32 ਸਾਲ ਪੁਰਾਣੇ ਕੇਸ 'ਚ 3 ਪੁਲਸ ਮੁਲਾਜ਼ਮਾਂ ਨੂੰ 5-5 ਸਾਲ ਦੀ ਸਜ਼ਾ, ਜਾਣੋ ਕੀ ਹੈ ਪੂਰਾ ਮਾਮਲਾ

Thursday, Mar 30, 2023 - 01:12 PM (IST)

32 ਸਾਲ ਪੁਰਾਣੇ ਕੇਸ 'ਚ 3 ਪੁਲਸ ਮੁਲਾਜ਼ਮਾਂ ਨੂੰ 5-5 ਸਾਲ ਦੀ ਸਜ਼ਾ, ਜਾਣੋ ਕੀ ਹੈ ਪੂਰਾ ਮਾਮਲਾ

ਮੋਹਾਲੀ (ਪਰਦੀਪ) : 32 ਸਾਲ ਪੁਰਾਣੇ ਮਾਮਲੇ 'ਚ ਗਲਤ ਤਰੀਕੇ ਨਾਲ ਹਿਰਾਸਤ 'ਚ ਲੈਣ ਨਾਲ ਸਬੰਧਿਤ ਇਕ ਮਾਮਲੇ 'ਚ ਸੀ. ਬੀ. ਆਈ. ਕੋਰਟ ਨੇ 3 ਪੁਲਸ ਮੁਲਾਜ਼ਮਾਂ ਨੂੰ ਦੋਸ਼ੀ ਕਰਾਰ ਦਿੰਦਿਆਂ 5-5 ਸਾਲ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਤਿੰਨਾਂ ’ਤੇ ਜੁਰਮਾਨਾ ਵੀ ਲਾਇਆ ਹੈ। ਸਜ਼ਾ ਪਾਉਣ ਵਾਲਿਆਂ 'ਚ ਤਤਕਾਲੀਨ ਇੰਸਪੈਕਟਰ ਸੂਬਾ ਸਿੰਘ, ਉਸ ਦਾ ਸਹਿਕਰਮੀ ਰਵੇਲ ਸਿੰਘ ਅਤੇ ਦਲਬੀਰ ਸਿੰਘ ਸ਼ਾਮਲ ਹਨ। ਪੀੜਤ ਧਿਰ ਦੇ ਵਕੀਲ ਜਗਜੀਤ ਸਿੰਘ ਨੇ ਦੱਸਿਆ ਕਿ 1991 'ਚ ਥਾਣਾ ਝਬਾਲ ਜ਼ਿਲ੍ਹਾ ਤਰਨਤਾਰਨ 'ਚ ਤਾਇਨਾਤ ਇੰਸਪੈਕਟਰ ਸੂਬਾ ਸਿੰਘ ਦੀ ਟੀਮ ਨੇ ਬਲਜੀਤ ਸਿੰਘ ਅਤੇ ਉਸ ਦੇ ਭਰਾ ਪਰਮਜੀਤ ਸਿੰਘ ਨੂੰ ਹਿਰਾਸਤ 'ਚ ਲਿਆ ਸੀ।

ਇਹ ਵੀ ਪੜ੍ਹੋ : ਪੰਜਾਬ ਦੇ ਕਿਸਾਨਾਂ ਲਈ ਖ਼ੁਸ਼ਖ਼ਬਰੀ, CM ਮਾਨ ਨੇ Live ਹੋ ਕੇ ਕੀਤੇ ਵੱਡੇ ਐਲਾਨ (ਵੀਡੀਓ)

ਪੁਲਸ ਨੇ ਪਰਮਜੀਤ ਸਿੰਘ ਨੂੰ ਤਾਂ ਕੁੱਝ ਸਮੇਂ ਬਾਅਦ ਛੱਡ ਦਿੱਤਾ ਸੀ ਪਰ ਉਸ ਦੇ ਭਰਾ ਬਲਜੀਤ ਸਿੰਘ ਨੂੰ ਪਹਿਲਾਂ ਹਿਰਾਸਤ 'ਚ ਰੱਖਿਆ ਅਤੇ ਬਾਅਦ 'ਚ ਗਾਇਬ ਕਰ ਦਿੱਤਾ ਸੀ, ਜਿਸ ਤੋਂ ਬਾਅਦ ਪੀੜਤ ਪਰਿਵਾਰ ਨੇ ਇਸ ਸਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਪਰਿਵਾਰ ਨੇ ਹਾਈਕੋਰਟ ’ਚ ਪਟੀਸ਼ਨ ਦਰਜ ਕੀਤੀ ਸੀ ਪਰਿਵਾਰ ਵਲੋਂ ਹਾਈਕੋਰਟ 'ਚ ਪਟੀਸ਼ਨ ਦਰਜ ਕੀਤੀ ਗਈ ਸੀ। ਪਟੀਸ਼ਨ ’ਤੇ ਸੁਣਵਾਈ ਕਰਦਿਆਂ ਹਾਈਕੋਰਟ ਨੇ ਸੀ. ਬੀ. ਆਈ. ਨੂੰ ਇਸ ਦੀ ਜਾਂਚ ਸੌਂਪੀ ਸੀ।

ਇਹ ਵੀ ਪੜ੍ਹੋ : ਰਾਕ ਗਾਰਡਨ ਦੇਖਣ ਪੁੱਜੇ ਵਿਦੇਸ਼ੀ ਮਹਿਮਾਨ ਭਾਰਤੀ ਰੰਗ 'ਚ ਰੰਗੇ, ਪਾਇਆ ਭੰਗੜਾ ਤੇ ਹੱਥਾਂ 'ਤੇ ਲਵਾਈ ਮਹਿੰਦੀ (ਤਸਵੀਰਾਂ)

ਸੀ. ਬੀ. ਆਈ. ਨੇ ਜਾਂਚ ਦੇ ਆਧਾਰ ’ਤੇ ਤੱਤਕਾਲੀਨ ਇੰਸਪੈਕਟਰ ਸੂਬਾ ਸਿੰਘ, ਉਸ ਦੇ ਸਹਿਕਰਮੀ ਰਵੇਲ ਸਿੰਘ, ਦਲਬੀਰ ਸਿੰਘ ਅਤੇ ਇਕ ਹੋਰ ਖ਼ਿਲਾਫ਼ ਕੇਸ ਦਰਜ ਕੀਤਾ ਸੀ, ਜਿਸ ਤੋਂ ਬਾਅਦ ਸੀ. ਬੀ. ਆਈ. ਨੇ ਸਾਰੇ ਮੁਲਜ਼ਮਾਂ ਖ਼ਿਲਾਫ਼ ਚਾਲਾਨ ਪੇਸ਼ ਕੀਤਾ ਸੀ। ਅਦਾਲਤ ਨੇ ਸੁਣਵਾਈ ਦੌਰਾਨ ਦੋਸ਼ੀ ਪਾਏ ਗਏ ਤੱਤਕਾਲੀਨ ਇੰਸਪੈਕਟਰ ਸੂਬਾ ਸਿੰਘ, ਉਸ ਦੇ ਸਹਿਕਰਮੀ ਰਵੇਲ ਸਿੰਘ ਅਤੇ ਦਲਬੀਰ ਸਿੰਘ ਨੂੰ 5-5 ਸਾਲ ਦੀ ਸਜ਼ਾ ਸੁਣਾਉਂਦੇ ਹੋਏ ਉਨ੍ਹਾਂ ’ਤੇ ਜੁਰਮਾਨਾ ਵੀ ਲਾਇਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News