਰ, ਲੁਧਿਆਣਾ, ਪਟਿਆਲਾ ਅਤੇ ਨਵਾਂਸ਼ਹਿਰ ਦੇ ਆਮ ਖੇਤਰਾਂ ’ਚ ਸਰਗਰਮ ਹੈ। ਉਕਤ ਨੌਜਵਾਨ ਤਿੰਨ ਸਾਲਾਂ ਤੋਂ ਆਪਣੇ ਘਰਾਂ ’ਚ ਨਹੀਂ ਰਹਿ ਰਹੇ ਸਨ। ਇਸ ਲਈ ਇਨ੍ਹਾਂ ਨੂੰ ਟਰੈਕ ਕਰਨਾ ਪੁਲਸ ਲਈ ਚੁਣੌਤੀ ਸੀ। ਫੜੇ ਗਏ ਮੁਲਜ਼ਮਾਂ ਵਿਚ ਸਾਹਿਲ, ਅਵਤਾਰ ਅਤੇ ਜਤਿਨ ਸ਼ਾਮਲ ਹਨ, ਜੋਕਿ ਤੱਲ੍ਹਣ ਰੋਡ ’ਤੇ ਗੋਲ਼ੀਕਾਂਡ ਦੀ ਵਾਰਦਾਤ ਨੂੰ ਅੰਜਾਮ ਦੇਣ ਵਿਚ ਸ਼ਾਮਲ ਸਨ। ਇਹ ਤਿੰਨੋਂ 18-20 ਸਾਲ ਦੇ ਕਰੀਬ ਹਨ।
ਇਹ ਵੀ ਪੜ੍ਹੋ: ਜਲੰਧਰ 'ਚ ਹੈਰਾਨ ਕਰਦੀ ਘਟਨਾ, ਕੁੜੀ ਨਾਲ ਗੈਂਗਰੇਪ ਤੋਂ ਬਾਅਦ ਬਣਾਈ ਵੀਡੀਓ, ਜਦ ਖੁੱਲ੍ਹਾ ਭੇਤ ਤਾਂ ਉੱਡੇ ਸਭ ਦੇ ਹੋਸ਼
10 ਅਪ੍ਰੈਲ ਨੂੰ ਕਰੇਟਾ ਕਾਰ ਲੁੱਟਣ ਵਾਲੇ ਦਿਨ ਹੋਰ ਵੀ ਕੀਤੀਆਂ ਸਨ ਕਈ ਲੁੱਟਖੋਹਾਂ
ਪੁਲਸ ਦੀ ਪੁੱਛਗਿੱਛ ’ਚ ਪਤਾ ਲਗਾ ਹੈ ਕਿ 10 ਅਪ੍ਰੈਲ ਨੂੰ ਗੋਰਾਇਆ ’ਚ 3 ਹਥਿਆਰਬੰਦ ਲੁਟੇਰਿਆ ਵੱਲੋਂ ਕਰੇਟਾ ਕਾਰ ਲੁੱਟੀ ਗਈ ਸੀ। ਇਸੇ ਦਿਨ ਹੀ ਗਿਰੋਹ ਨੇ ਇਸੇ ਇਲਾਕੇ ’ਚ ਕਈ ਲੁੱਟਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਗਿਰੋਹ ਦੇ ਸਰਗਨਾ ਅਜਮੇਰ ਸਿੰਘ ਨੂੰ ਵੀ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਅਜਮੇਰ ਵਿਰੁੱਧ ਜਲੰਧਰ ਸਮੇਤ ਕਈ ਜ਼ਿਲ੍ਹਿਆਂ ’ਚ ਕਤਲ, ਫਿਰੌਤੀ ਮੰਗਣ ਹਥਿਆਰਬੰਦ ਲੁੱਟਾਂ-ਖੋਹਾਂ ਕਰਨ ਦੇ ਕਰੀਬ 35 ਮਾਮਲੇ ਦਰਜ ਹਨ। ਇਸ ਦੇ ਕੋਲੋਂ ਇਕ ਦੇਸੀ ਹਥਿਆਰ ਅਤੇ ਕਰੇਟਾ ਕਾਰ ਬਰਾਮਦ ਹੋਈ ਹੈ।
ਇਹ ਵੀ ਪੜ੍ਹੋ: ਨਿਊਜ਼ੀਲੈਂਡ 'ਚ ਆਦਮਪੁਰ ਦੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ
ਇਹ ਹੋਈ ਬਰਾਮਦਗੀ
ਇਕ ਕੇਸੀ ਕੱਟਾ 1 ਜ਼ਿੰਦਾ ਰੌਂਦ, ਇਕ ਰਿਵਾਲਵਰ 32 ਬੋਰ, 2 ਜ਼ਿੰਦਾ ਰੌਂਦ, ਇਕ 315 ਬੋਰ ਦੇਸੀ ਕੱਟਾ 1 ਜ਼ਿੰਦਾ ਰੌਂਦ
ਗੱਡੀ ਕਰੇਟਾ ਨੰਬਰ ਪੀ.ਬੀ.08-ਈ. ਡਬਲਿਊ-8169
ਸਪਲੈਂਡਰ ਮੋਟਰਸਾਈਕਲ ਨੰਬਰ ਪੀ. ਬੀ.08-ਸੀ. ਏ-5827
ਇਹ ਵੀ ਪੜ੍ਹੋ: ਵੱਡੀ ਖ਼ਬਰ: ਰੂਪਨਗਰ ਵਿਖੇ ਭਾਖ਼ੜਾ ਨਹਿਰ ’ਚ ਡਿੱਗੀ ਕਾਰ, ਬੱਚੇ ਸਣੇ 5 ਲੋਕਾਂ ਦੀ ਮੌਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ