ਬੱਸ ਕੰਡਕਟਰ ਦੀ ਕੁੱਟਮਾਰ ਕਰ ਹਜ਼ਾਰਾਂ ਰੁਪਏ ਲੁੱਟਣ ਵਾਲੇ ਮਹਿਲਾ ਸਣੇ 4 ਚੜ੍ਹੇ ਪੁਲਸ ਅੜਿੱਕੇ
Saturday, May 27, 2023 - 11:49 PM (IST)
ਸੁਲਤਾਨਪੁਰ ਲੋਧੀ (ਸੋਢੀ) : ਅੱਜ ਸਵੇਰੇ 9 ਵਜੇ ਤਲਵੰਡੀ ਪੁਲ ਚੌਕ ਨੇੜੇ 3 ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਤੇਜ਼ਧਾਰ ਹਥਿਆਰਾਂ ਸਣੇ ਆਏ 6-7 ਅਣਪਛਾਤੇ ਲੁਟੇਰਿਆਂ ਵੱਲੋਂ ਇਕ ਬੱਸ ਕੰਡਕਟਰ ਬਲਜਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਨਿਵਾਸੀ ਪਿੰਡ ਕਾਲੇਵਾਲ ’ਤੇ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ ਗਿਆ ਤੇ ਉਸ ਕੋਲੋਂ 30 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਕੰਡਕਟਰ ਦੀ ਕੁੱਟਮਾਰ ਦੀ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋਈ ਵਾਰਦਾਤ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਅੱਗ ਦੀ ਤਰ੍ਹਾਂ ਫੈਲ ਗਈ।
ਇਹ ਖ਼ਬਰ ਵੀ ਪੜ੍ਹੋ : ਮਨੁੱਖੀ ਤਸਕਰੀ ਤੇ ਜਾਅਲੀ ਏਜੰਟਾਂ ਖ਼ਿਲਾਫ਼ ਪੰਜਾਬ ਸਰਕਾਰ ਨੇ ਚੁੱਕਿਆ ਵੱਡਾ ਕਦਮ
ਇਸ ਘਟਨਾ ਦੀ ਖ਼ਬਰ ਮਿਲਦੇ ਹੀ ਸਬ-ਡਵੀਜ਼ਨ ਸੁਲਤਾਨਪੁਰ ਲੋਧੀ ਦੇ ਡੀ. ਐੱਸ. ਪੀ. ਬਬਨਦੀਪ ਸਿੰਘ ਤੁਰੰਤ ਪੁਲਸ ਪਾਰਟੀ ਸਮੇਤ ਘਟਨਾ ਸਥਾਨ ’ਤੇ ਪਹੁੰਚੇ ਤੇ ਜ਼ਖ਼ਮੀ ਬਲਜਿੰਦਰ ਸਿੰਘ ਨੂੰ ਲੋਕਾਂ ਦੀ ਮੱਦਦ ਨਾਲ ਸਿਵਲ ਹਸਪਤਾਲ ਦਾਖ਼ਲ ਕਰਵਾਇਆ। ਉਸ ਦੇ ਬਿਆਨ ਲੈ ਕੇ ਤੁਰੰਤ ਮੁਕੱਦਮਾ ਦਰਜ ਕਰਕੇ ਸਾਰੇ ਥਾਣੇ ਦੀ ਪੁਲਸ ਦੋਸ਼ੀਆਂ ਦੀ ਭਾਲ਼ ਲਈ ਲਗਾ ਦਿੱਤੀ। ਉਪਰੰਤ ਪੁਲਸ ਦੀ ਮਿਹਨਤ ਰੰਗ ਲਿਆਈ ਤੇ ਸਿਰਫ ਦੋ ਘੰਟਿਆਂ ਵਿਚ ਹੀ ਇਹ ਵਾਰਦਾਤ ਕਰਕੇ ਫਰਾਰ ਹੋਏ 5 ਦੋਸ਼ੀਆਂ ’ਚੋਂ 4 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਇਸ ਦਿਨ-ਦਿਹਾੜੇ ਹੋਈ ਲੁੱਟ ਤੇ ਗੁੰਡਾਗਰਦੀ ਦੀ ਘਟਨਾ ਦਾ ਪਰਦਾਫਾਸ਼ ਕੀਤਾ ਗਿਆ, ਜਿਸ ਕਾਰਨ ਇਲਾਕੇ ਵਿਚ ਸੁਲਤਾਨਪੁਰ ਲੋਧੀ ਪੁਲਸ ਦੀ ਸ਼ਲਾਘਾ ਹੋ ਰਹੀ ਹੈ।
ਇਹ ਵੀ ਪੜ੍ਹੋ : ਐਕਟਿਵਾ ਨੂੰ ਬਚਾਉਂਦਿਆਂ ਹਰਿਆਣਾ ਰੋਡਵੇਜ਼ ਦੀ ਬੱਸ ਪਲਟੀ
ਇਸ ਸਬੰਧੀ ਅੱਜ ਪ੍ਰੈੱਸ ਕਾਨਫਰੰਸ ਕਰਕੇ ਸਬ-ਡਵੀਜ਼ਨ ਸੁਲਤਾਨਪੁਰ ਲੋਧੀ ਦੇ ਤੇਜ਼-ਤਰਾਰ ਨੌਜਵਾਨ ਡੀ.ਐੱਸ.ਪੀ. ਬਬਨਦੀਪ ਸਿੰਘ ਲੁਬਾਣਾ ਨੇ ਦੱਸਿਆ ਕਿ ਐੱਸ. ਐੱਸ. ਪੀ. ਕਪੂਰਥਲਾ ਰਾਜਪਾਲ ਸਿੰਘ ਸੰਧੂ ਦੀਆਂ ਹਦਾਇਤਾਂ ’ਤੇ ਲੁੱਟ-ਖੋਹ ਤੇ ਗੁੰਡਾਗਰਦੀ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਲਈ ਮੇਰੇ ਨਾਲ ਥਾਣਾ ਸੁਲਤਾਨਪੁਰ ਲੋਧੀ ਦੇ ਮੁੱਖ ਅਫ਼ਸਰ ਇੰਸਪੈਕਟਰ ਸ਼ਿਵਕੰਵਲ ਸਿੰਘ ਤੇ ਏ. ਐੱਸ. ਆਈ. ਲਖਵੀਰ ਸਿੰਘ ਗੋਸਲ ਵੱਲੋਂ ਵੱਖ-ਵੱਖ ਥਾਵਾਂ ’ਤੇ ਤੂਫ਼ਾਨੀ ਛਾਪੇਮਾਰੀ ਕੀਤੀ ਗਈ ਤੇ ਲੁੱਟ-ਖੋਹ ਅਤੇ ਗੁੰਡਾਗਰਦੀ ਕਰਨ ਦੇ ਮਾਮਲੇ ਵਿਚ ਸ਼ਾਮਲ ਮਹਿਲਾ ਸਪਨਮਨਪ੍ਰੀਤ ਕੌਰ ਪਤਨੀ ਕਰਨਪ੍ਰੀਤ ਸਿੰਘ ਪੁੱਤਰੀ ਅਮਰਜੀਤ ਸਿੰਘ ਵਾਸੀ ਪਿੰਡ ਮਰਾਹਜਵਾਲਾ ਹਾਲ ਵਾਸੀ ਮੁਹੱਲਾ ਸ਼ਾਹ ਸੁਲਤਾਨਪੁਰ ਮਹਿਤਪੁਰ (ਨਕੋਦਰ ), ਮਨਦੀਪ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਲੋਹੀਆਂ, ਗੁਰਤੇਜ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਕੋਠਾ ਥਾਣਾ ਲੋਹੀਆਂ ਤੇ ਜੋਬਨਪ੍ਰੀਤ ਸਿੰਘ ਉਰਫ ਜੋਈ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਰਾਈਵਾਲ ਥਾਣਾ ਲੋਹੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਦਕਿ ਇਸ ਮਾਮਲੇ ’ਚ ਇਕ ਹੋਰ ਨਾਮਜ਼ਦ ਕੀਤੇ ਕਰਨਪ੍ਰੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਮੁਹੱਲਾ ਸ਼ਾਹ ਸੁਲਤਾਨਪੁਰ, ਮਹਿਤਪੁਰ, ਜੋ ਫਰਾਰ ਹੈ, ਦੀ ਭਾਲ ਕੀਤੀ ਜਾ ਰਹੀ ਹੈ। ਡੀ. ਐੱਸ. ਪੀ. ਬਬਨਦੀਪ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਸਿਰਫ 2 ਘੰਟਿਆਂ ਵਿਚ ਮੁਕੱਦਮਾ ਦੇ ਦੋਸ਼ੀ ਟਰੇਸ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ : 8ਵੀਂ ਪਾਸ ਕੈਫੇ ਮਾਲਕ ਨੇ ਕਰ ’ਤਾ ਵੱਡਾ ਕਾਂਡ, ਪੂਰਾ ਮਾਮਲਾ ਜਾਣ ਕੇ ਉੱਡ ਜਾਣਗੇ ਹੋਸ਼
ਵਾਰਦਾਤ ਦੀ ਮੁੱਖ ਮਾਸਟਰਮਾਈਂਡ ਔਰਤ ਸਪਨਮਨਪ੍ਰੀਤ ਕੌਰ
ਡੀ. ਐੱਸ. ਪੀ. ਬਬਨਦੀਪ ਸਿੰਘ ਨੇ ਵਾਰਦਾਤ ਸਬੰਧੀ ਦੱਸਿਆ ਕਿ ਸਵੇਰੇ ਤਕਰੀਬਨ 9 ਵਜੇ ਗੁ. ਬੇਰ ਸਾਹਿਬ ਰੋਡ ’ਤੇ ਤਲਵੰਡੀ ਪੁਲ ਚੌਕ ਨਜ਼ਦੀਕ ਬਲਜਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਕਾਲੇਵਾਲ ਵੱਲੋਂ ਸੁਲਤਾਨਪੁਰ ਲੋਧੀ ਆਇਆ ਤਾਂ ਮੋਟਰਸਾਈਕਲ ’ਤੇ ਸਵਾਰ ਤਕਰੀਬਨ 6-7 ਹਥਿਆਰਬੰਦ ਲੁਟੇਰਿਆਂ ਵੱਲੋਂ ਉਸ ਦਾ ਮੋਟਰਸਾਈਕਲ ਸੜਕ ਵਿਚਾਲੇ ਰੋਕ ਲਿਆ ਗਿਆ ਤੇ ਉਸ ਦੀ ਲੋਹੇ ਦੀਆਂ ਰਾਡਾਂ ਅਤੇ ਦਾਤਰਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਉਸ ਪਾਸੇ ਉਸ ਦਾ ਕੈਸ਼ ਵਾਲਾ ਬੈਗ, ਜਿਸ ਵਿਚ ਤਕਰੀਬਨ 30 ਹਜ਼ਾਰ ਰੁਪਏ ਨਕਦੀ ਸੀ, ਜਬਰੀ ਖੋਹ ਲਏ। ਲੁਟੇਰਿਆਂ 'ਚੋਂ ਕੁਝ ਦੀ ਪਛਾਣ ਬਲਜਿੰਦਰ ਸਿੰਘ ਨੇ ਕਰਨਪ੍ਰੀਤ ਸਿੰਘ ਵਾਸੀ ਮਹਿਤਪੁਰ, ਮੰਨਦੀਪ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਲੋਹੀਆਂ, ਗੁਰਤੇਜ ਸਿੰਘ ਪੁੱਤਰ ਜਸਵੀਰ ਸਿੰਘ ਵੱਜੋਂ ਹੋਈ। ਉਨ੍ਹਾਂ ਵਾਰਦਾਤ ਦੇ ਕਾਰਨਾਂ ਬਾਰੇ ਹੋਰ ਦੱਸਿਆ ਕਿ ਬਲਜਿੰਦਰ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਦੱਸਿਆ ਕਿ ਉਸ ਨੇ ਤਕਰੀਬਨ ਇਕ ਸਾਲ ਪਹਿਲਾਂ ਸੁਪਨਮਨਪ੍ਰੀਤ ਕੌਰ ਕੋਲੋਂ ਤਕਰੀਬਨ 1,60,000/-ਰੁਪਏ ਉਧਾਰੇ ਲਏ ਸਨ, ਜੋ ਉਸ ਨੇ ਵਾਪਸ ਵੀ ਕਰ ਦਿੱਤੇ ਸਨ, ਜੋ ਹੁਣ ਉਸ ਕੋਲੋਂ ਹੋਰ ਪੈਸਿਆ ਦੀ ਮੰਗ ਕਰਦੀ ਸੀ, ਜਿਸ ਨੂੰ ਮਨ੍ਹਾ ਕਰਨ ’ਤੇ ਸਪਨਮਨਪ੍ਰੀਤ ਕੌਰ ਨੇ ਉਸ ਨੂੰ ਧਮਕਾਇਆ ਸੀ ਕਿ ਉਹ ਹੁਣ ਉਸ ਨੂੰ ਸਬਕ ਸਿਖਾਏਗੀ, ਜਿਸ ਰੰਜਿਸ਼ ਤਹਿਤ ਉਸ ਨੇ ਹੀ ਗੁੰਡੇ ਬਦਮਾਸ਼ ਭੇਜ ਕੇ ਉਸ ’ਤੇ ਲੁੱਟ ਖੋਹ ਦੀ ਨੀਅਤ ਨਾਲ ਹਮਲਾ ਕਰਵਾਇਆ ਹੈ ਅਤੇ ਉਸ ਕੋਲੋਂ ਪੈਸੇ ਖੋਹੇ। ਬਲਜਿੰਦਰ ਸਿੰਘ ਹੁਣ ਕਿਰਾਏ ’ਤੇ ਬੱਸ ਲੈ ਕੇ ਚਲਾਉਂਦਾ ਹੈ । ਜਿਸਦੇ ਬਿਆਨਾਂ ਦੇ ਆਧਾਰ ’ਤੇ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਅਮਲ ਵਿਚ ਲਿਆਂਦੀ ਗਈ, ਜੋ ਦੌਰਾਨ ਤਫ਼ਤੀਸ਼ ਤੁਰੰਤ ਕਾਰਵਾਈ ਕਰਦੇ ਹੋਇਆ ਏ. ਐੱਸ. ਆਈ. ਲਖਵੀਰ ਸਿੰਘ ਗੋਸਲ ਵੱਲੋਂ ਉਕਤ ਮੁਕੱਦਮੇ ਵਿਚ ਨਾਮਜ਼ਦ ਮੁੱਖ ਮਾਸਟਰਮਾਈਂਡ ਔਰਤ ਸਪਨਮਨਪ੍ਰੀਤ ਕੌਰ ਪਤਨੀ ਕਰਨਪ੍ਰੀਤ ਸਿੰਘ ਤੇ 3 ਹੋਰਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਕਤ ਮੁਕੱਦਮੇ ਵਿਚ ਦੂਜੇ ਦੋਸ਼ੀਆਂ ਬਾਰੇ ਵੀ ਪਤਾ ਲਗਾ ਕੇ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਮੁਕੱਦਮੇ ਦੀ ਤਫ਼ਤੀਸ਼ ਜਾਰੀ ਹੈ ।
ਉਨ੍ਹਾਂ ਦੱਸਿਆ ਕਿ ਦੌਰਾਨ ਤਫ਼ਤੀਸ਼ ਸਾਹਮਣੇ ਆਇਆ ਹੈ ਕਿ ਵਾਰਦਾਤ ਦੀ ਮਾਸਟਰਮਾਈਂਡ ਸਪਨਮਨਪ੍ਰੀਤ ਕੌਰ ਪਤਨੀ ਕਰਨਪ੍ਰੀਤ ਸਿੰਘ ’ਤੇ ਪਹਿਲਾਂ ਵੀ ਨਸ਼ਾ ਵੇਚਣ ਅਤੇ ਕੁੱਟਮਾਰ ਦੇ ਮਾਮਲੇ ਥਾਣਾ ਲੋਹੀਆਂ ਵਿਖੇ ਦਰਜ ਹਨ, ਜਿਸ ’ਚੋਂ 1 ਮੁਕੱਦਮਾ ਨੰਬਰ 210/2020 ਅਧ 18/61/85 ਐੱਨ. ਡੀ. ਪੀ. ਐੱਸ. ਐਕਟ ਥਾਣਾ ਲੋਹੀਆਂ ਵਿਖੇ ਅਤੇ ਦੂਜਾ ਮੁਕੱਦਮਾ ਨੰਬਰ 204/2020 ਅਧ 323, 324,148,149 ਭ:ਦ ਥਾਣਾ ਲੋਹੀਆਂ ’ਚ ਦਰਜ ਹੈ । ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਹੋਰ ਪੁੱਛਗਿੱਛ ਜਾਰੀ ਹੈ ।