37 ਬੋਰੀਆਂ ਡੋਡੇ, ਚੂਰਾ-ਪੋਸਤ ਕੇਸ ''ਚ ਭਗੌੜਾ ਕਾਬੂ

08/21/2017 5:26:18 AM

ਸੁਲਤਾਨਪੁਰ ਲੋਧੀ, (ਸੋਢੀ)— ਥਾਣਾ ਸੁਲਤਾਨਪੁਰ ਲੋਧੀ ਦੇ ਇੰਸਪੈਕਟਰ ਸਰਬਜੀਤ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਵਲੋਂ 37 ਬੋਰੀਆਂ ਡੋਡੇ, ਚੂਰਾ-ਪੋਸਤ ਦੇ ਦਰਜ ਕੇਸ 'ਚ ਭਗੌੜੇ ਇਕ ਮੁਲਜ਼ਮ ਸਰਬਜੀਤ ਉਰਫ ਰਾਜੂ ਪੁੱਤਰ ਬਲਵਿੰਦਰ ਸਿੰਘ ਨਿਵਾਸੀ ਨੂਰਪੁਰ ਹਕੀਮਾਂ ਥਾਣਾ ਧਰਮਕੋਟ (ਜ਼ਿਲਾ ਮੋਗਾ) ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਗਈ। ਇਸ ਸਬੰਧੀ ਸਰਬਜੀਤ ਸਿੰਘ ਇੰਸਪੈਕਟਰ ਨੇ ਦੱਸਿਆ ਕਿ ਏ. ਐੱਸ. ਆਈ. ਦਿਲਬਾਗ ਸਿੰਘ ਵਲੋਂ ਪੁਲਸ ਪਾਰਟੀ ਸਮੇਤ ਲਗਾਏ ਗਏ ਇਕ ਨਾਕੇ ਦੌਰਾਨ ਉਕਤ ਦੋਸ਼ੀ ਸਰਬਜੀਤ ਸਿੰਘ ਉਰਫ ਰਾਜੂ ਨੂੰ 70 ਨਸ਼ੀਲੇ ਕੈਪਸੂਲਾਂ ਸਮੇਤ ਗ੍ਰਿਫਤਾਰ ਕੀਤਾ ਗਿਆ। ਜਾਂਚ ਦੌਰਾਨ ਪਤਾ ਲੱਗਾ ਕਿ ਉਕਤ ਦੋਸ਼ੀ ਪਹਿਲਾਂ ਦਰਜ ਇਕ ਨਸ਼ੀਲੇ ਪਦਾਰਥਾਂ ਦੇ ਕੇਸ 'ਚ ਭਗੌੜਾ ਸੀ।
ਕੀ ਸੀ ਪਹਿਲਾਂ ਦਰਜ ਕੇਸ- ਸਰਬਜੀਤ ਸਿੰਘ ਇੰਸਪੈਕਟਰ ਨੇ ਦੱਸਿਆ ਕਿ ਉਕਤ ਮੁਲਜ਼ਮ ਇਕ ਟਰੱਕ 'ਚ ਪਸ਼ੂਆਂ ਦੀ ਫੀਡ ਦੀਆਂ ਬੋਰੀਆਂ 'ਚ ਛੁਪਾ ਕੇ 37 ਬੋਰੀਆਂ ਡੋਡੇ, ਚੂਰਾ- ਪੋਸਤ ਲੈ ਕੇ ਆ ਰਿਹਾ ਸੀ, ਥਾਣਾ ਸੁਲਤਾਨਪੁਰ ਲੋਧੀ ਵਿਖੇ ਪੁਲਸ ਨੇ ਇਸ ਸਬੰਧੀ ਮਿਤੀ 18 ਜੁਲਾਈ 2016 ਨੂੰ ਮੁਕੱਦਮਾ ਨੰਬਰ 116 ਦਰਜ ਕੀਤਾ ਸੀ ਤੇ ਸਰਬਜੀਤ ਉਰਫ ਰਾਜੂ ਉਸ ਕੇਸ 'ਚ ਭਗੌੜਾ ਸੀ।ਉਨ੍ਹਾਂ ਦੱਸਿਆ ਕਿ ਸਰਬਜੀਤ ਉਰਫ ਰਾਜੂ ਨੂੰ ਅੱਜ ਜੇਲ ਭੇਜ ਦਿੱਤਾ ਗਿਆ ਹੈ।


Related News