ਇਰਾਕ 'ਚ ਮਾਰੇ ਗਏ ਪੰਜਾਬੀਆਂ ਦੀਆਂ ਅਸਥੀਆਂ ਪਹੁੰਚੀਆਂ ਜਲੰਧਰ

Tuesday, Apr 03, 2018 - 11:21 AM (IST)

ਜਲੰਧਰ(ਸ਼ੌਰੀ)— ਇਰਾਕ ਦੇ ਮੋਸੂਲ ਇਲਾਕੇ 'ਚ ਅਗਵਾ ਦੇ ਬਾਅਦ ਕਤਲ ਕਰ ਦਿੱਤੇ ਗਏ ਪੰਜਾਬੀਆਂ 'ਚੋਂ ਸੰਦੀਪ ਕੁਮਾਰ ਵਾਸੀ ਪਿੰਡ ਅਲੇਵਾਲੀ ਨਕੋਦਰ, ਕੁਲਵਿੰਦਰ ਸਿੰਘ ਵਾਸੀ ਖਾਨਕੇ ਕਰਤਾਰਪੁਰ, ਬਲਵੰਤ ਰਾਏ ਵਾਸੀ ਢੱਡਾ ਪੋਸਟ ਆਫਿਸ ਹਜ਼ਾਰਾ, ਰੂਪ ਲਾਲ ਵਾਸੀ ਬਾਠ ਕਲਾਂ ਨਕੋਦਰ, ਦਵਿੰਦਰ ਸਿੰਘ ਵਾਸੀ ਚੱਕਦੇਸ ਰਾਜ ਫਿਲੌਰ, ਸੁਰਜੀਤ ਸਿੰਘ ਵਾਸੀ ਚੂਹੜਵਾਲੀ ਆਦਮਪੁਰ ਅਤੇ ਨੰਦ ਲਾਲ ਵਾਸੀ ਪਿੰਡ ਤੱਲਨ ਥਾਣਾ ਬਿਲਗਾ ਦੀਆਂ ਅਸਥੀਆਂ ਰਾਤ ਨੂੰ ਅੰਮ੍ਰਿਤਸਰ ਤੋਂ ਜਲੰਧਰ ਸਿਵਲ ਹਸਪਤਾਲ ਪਹੁੰਚਾਈਆਂ ਗਈਆਂ। ਹਸਪਤਾਲ ਪ੍ਰਸ਼ਾਸਨ ਦੀ ਮਦਦ ਮਾਲ ਸੱਤਾਂ ਦੀਆਂ ਅਸਥੀਆਂ ਮੁਰਦਾਘਰ 'ਚ ਰੱਖੀਆਂ ਗਈਆਂ ਹਨ। ਸੀਲਬੰਦ ਤਾਬੂਤ ਮੰਗਲਵਾਰ ਸਵੇਰੇ ਉਨ੍ਹਾਂ ਦੇ ਪਰਿਵਾਰਾਂ ਨੂੰ ਬੁਲਾ ਕੇ ਸੌਂਪ ਦਿੱਤੇ ਜਾਣਗੇ। ਇਸ ਮੌਕੇ 'ਤੇ ਥਾਣਾ ਨੰਬਰ-4 ਦੇ ਐੱਸ. ਐੱਚ. ਓ. ਪ੍ਰੇਮ ਕੁਮਾਰ ਪੁਲਸ ਫੋਰਸ ਸਮੇਤ ਮੌਜੂਦ ਸਨ। ਡਾ. ਰਾਕੇਸ਼ ਚੋਪੜਾ ਨੇ ਦੱਸਿਆ ਕਿ ਤਾਬੂਤ ਇਰਾਕ ਤੋਂ ਹੀ ਸੀਲ ਹੋ ਕੇ ਜਲੰਧਰ ਪਹੁੰਚੇ ਹਨ ਅਤੇ ਸੀਲ ਤਾਬੂਤ ਹੀ ਪਰਿਵਾਰਾਂ ਨੂੰ ਅਧਿਕਾਰੀਆਂ ਦੀ ਹਾਜ਼ਰੀ 'ਚ ਸੌਂਪ ਦਿੱਤੇ ਜਾਣਗੇ। ਡਾ. ਰਾਕੇਸ਼ ਨੇ ਦੱਸਿਆ ਕਿ ਡਾ. ਦੀਪਕ ਭਾਟੀਆ ਅੰਮ੍ਰਿਤਸਰ ਏਅਰਪੋਰਟ ਤੋਂ ਅਸਥੀਆਂ ਲੈ ਕੇ ਆਏ।


Related News