ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਦੇ 360 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ, 17 ਮਰੀਜ਼ਾਂ ਦੀ ਮੌਤ

Saturday, Aug 22, 2020 - 09:40 PM (IST)

ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਦੇ 360 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ, 17 ਮਰੀਜ਼ਾਂ ਦੀ ਮੌਤ

ਲੁਧਿਆਣਾ- (ਸਹਿਗਲ)- ਮਹਾਨਗਰ ਵਿਚ ਬਦਤਰ ਹਾਲਾਤ ਕਾਰਣ ਕੋਰੋਨਾ ਵਾਇਰਸ ਨਾਲ 17 ਮਰੀਜ਼ਾਂ ਦੀ ਮੌਤ ਹੋ ਗਈ, ਜਦੋਂਕਿ 393 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। 393 ਮਰੀਜ਼ਾਂ ਵਿਚੋਂ 360 ਜ਼ਿਲੇ ਦੇ ਰਹਿਣ ਵਾਲੇ ਹਨ , ਜਦੋਂਕਿ 17 ਲੋਕਾਂ ਦੀ ਵਾਇਰਸ ਕਾਰਣ ਮੌਤ ਹੋਈ ਹੈ। ਉਨ੍ਹਾਂ ਵਿਚੋਂ 15 ਜ਼ਿਲੇ ਦੇ ਅਤੇ 2 ਦੂਜੇ ਜ਼ਿਲਿਆਂ ਦੇ ਰਹਿਣ ਵਾਲੇ ਹਨ। ਵਾਇਰਸ ਦੇ ਕਹਿਰ ਕਾਰਣ ਸਿਹਤ ਅਤੇ ਪੁਲਸ ਮੁਲਾਜ਼ਮ ਵੀ ਪੀੜਤ ਹੋ ਰਹੇ ਹਨ।

ਅੱਜ 18 ਹੈਲਥ ਕੇਅਰ ਵਰਕਰ, 3 ਪੁਲਸ ਮੁਲਾਜ਼ਮ, 2 ਗਰਭਵਤੀ ਔਰਤਾਂ ਅਤੇ 7 ਅੰਡਰ ਟ੍ਰਾਇਲ ਪਾਜ਼ੇਟਿਵ ਆਏ ਹਨ। ਹੁਣ ਤਕ ਜ਼ਿਲੇ ਵਿਚ 8508 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ, ਜਦੋਂਕਿ ਇਨ੍ਹਾਂ ਵਿਚੋਂ 304 ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਬਾਹਰੀ ਜ਼ਿਲਿਆਂ ਅਤੇ ਸੂਬਿਆਂ ਆਦਿ ਤੋਂ ਸਥਾਨਕ ਹਸਪਤਾਲਾਂ ਵਿਚ ਇਲਾਜ ਲਈ ਭਰਤੀ ਹੋਣ ਵਾਲੇ ਮਰੀਜ਼ਾਂ ਵਿਚੋਂ 859 ਪਾਜ਼ੇਟਿਵ ਆ ਚੁੱਕ ਹਨ, ਜਦੋਂਕਿ ਇਨ੍ਹਾਂ ਵਿਚੋਂ 69 ਦੀ ਮੌਤ ਹੋ ਚੁੱਕੀ ਹੈ।

ਮਹਾਨਗਰ ਵਿਚ ਹਸਪਤਾਲਾਂ ਵਿਚ ਮਰੀਜ਼ਾਂ ਲਈ ਬਿਸਤਰਿਆਂ ਦੀ ਗਿਣਤੀ ਘੱਟ ਪੈ ਰਹੀ ਹੈ। ਮਰੀਜ਼ਾਂ ਦੇ ਇਲਾਜ ਲਈ ਇਕ ਹਸਪਤਾਲ ਤੋਂ ਦੂਜੇ ਹਸਪਤਾਲ ਤਕ ਭਟਕਣਾ ਪੈ ਰਿਹਾ ਹੈ। ਮਰੀਜ਼ਾਂ ਦੀ ਬੇਕਾਬੂ ਭੀੜ ਵਧਣ ਕਾਰਣ ਹਸਪਤਾਲਾਂ ਨੂੰ ਐਡਮਿਸ਼ਨ ਕੁਝ ਘੰਟਿਆਂ ਲਈ ਬੰਦ ਕਰਨੀ ਪੈ ਰਹੀ ਹੈ। ਮਰੀਜ਼ਾਂ ਦੀ ਵਧਦੀ ਗਿਣਤੀ ਦਾ ਅੰਦਾਜ਼ਾ ਵਧਦੇ ਕੰਟੇਨਮੈਂਟ ਅਤੇ ਮਾਈਕਰੋ ਕੰਟੇਨਮੈਂਟ ਜ਼ੋਨਾਂ ਦੀ ਗਿਣਤੀ ਤੋਂ ਲਾਇਆ ਜਾ ਸਕਦਾ ਹੈ। ਸਿਹਤ ਵਿਭਾਗ ਵੱਲੋਂ ਅੱਜ 5 ਨਵੇਂ ਕੰਟੇਨਮੈਂਟ ਜ਼ੋਨ ਅਤੇ 38 ਮਾਈਕਰੋ ਕੰਟੇਨਮੈਂਟ ਜ਼ੋਨਾਂ ਦੀ ਸੂਚੀ ਜਾਰੀ ਕੀਤੀ ਗਈ ਹੈ।

ਮਰੀਜ਼ਾਂ ਨੂੰ ਭਰਤੀ ਕਰਵਾਉਣ ਲਈ 20-20 ਸਿਫਾਰਸ਼ਾਂ

ਮਹਾਨਗਰ ਵਿਚ ਕਿਸੇ ਵੱਡੇ ਹਸਪਤਾਲ ਵਿਚ ਮਰੀਜ਼ ਭਰਤੀ ਕਰਵਾਉਣ ਲਈ ਇਕ-ਇਕ ਮਰੀਜ਼ ਦੇ ਪਿੱਛੇ 20-20 ਸਿਫਾਰਸ਼ਾਂ ਆ ਰਹੀਆਂ ਹਨ, ਜਿਸ ਕਾਰਣ ਹਸਪਤਾਲਾਂ ਦੇ ਪ੍ਰਬੰਧਕਾਂ ਦੀ ਸਿਰਦਰਦੀ ਵਧ ਗਈ ਹੈ। ਸਿਫਾਰਸ਼ਾਂ ਕਾਰਣ ਆਮ ਆਦਮੀ ਦੀ ਹਾਲਤ ਹੋਰ ਵੀ ਬਦਤਰ ਹੋ ਗਈ ਹੈ।

2708 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ

ਸਿਹਤ ਵਿਭਾਗ ਨੇ ਅੱਜ 2708 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਹਨ। ਸਿਵਲ ਸਰਜਨ ਮੁਤਾਬਕ ਹੁਣ ਤਕ ਇਕ ਲੱਖ ਤੋਂ ਜ਼ਿਆਦਾ ਲੋਕਾਂ ਦੇ ਸੈਂਪਲ ਜਾਂਚ ਲਈ ਭੇਜੇ ਜਾ ਚੁੱਕੇ ਹਨ, ਜਿਨ੍ਹਾਂ ਵਿਚ 2834 ਵਿਅਕਤੀਆਂ ਦੀ ਰਿਪੋਰਟ ਪੈਂਡਿੰਗ ਹੈ ਅਤੇ 88,608 ਵਿਅਕਤੀਆਂ ਦੇ ਸੈਂਪਲ ਨੈਗੇਟਿਵ ਆ ਚੁੱਕੇ ਹਨ।

361 ਨੂੰ ਭੇਜਿਆ ਹੋਮ ਆਈਸੋਲੇਸ਼ਨ ’ਚ

ਅੱਜ 361 ਵਿਅਕਤੀਆ ਨੂੰ ਹੋਮ ਆਈਸੋਲੇਸ਼ਨ ਵਿਚ ਭੇਜਿਆ ਗਿਆ ਹੈ। ਮੌਜੂਦਾ ਸਮੇਂ 5332 ਵਿਅਕਤੀ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਹਨ। ਹੁਣ ਤਕ ਸਿਹਤ ਵਿਭਾਗ ਵੱਲੋਂ 30,612 ਵਿਅਕਤੀਆਂ ਨੂੰ ਹੋਮ ਆਈਸੋਲੇਸ਼ਨ ਵਿਚ ਭੇਜਿਆ ਜਾ ਚੁੱਕਾ ਹੈ। ਜ਼ਿਲੇ ਵਿਚ 2258 ਐਕਟਿਵ ਮਰੀਜ਼ ਦੱਸੇ ਜਾਂਦੇ ਹਨ, ਜਦੋਂਕਿ 6044 ਮਰੀਜ਼ ਠੀਕ ਹੋ ਚੁੱਕੇ ਹਨ।

ਜ਼ਿਲ੍ਹੇ ’ਚ ਕਿਹੜੇ ਇਲਾਕੇ ਕਿੰਨੇ ਪ੍ਰਭਾਵਿਤ

ਇਲਾਕਾ ਪਾਜ਼ੇਟਿਵ ਮਰੀਜ਼ ਮ੍ਰਿਤਕ ਮਰੀਜ਼

ਜਗਰਾਓਂ 287 9 ਰਾਏਕੋਟ 119 30ਖੰਨਾ 282 11ਸਮਰਾਲਾ 105 6ਪਾਇਲ 166 6 ਲੁਧਿਆਣਾ ਸਿਟੀ 7549 269

ਪੰਜਾਬ 'ਚ ਵੱਧ ਰਿਹੈ ਕੋਰੋਨਾ ਪਾਜ਼ੇਟਿਵ ਮਾਮਲੇ
ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ 'ਚ ਅਗਲੇ ਕੁੱਝ ਦਿਨ ਤਕ ਹਾਲਾਤ ਹੋਰ ਖਰਾਬ ਹੋ ਸਕਦੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਅਜਿਹਾ ਇਸ ਲਈ ਹੈ ਕਿਉਂਕਿ ਬਹੁਤ ਸਾਰੇ ਲੋਕ ਵਾਇਰਸ ਤੋਂ ਸੰਕਰਮਿਤ ਹੋ ਚੁਕੇ ਹੋਣਗੇ ਪਰ ਅਜੇ ਉਨ੍ਹਾਂ 'ਚ ਲੱਛਣ ਪੈਦਾ ਨਹੀਂ ਹੋਏ ਹੋਣਗੇ, ਜੋ ਆਗਾਮੀ ਹਫਤੇ ਅਤੇ 10 ਦਿਨਾਂ 'ਚ ਸਾਹਮਣੇ ਆਉਣਗੇ। ਅੱਜ ਪੰਜਾਬ 'ਚ ਕੋਰੋਨਾ ਵਾਇਰਸ ਦੇ ਕਾਰਣ 45 ਲੋਕਾਂ ਦੀ ਮੌਤ ਹੋ ਗਈ, ਜਦਕਿ 1320 ਨਵੇਂ ਮਾਮਲੇ ਸਾਹਮਣੇ ਆਏ ਹਨ। ਸੂਬੇ 'ਚ ਵੱਖ-ਵੱਖ ਜ਼ਿਲ੍ਹਿਆਂ 'ਚ 336 ਲੋਕ ਆਕਸੀਜਨ ਸਪੋਰਟ 'ਤੇ ਹਨ ਜਦਕਿ 49 ਨੂੰ ਵੈਂਟੀਲੇਟਰ ਲਗਾਇਆ ਗਿਆ ਹੈ।
ਜਿਸ 'ਚ ਅੱਜ 15 ਨਵੇਂ ਮਰੀਜ਼ ਸ਼ਾਮਲ ਹੋ ਗਏ ਹਨ, ਜਿਨ੍ਹਾਂ ਨੂੰ ਹਾਲਾਤ ਗੰਭੀਰ ਹੋਣ 'ਤੇ ਵੈਂਟੀਲੇਟਰ ਲਗਾਉਣਾ ਪਿਆ। ਹੁਣ ਤਕ ਸੂਬੇ 'ਚ 40643 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁਕੇ ਹਨ ਤੇ 1036 ਦੀ ਮੌਤ ਹੋ ਚੁਕੀ ਹੈ।


author

Bharat Thapa

Content Editor

Related News