ਕਫਰਿਊ ਦੌਰਾਨ 3521 ਲੋਕਾਂ ਨੂੰ ਲਿਆ ਹਿਰਾਸਤ ''ਚ

Friday, Mar 27, 2020 - 10:59 PM (IST)

ਕਫਰਿਊ ਦੌਰਾਨ 3521 ਲੋਕਾਂ ਨੂੰ ਲਿਆ ਹਿਰਾਸਤ ''ਚ

ਚੰਡੀਗੜ੍ਹ, (ਸੁਸ਼ੀਲ)— ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਚੰਡੀਗੜ੍ਹ 'ਚ ਕਰਫਿਊ ਲੱਗਣ ਦੇ ਬਾਵਜੂਦ ਘਰਾਂ ਤੋਂ ਬਾਹਰ ਘੁੰਮਣ ਵਾਲੇ 3,521 ਲੋਕਾਂ ਨੂੰ ਚੰਡੀਗੜ੍ਹ ਪੁਲਸ ਨੇ ਸ਼ੁੱਕਰਵਾਰ ਨੂੰ ਹਿਰਾਸਤ 'ਚ ਲਿਆ ਹੈ। ਇਸ ਤੋਂ ਇਲਾਵਾ ਪੁਲਸ ਨੇ 1,505 ਵਾਹਨਾਂ ਨੂੰ ਰੋਕ ਕੇ ਚੈੱਕ ਕਰਨ ਤੋਂ ਬਾਅਦ ਛੱਡ ਦਿੱਤਾ। ਉਥੇ ਹੀ ਪੁਲਸ ਨੇ 71 ਐੱਫ. ਆਈ. ਆਰ. ਦਰਜ ਕਰ ਕੇ 90 ਵਿਅਕਤੀਆਂ ਨੂੰ ਗ੍ਰਿਫਤਾਰ ਤੇ 102 ਵਾਹਨਾਂ ਨੂੰ ਜ਼ਬਤ ਕੀਤਾ। ਪੁਲਸ ਹਿਰਾਸਤ 'ਚ ਲਏ ਵਿਅਕਤੀਆਂ ਨੂੰ ਅਸਥਾਈ ਜੇਲ ਸੈਕਟਰ-16 ਕ੍ਰਿਕਟ ਸਟੇਡੀਅਮ ਅਤੇ ਮਨੀਮਾਜਰਾ ਦੇ ਸਪੋਰਟਸ ਕੰਪਲੈਕਸ 'ਚ ਲੈ ਕੇ ਗਈ, ਜਿੱਥੇ ਜਾਂਚ ਕਰਨ ਤੋਂ ਬਾਅਦ ਛੱਡ ਦਿੱਤਾ।


author

KamalJeet Singh

Content Editor

Related News