GST ਮੋਬਾਈਲ ਵਿੰਗ ਨੇ 400 ਕਰੋੜ ਬੋਗਸ ਬਿਲਿੰਗ ਕਰਨ ਵਾਲੇ ਨੈਕਸਸ ਦਾ ਕੀਤਾ ਪਰਦਾਫਾਸ਼, 4 ਮੁਲਜ਼ਮ ਗ੍ਰਿਫ਼ਤਾਰ

Saturday, Jul 06, 2024 - 03:55 AM (IST)

ਲੁਧਿਆਣਾ (ਸੇਠੀ)- ਰਾਜ ਜੀ.ਐੱਸ.ਟੀ. ਵਿਭਾਗ ਦੇ ਮੋਬਾਈਲ ਵਿੰਗ ਨੇ ਕਾਰਵਾਈ ਕਰਦੇ ਹੋਏ ਲਗਭਗ 400-500 ਕਰੋੜ ਦੀ ਬੋਗਸ ਬਿਲਿੰਗ ਦੇ ਵੱਡੇ ਨੈਕਸਸ ਦਾ ਪਰਦਾਫਾਸ਼ ਕੀਤਾ ਹੈ। ਇਹ ਕਾਰਵਾਈ ਡਾਇਰੈਕਟਰ ਐਨਫੋਰਸਮੈਂਟ ਜਸਕਰਨ ਬਰਾੜ ਦੇ ਨਿਰਦੇਸ਼ਾਂ ’ਤੇ ਅਸਿਸਟੈਂਟ ਕਮਿਸ਼ਨਰ ਮੋਬਾਈਲ ਵਿੰਗ ਜਲੰਧਰ ਕਮਲਪ੍ਰੀਤ ਸਿੰਘ ਦੀ ਅਗਵਾਈ ’ਚ ਸਟੇਟ ਟੈਕਸ ਅਫ਼ਸਰ ਰਾਹੁਲ ਬਾਂਸਲ ਵੱਲੋਂ ਮੌਕੇ ’ਤੇ ਰਹਿ ਕੇ ਲੀਡ ਕੀਤੀ ਗਈ।

ਦੱਸ ਦਿੱਤਾ ਜਾਵੇ ਕਿ ਅਧਿਕਾਰੀਆਂ ਦੀ ਟੀਮ ਪਿਛਲੇ ਲੰਬੇ ਸਮੇਂ ਤੋਂ ਉਕਤ ਮਾਮਲੇ ਦੀ ਜਾਂਚ ’ਚ ਜੁਟੀ ਹੋਈ ਸੀ। ਵਿਭਾਗ ਨੇ ਸੂਚਨਾ ਦੇ ਆਧਾਰ ’ਤੇ ਕਾਰਵਾਈ ਨੂੰ ਅੰਜਾਮ ਦਿੱਤਾ ਹੈ, ਜਿਸ ਤੋਂ ਬਾਅਦ ਅਧਿਕਾਰੀਆਂ ਦੀ ਇਕ ਟੀਮ ਨੇ ਲੁਧਿਆਣਾ ਸਥਿਤ ਨਿਰੰਕਾਰੀ ਮੁਹੱਲੇ ’ਚ ਇਕ ਘਰ ਦੀ ਜਾਂਚ ਕੀਤੀ, ਜਿਥੋਂ ਅਧਿਕਾਰੀਆਂ ਨੂੰ ਹੈਰਾਨ ਕਰ ਦੇਣ ਵਾਲੇ ਤੱਥ ਮਿਲੇ।

ਵਿਭਾਗੀ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਕੁਝ ਅਕਾਊਂਟੈਂਟ ਅਤੇ ਪ੍ਰਾਈਵੇਟ ਵਿਅਕਤੀ ਮਿਲ ਕੇ ਲੇਬਰ ਕਲਾਸ ਅਤੇ ਬੇਰੋਜ਼ਗਾਰ ਵਿਅਕਤੀਆਂ ਨੂੰ ਮਹੀਨਾਵਰ ਪੈਸਿਆਂ ਦਾ ਝਾਂਸਾ ਦੇ ਕੇ ਜਾਂ ਝੂਠ ਬੋਲ ਕੇ ਅਜਿਹੇ ਵਿਅਕਤੀਆਂ ਦੇ ਡਾਕੂਮੈਂਟਸ ਪ੍ਰੀਕਿਓਰ ਕਰ ਲੈਂਦੇ ਸਨ ਅਤੇ ਉਨ੍ਹਾਂ ਦਸਤਾਵੇਜ਼ਾਂ ਦੇ ਆਧਾਰ ’ਤੇ ਫਰਜ਼ੀ ਫਰਮਾਂ ਦਾ ਨੈੱਟਵਰਕ ਤਿਆਰ ਕਰਦੇ, ਇਸ ਦੇ ਨਾਲ ਬੈਂਕ ਖਾਤੇ ਖੁੱਲ੍ਹਵਾ ਕੇ ਖੂਬ ਫਰਜ਼ੀ ਬਿਲੰਗ ਕਰਦੇ ਅਤੇ ਅੱਗੇ ਵੇਚਦੇ ਸਨ।

ਇਹ ਵੀ ਪੜ੍ਹੋ- ਲੁਧਿਆਣਾ ਪੁਲਸ ਦੀ ਫਾਸਟ-ਟਰੈਕ ਕਾਰਵਾਈ, ਸ਼ਿਵ ਸੈਨਾ ਆਗੂ ਨੂੰ ਵੱਢਣ ਵਾਲੇ 2 ਮੁਲਜ਼ਮ ਕੀਤੇ ਕਾਬੂ

ਕਾਰਵਾਈ ਦੌਰਾਨ ਅਧਿਕਾਰੀਆਂ ਨੂੰ ਮੌਕੇ ਤੋਂ ਬੈਂਕ ਲੋਨ, ਸਟੈਂਪਾਂ, ਕਈ ਬਿੱਲ ਅਤੇ ਲਗਭਗ 33 ਫਰਜ਼ੀ ਫਰਮਾਂ ਦਾ ਬਿਓਰਾ ਮਿਲਿਆ, ਜਿਥੇ 33 ਫਰਮਾਂ ’ਤੇ ਟੀਮਾਂ ਗਈਆਂ ਤਾਂ ਪਤੇ ਗ਼ਲਤ ਪਾਏ ਗਏ, ਜਿਸ ਤੋਂ ਬਾਅਦ ਜੀ.ਐੱਸ.ਟੀ. ਅਧਿਕਾਰੀਆਂ ਨੇ ਉਕਤ ਮਾਮਲੇ ਦੇ ਪਿੱਛੇ ਵਿਅਕਤੀਆਂ ਖਿਲਾਫ ਸ਼ਿਕਾਇਤ ਦਰਜ ਕਰਵਾਈ।ਥਾਣਾ ਡਵੀਜ਼ਨ ਨੰ .6 ਦੀ ਪੁਲਸ ਨੇ ਵਿਭਾਗ ਦੇ ਨਾਲ ਮਿਲ ਕੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਖਿਲਾਫ ਧਾਰਾ 420, 467, 468, 471, 120-ਬੀ ਤਹਿਤ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸੰਦੀਪ ਕੁਮਾਰ ਨਿਵਾਸੀ ਆਸ਼ਿਆਨਾ ਪਾਰਕ, ਮੁੰਡੀਆਂ, ਵਿਜੇ ਕਪੂਰ ਨਿਵਾਸੀ ਹਰਪਾਲ ਨਗਰ, ਮਨਦੀਪ ਕੁਮਾਰ ਨਿਵਾਸੀ ਗੁਰੂ ਨਾਨਕ ਕਾਲੋਨੀ, ਮੰਡੀ ਗੋਬਿੰਦਗੜ੍ਹ ਅਤੇ ਹਰਵਿੰਦਰ ਸਿੰਘ ਨਿਵਾਸੀ ਜਨਤਾ ਨਗਰ ਵਜੋਂ ਹੋਈ ਹੈ।

ਜਾਣਕਾਰੀ ਮੁਤਾਬਕ ਉਕਤ ਫਰਮਾਂ ਦੇ ਨਾਲ ਲੈਣ-ਦੇਣ ਕਰਨ ਵਾਲੇ ਜਾਂ ਇਨ੍ਹਾਂ ਫਰਮਾਂ ਤੋਂ ਫਰਜ਼ੀ ਬਿਲਿੰਗ ਖਰੀਦਣ ਵਾਲਿਆਂ ਦੀ ਵਿਭਾਗ ਜਾਂਚ ਕਰਨਗੇ ਅਤੇ ਉਨ੍ਹਾਂ ਦੇ ਬੋਗਸ (ਇਨਪੁਟ ਟੈਕਸ ਕ੍ਰੈਡਿਟ) ਆਈ.ਟੀ.ਸੀ. ਬਲਾਕ ਕੀਤੇ ਜਾਣਗੇ, ਜਿਸ ਨਾਲ ਸਰਕਾਰ ਦੇ ਰੈਵੇਨਿਊ ਨੂੰ ਚੋਰੀ ਹੋਣ ਤੋਂ ਬਚਾਇਆ ਜਾਵੇਗਾ।

ਇਹ ਵੀ ਪੜ੍ਹੋ- ਦਿਨ-ਦਿਹਾੜੇ ਸ਼ਿਵ ਸੈਨਾ ਆਗੂ 'ਤੇ ਹੋਏ ਕਾਤਲਾਨਾ ਹਮਲੇ ਨੂੰ ਲੈ ਕੇ ਰਵਨੀਤ ਬਿੱਟੂ ਦਾ ਵੱਡਾ ਬਿਆਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News