30 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ

Tuesday, Jun 20, 2017 - 01:24 AM (IST)

ਗਿੱਦੜਬਾਹਾ,  (ਕੁਲਭੂਸ਼ਨ)-  ਪੁਲਸ ਨੇ 30 ਪੇਟੀਆਂ ਨਾਜਾਇਜ਼ ਸ਼ਰਾਬ ਨਾਲ ਇਕ ਔਰਤ ਸਣੇ 2 ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ ਜਦੋਂਕਿ ਤੀਜਾ ਵਿਅਕਤੀ ਫਰਾਰ ਹੋਣ ਵਿਚ ਸਫਲ ਹੋ ਗਿਆ। 
ਐੱਸ. ਐੱਚ. ਓ. ਬਲਜੀਤ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਹਰਨੇਕ ਸਿੰਘ ਨੂੰ ਗੁਪਤ ਸੂਚਨਾ ਪ੍ਰਾਪਤ ਹੋਈ ਕਿ ਗਿੱਦੜਬਾਹਾ ਦੀ ਨਹਿਰੀ ਕਾਲੋਨੀ ਦੇ ਇਕ ਕੁਆਰਟਰ ਵਿਚ ਰਹਿਣ ਵਾਲਾ ਅਜੇ ਕੁਮਾਰ ਪੁੱਤਰ ਜਗਦੀਸ਼ ਕੁਮਾਰ ਆਪਣੀ ਪਤਨੀ ਪਰਮਜੀਤ ਕੌਰ ਨਾਲ ਮਿਲ ਕੇ, ਪ੍ਰਦੀਪ ਪੁੱਤਰ ਸੁਖਦੇਵ ਸਿੰਘ ਵਾਸੀ ਸਹਿਣਾ (ਬਰਨਾਲਾ) ਸਮੇਤ ਆਪਣੀ ਕਾਰ ਨੰ. ਐੱਚ ਆਰ 26 ਏ ਐੱਸ/4000 ਰਾਹੀਂ ਗੁਆਂਢੀ ਰਾਜ ਹਰਿਆਣਾ 'ਚੋਂ ਸਸਤੇ ਰੇਟਾਂ 'ਤੇ ਨਾਜਾਇਜ਼ ਸ਼ਰਾਬ ਲਿਆ ਕੇ ਮਹਿੰਗੇ ਭਾਅ 'ਤੇ ਵੇਚਣ ਦਾ ਧੰਦਾ ਕਰਦੇ ਹਨ। ਪੁਲਸ ਨੇ ਉਕਤ ਕੁਆਰਟਰ ਵਿਚ ਛਾਪੇਮਾਰੀ ਕਰ ਕੇ ਉਥੋਂ 30 ਪੇਟੀਆਂ ਦੇਸੀ ਸ਼ਰਾਬ ਹਰਿਆਣਾ ਬਰਾਮਦ ਕਰਨ ਤੋਂ ਬਾਅਦ ਪਰਮਜੀਤ ਕੌਰ ਤੇ ਪ੍ਰਦੀਪ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂਕਿ ਅਜੇ ਕੁਮਾਰ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ। ਉਨ੍ਹਾਂ ਦੱਸਿਆ ਕਿ ਉਕਤ ਵਿਰੁੱਧ ਐਕਸਾਈਜ਼ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News