ਪੌਂਗ ਡੈਮ ਤੋਂ ਫਿਰ ਛੱਡਿਆ 39286 ਕਿਊਸਿਕ ਪਾਣੀ, ਬਿਆਸ ਦਰਿਆ ’ਚ ਆਏ ਪਾਣੀ ਨਾਲ ਲੋਕ ਸਹਿਮੇ

Saturday, Jul 22, 2023 - 10:09 PM (IST)

ਪੌਂਗ ਡੈਮ ਤੋਂ ਫਿਰ ਛੱਡਿਆ 39286 ਕਿਊਸਿਕ ਪਾਣੀ, ਬਿਆਸ ਦਰਿਆ ’ਚ ਆਏ ਪਾਣੀ ਨਾਲ ਲੋਕ ਸਹਿਮੇ

ਹਾਜੀਪੁਰ (ਜੋਸ਼ੀ)-ਤਲਵਾੜਾ ਦੇ ਪੌਂਗ ਡੈਮ ਤੋਂ ਬੀ. ਬੀ. ਐੱਮ. ਬੀ. ਪ੍ਰਸ਼ਾਸਨ ਵੱਲੋਂ ਅੱਜ ਲਗਾਤਾਰ ਚੌਥੇ ਦਿਨ ਵੀ 39286 ਕਿਊਸਿਕ ਪਾਣੀ ਛੱਡੇ ਜਾਣ ਅਤੇ ਇਲਾਕੇ ’ਚ ਪਏ ਭਾਰੀ ਮੀਂਹ ਨਾਲ ਬਿਆਸ ਦਰਿਆ ’ਚ ਆਏ ਭਾਰੀ ਹੜ੍ਹ ਕਾਰਨ ਹਿਮਾਚਲ ਤੇ ਪੰਜਾਬ ਦੇ ਕਈ ਪਿੰਡਾਂ ’ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਖ਼ਤਰੇ ਦੇ ਖ਼ਦਸ਼ੇ ਨੂੰ ਵੇਖਦੇ ਹੋਏ ਡੈਮ ’ਚੋਂ ਸਪਿਲਵੇਅ ਰਾਹੀਂ 21324 ਕਿਊਸਿਕ ਪਾਣੀ ਅਤੇ ਪਾਵਰ ਹਾਊਸ ਰਾਹੀਂ 17962 ਕਿਊਸਿਕ ਪਾਣੀ ਸ਼ਾਹ ਨਹਿਰ ਬੈਰਾਜ ’ਚ ਛੱਡਿਆ ਗਿਆ ਹੈ। ਅੱਜ ਸ਼ਾਮ 6 ਵਜੇ ਪੌਂਗ ਡੈਮ ਝੀਲ ਵਿਚ ਪਾਣੀ ਦੀ ਆਮਦ 57356 ਕਿਊਸਿਕ ਤੇ ਅੱਜ ਝੀਲ ’ਚ ਪਾਣੀ ਦਾ ਪੱਧਰ 1375.14 ਫੁੱਟ ਨੋਟ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ : ‘ਆਪ’ ਸਰਕਾਰ ਦੀ ਨੌਜਵਾਨਾਂ ਲਈ ਵੱਡੀ ਪਹਿਲਕਦਮੀ, UPSC ਪ੍ਰੀਖਿਆਵਾਂ ਦੀ ਕੋਚਿੰਗ ਲਈ ਖੋਲ੍ਹੇਗੀ 8 ਕੇਂਦਰ

ਜਾਣਕਾਰੀ ਦੇ ਅਨੁਸਾਰ ਸ਼ਾਹ ਨਹਿਰ ਬੈਰਾਜ ’ਚੋਂ ਅੱਜ 27596 ਕਿਊਸਿਕ ਪਾਣੀ ਬਿਆਸ ਦਰਿਆ ’ਚ ਛੱਡਿਆ ਜਾ ਰਿਹਾ ਹੈ ਅਤੇ 11500 ਕਿਊਸਕ ਪਾਣੀ ਮੁਕੇਰੀਆਂ ਹਾਈਡਲ ਨਹਿਰ ’ਚ ਛੱਡਿਆ ਗਿਆ ਹੈ। ਅੱਜ ਇਲਾਕੇ ’ਚ ਪਏ ਭਾਰੀ ਮੀਂਹ ਕਾਰਨ ਬਿਆਸ ਦਰਿਆ ’ਚ ਆਏ ਹੜ੍ਹ ਕਾਰਨ ਹਿਮਾਚਲ ਦੇ ਪਿੰਡ ਜੱਟ ਬੇਲੀ ’ਚ ਲੋਕਾਂ ਵੱਲੋਂ ਆਪਣੀ ਸੁਰੱਖਿਆ ਲਈ ਬਣਾਇਆ ਬੰਨ੍ਹ ਵੀ ਪਾਣੀ ’ਚ ਰੁੜ੍ਹ ਗਿਆ ਅਤੇ ਪਾਣੀ ਲੋਕਾਂ ਦੇ ਘਰਾਂ ਲਾਗੇ ਪਹੁੰਚ ਗਿਆ, ਜਿਸ ਨਾਲ ਲੋਕ ਭਾਰੀ ਪ੍ਰੇਸ਼ਾਨ ਦਿਖਾਈ ਦਿੱਤੇ। ਪਿੰਡ ਪਰਾਲ ਦੀ ਸਰਪੰਚ ਕਾਂਤਾ ਦੇਵੀ ਨੇ ਦੱਸਿਆ ਕਿ ਇਲਾਕੇ ’ਚ ਆਏ ਹੜ੍ਹ ਕਾਰਨ ਪਿਛਲੇ ਪੰਜ ਦਿਨਾਂ ਤੋਂ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੈ । ਉਨ੍ਹਾਂ ਨੇ ਸਰਕਾਰ ਤੋਂ ਬਿਜਲੀ ਸਪਲਾਈ ਬਹਾਲ ਕਰਨ ਅਤੇ ਪਸ਼ੂਆਂ ਲਈ ਚਾਰੇ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਪੰਜਾਬੀ ਭਾਸ਼ਾ ਪ੍ਰਤੀ ਬੇਰੁਖ਼ੀ ਅਪਣਾਉਣ ’ਤੇ ਪ੍ਰਾਈਵੇਟ ਸਕੂਲ ਖ਼ਿਲਾਫ਼ ਸਿੱਖਿਆ ਮੰਤਰੀ ਨੇ ਕੀਤੀ ਵੱਡੀ ਕਾਰਵਾਈ


author

Manoj

Content Editor

Related News