ਪੰਜਾਬ ’ਚ ਕੋਰੋਨਾ ਨਾਲ ਇਕ ਦਿਨ ’ਚ 30 ਲੋਕਾਂ ਦੀ ਮੌਤ, 4049 ਦੀ ਰਿਪੋਰਟ ਆਈ ਪਾਜ਼ੇਟਿਵ

Tuesday, Jan 25, 2022 - 10:56 PM (IST)

ਪੰਜਾਬ ’ਚ ਕੋਰੋਨਾ ਨਾਲ ਇਕ ਦਿਨ ’ਚ 30 ਲੋਕਾਂ ਦੀ ਮੌਤ, 4049 ਦੀ ਰਿਪੋਰਟ ਆਈ ਪਾਜ਼ੇਟਿਵ

ਚੰਡੀਗੜ੍ਹ (ਬਿਊਰੋ)-ਕੋਰੋਨਾ ਵਾਇਰਸ ਨੇ ਪੰਜਾਬ ’ਚ ਭਿਆਨਕ ਰੂਪ ਧਾਰ ਲਿਆ ਹੈ, ਜਿਸ ਨਾਲ ਅੱਜ 30 ਲੋਕਾਂ ਦੀ ਮੌਤ ਹੋ ਗਈ। ਜੇਕਰ ਪਿਛਲੇ 24 ਘੰਟਿਆਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ’ਚ 4049 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਪਿਛਲੇ 24 ਘੰਟਿਆਂ ’ਚ ਐੱਸ. ਏ. ਐੱਸ. ਨਗਰ ’ਚ 916 ਲੁਧਿਆਣਾ ’ਚ 492, , ਜਲੰਧਰ ’ਚ 276, ਪਟਿਆਲਾ ’ਚ 193,  ਪਠਾਨਕੋਟ ’ਚ 44, ਅੰਮ੍ਰਿਤਸਰ ’ਚ 453, ਫਤਿਹਗੜ੍ਹ ਸਾਹਿਬ ’ਚ 63, ਗੁਰਦਾਸਪੁਰ ’ਚ 102, ਹੁਸ਼ਿਆਰਪੁਰ ’ਚ 181, ਬਠਿੰਡਾ ’ਚ 212, ਰੋਪੜ ’ਚ 110, ਤਰਨਤਾਰਨ ’ਚ 147, ਫਿਰੋਜ਼ਪੁਰ ’ਚ 94, ਸੰਗਰੂਰ ’ਚ 82, ਮੋਗਾ ’ਚ 70, ਕਪੂਰਥਲਾ ’ਚ 120, ਬਰਨਾਲਾ ’ਚ 39, ਫਾਜ਼ਿਲਕਾ ’ਚ 208, ਸ਼ਹੀਦ ਭਗਤ ਸਿੰਘ ਨਗਰ 86, ਫਰੀਦਕੋਟ 81, ਮਾਨਸਾ 47,  ਮੁਕਤਸਰ ’ਚ 33 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।

ਇਹ ਵੀ ਪੜ੍ਹੋ : ਬਸਪਾ ਨੇ ਵਿਧਾਨ ਸਭਾ ਚੋਣਾਂ ਲਈ 6 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ

ਦੱਸ ਦੇਈਏ ਕਿ ਹੁਣ ਤੱਕ ਪੰਜਾਬ ’ਚ ਕੋਰੋਨਾ ਦੇ 723052 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ’ਚੋਂ 17059 ਲੋਕਾਂ ਦੀ ਮੌਤ ਹੋ ਚੁੱਕੀ ਹੈ। 663404 ਲੋਕ ਕੋਰੋਨਾ ਦੀ ਜੰਗ ਜਿੱਤ ਕੇ ਆਪਣੇ ਘਰਾਂ ਨੂੰ ਵਾਪਸ ਜਾ ਚੁੱਕੇ ਹਨ। ਕੋਰੋਨਾ ਤੋਂ ਬਚਣ ਲਈ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਗਾਉਣ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਸੂਬੇ ਵਿਚ ਲਗਾਤਾਰ ਵਧ ਰਹੇ ਕੋਰੋਨਾ ਮਾਮਲਿਆਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਪੰਜਾਬ ਵਿਚ ਨਾਈਟ ਕਰਫਿਊ ਲਗਾ ਦਿੱਤਾ ਹੈ। ਇਸ ਦੇ ਨਾਲ ਹੀ ਸਕੂਲ, ਕਾਲਜ ਯੂਨੀਵਰਸਿਟੀਆਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਨਾਈਟ ਕਰਫਿਊ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਰਹੇਗਾ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਦਾ ਵੱਡਾ ਦਾਅਵਾ, ਕਿਹਾ-ਮਜੀਠੀਆ ਖ਼ਿਲਾਫ ਇਕ ਵੀ ਸਬੂਤ ਮਿਲਿਆ ਤਾਂ ਛੱਡ ਦੇਵਾਂਗਾ ਸਿਆਸਤ


author

Manoj

Content Editor

Related News