ਕੁੜੀ ਨਾਲ ਛੇੜਛਾੜ ਕਰਨ ਵਾਲੇ 4 ਗ੍ਰਿਫ਼ਤਾਰ
Sunday, Oct 12, 2025 - 05:22 PM (IST)

ਬਠਿੰਡਾ (ਸੁਖਵਿੰਦਰ) : ਕੋਟਫੱਤਾ ਪੁਲਸ ਵਲੋਂ ਬੀਤੇ ਦਿਨੀ ਬੱਸ ਵਿਚ ਕੁੜੀ ਨਾਲ ਛੇੜਛਾੜ ਕਰਨ ਵਾਲੇ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆ ਐੱਚ. ਐੱਚ. ਓ. ਮੇਜਰ ਸਿੰਘ ਲੇ ਦੱਸਿਆ ਕਿ ਸੁੱਕਰਵਾਰ ਸ਼ਾਮ ਨੂੰ ਪੀ. ਆਰ. ਟੀ. ਸੀ. ਦੀ ਬੱਸ ਬਠਿੰਡਾ ਤੋਂ ਮਾਨਸਾ ਜਾ ਰਹੀ ਸੀ। ਇਸ ਦੌਰਾਨ ਬੱਸ ਵਿਚ ਸਵਾਰ ਚਾਰ ਮੁੰਡਿਆਂ ਵਲੋਂ ਕੁੜੀ ਨਾਲ ਛੇੜਛਾੜ ਕੀਤੀ ਗਈ।
ਕੁੜੀ ਵਲੋਂ ਵਿਰੋਧ ਕਰਨ 'ਤੇ ਉਕਤ ਮੁੰਡਿਆਂ ਵਲੋਂ ਕੁੜੀ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਕੁੜੀ ਦੇ ਸੱਟਾਂ ਵੱਜੀਆਂ। ਬੱਸ ਦੇ ਮੁਲਾਜ਼ਮਾਂ ਵਲੋਂ ਪੁਲਸ ਨੂੰ ਸੂਚਿਤ ਕੀਤਾ ਤਾਂ ਉਨ੍ਹਾਂ ਵਲੋਂ ਤੁਰੰਤ ਕਾਰਵਾਈ ਕਰਦਿਆ ਪਿੰਡ ਭਾਈਬਖਤੌਰ ਨਜ਼ਦੀਕ ਬੱਸ ਨੂੰ ਰੋਕ ਕੇ ਬੱਸ ਵਿਚੋਂ ਉਕਤ 4 ਮੁੰਡਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਵਲੋਂ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।