ਕੇਂਦਰ ਸਰਕਾਰ ਦੀ ਮਦਦ ਨਾਲ ਯੂਕ੍ਰੇਨ ''ਚ ਫਸੇ 3000 ਤੋਂ ਵੱਧ ਭਾਰਤੀਆਂ ਨੂੰ ਸੁਰੱਖਿਅਤ ਭਾਰਤ ਲਿਆਂਦਾ : ਸੋਮ ਪ੍ਰਕਾਸ਼

Saturday, Mar 05, 2022 - 05:11 PM (IST)

ਗੁਰਾਇਆ (ਮੁਨੀਸ਼ ਬਾਵਾ) : ਭਾਰਤ ਦੇ ਬਹੁਤ ਸਾਰੇ ਲੋਕ ਜੋ ਪੜ੍ਹਾਈ, ਵਪਾਰ ਆਦਿ ਲਈ ਯੂਕ੍ਰੇਨ ਗਏ ਹੋਏ ਸਨ, ਰੂਸ ਵੱਲੋਂ ਛੇੜੀ ਜੰਗ ਕਾਰਨ ਉਥੇ ਹੀ ਫਸ ਗਏ ਹਨ। ਭਾਰਤ ਸਰਕਾਰ ਵੱਲੋਂ ਆਪ੍ਰੇਸ਼ਨ ਗੰਗਾ ਮਿਸ਼ਨ ਤਹਿਤ ਯੂਕ੍ਰੇਨ 'ਚ ਫਸੇ ਸਾਰੇ ਭਾਰਤੀਆਂ ਨੂੰ ਵਾਪਸ ਲਿਆਂਦਾ ਜਾ ਰਿਹਾ ਹੈ, ਜਿਸ ਦਾ ਸਾਰਾ ਖਰਚਾ ਭਾਰਤ ਸਰਕਾਰ ਵੱਲੋਂ ਚੁੱਕਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਭਾਰਤੀਆਂ ਦੀ ਮਦਦ ਲਈ ਪੋਲੈਂਡ ਪਹੁੰਚੇ ਸੰਸਦ ਮੈਂਬਰ ਗੁਰਜੀਤ ਔਜਲਾ, ਵਿਦਿਆਰਥੀਆਂ ਤੋਂ ਜਾਣੇ ਯੂਕ੍ਰੇਨ ਦੇ ਹਾਲਾਤ

ਇਸ ਸਬੰਧੀ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸੇ ਲੜੀ ਤਹਿਤ ਅੱਜ ਤਕਰੀਬਨ 15 ਫਲਾਈਟਾਂ ਰਾਹੀਂ 3000 ਹਜ਼ਾਰ ਤੋਂ ਵੱਧ ਭਾਰਤੀਆਂ ਨੂੰ ਬੁਡਾਪੇਸਟ (ਹੰਗਰੀ) ਤੋਂ ਸੁਰੱਖਿਅਤ ਭਾਰਤ ਲਿਆਂਦਾ ਗਿਆ ਤੇ ਉਨ੍ਹਾਂ 'ਚੋਂ ਇਕ ਫਲਾਈਟ ਦਾ ਸਵਾਗਤ ਕਰਨ ਦਾ ਮੌਕਾ ਭਾਰਤ ਸਰਕਾਰ ਨੇ ਉਨ੍ਹਾਂ (ਸੋਮ ਪ੍ਰਕਾਸ਼) ਨੂੰ ਦਿੱਤਾ, ਜਿਸ ਵਿੱਚ 183 ਭਾਰਤੀ ਸਵਾਰ ਸਨ। ਸੋਮ ਪ੍ਰਕਾਸ਼ ਨੇ ਪ੍ਰਧਾਨ ਮੰਤਰੀ ਦੀ ਕਾਰਜਸ਼ੈਲੀ ਬਾਰੇ ਦੱਸਦਿਆਂ ਕਿਹਾ ਕਿ ਪੀ. ਐੱਮ. ਮੋਦੀ ਵੱਲੋਂ ਸਰਗਰਮੀਆਂ ਤੇਜ਼ ਕਰਨ ਕਰਕੇ ਹੀ ਯੂਕ੍ਰੇਨ 'ਚ ਫਸੇ ਭਾਰਤੀ ਸੁਰੱਖਿਅਤ ਆਪਣੇ ਦੇਸ਼ ਪਰਤ ਰਹੇ ਹਨ। ਇਸ ਤੋਂ ਪਹਿਲਾਂ ਵੀ 4 ਕੇਂਦਰੀ ਮੰਤਰੀਆਂ ਵੱਲੋਂ ਯੂਕ੍ਰੇਨ ਨਾਲ ਲੱਗਦੇ ਦੇਸ਼ਾਂ ਵਿੱਚ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਉਨ੍ਹਾਂ ਦੇਸ਼ਾਂ ਰਾਹੀਂ ਭਾਰਤੀ ਲੋਕਾਂ ਨੂੰ ਸੁਰੱਖਿਅਤ ਭਾਰਤ ਲਿਆਉਣ ਲਈ ਮੀਟਿੰਗਾਂ ਹੋ ਚੁੱਕੀਆਂ ਸਨ। 

ਇਹ ਵੀ ਪੜ੍ਹੋ : ਯੂਕ੍ਰੇਨ ’ਚ ਫਸੇ ਵਿਦਿਆਰਥੀਆਂ ਨੂੰ ਲੈ ਕੇ PM ਮੋਦੀ ਨੂੰ ਭਗਵੰਤ ਮਾਨ ਨੇ ਕੀਤੀ ਵੱਡੀ ਅਪੀਲ

ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਦਿੱਲੀ ਏਅਰਪੋਰਟ 'ਤੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਯੂਕ੍ਰੇਨ 'ਚ ਫਸੇ 183 ਭਾਰਤੀਆਂ ਦੇ ਬੁਡਾਪੇਸਟ (ਹੰਗਰੀ) ਰਾਹੀਂ ਸੁਰੱਖਿਅਤ ਭਾਰਤ ਪਹੁੰਚਣ 'ਤੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਦਾ ਹਾਲ-ਚਾਲ ਵੀ ਪੁੱਛਿਆ। ਇਸ ਤੋਂ ਇਲਾਵਾ ਉਨ੍ਹਾਂ ਫਲਾਈਟ ਕਰੂ ਮੈਂਬਰਾਂ ਦਾ ਵੀ ਧੰਨਵਾਦ ਕੀਤਾ ਤੇ ਯੂਕ੍ਰੇਨ ਤੋਂ ਸੁਰੱਖਿਅਤ ਭਾਰਤ ਆਏ ਸਾਰੇ ਭਾਰਤੀਆਂ ਦੇ ਪਰਿਵਾਰ ਨੂੰ ਵਧਾਈ ਦਿੱਤੀ।


Anuradha

Content Editor

Related News