ਸਫੈਦੇ ਨਾਲ ਕਾਰ ਟਕਰਾਉਣ ਕਾਰਨ 3 ਨੌਜਵਾਨਾਂ ਦੀ ਮੌਤ, 2 ਜ਼ਖ਼ਮੀ

Wednesday, Dec 09, 2020 - 08:07 PM (IST)

ਸਫੈਦੇ ਨਾਲ ਕਾਰ ਟਕਰਾਉਣ ਕਾਰਨ 3 ਨੌਜਵਾਨਾਂ ਦੀ ਮੌਤ, 2 ਜ਼ਖ਼ਮੀ

ਬਟਾਲਾ, (ਸਾਹਿਲ)- ਦੇਰ ਸ਼ਾਮ ਮਹਿਤਾ ਤੋਂ ਘੁਮਾਣ ਰੋਡ ’ਤੇ ਪਿੰਡ ਮੰਡਿਆਲਾ ਦੇ ਨਜ਼ਦੀਕ ਕਾਰ ਸਫੈਦੇ ਨਾਲ ਟਕਰਾਉਣ ਕਾਰਣ ਇਕ ਪਿੰਡ ਦੇ 3 ਨੌਜਵਾਨਾਂ ਦੀ ਮੌਤ ਅਤੇ 2 ਗੰਭੀਰ ਜ਼ਖ਼ਮੀ ਹੋ ਗਏ ਹਨ।

ਇਹ ਵੀ ਪੜ੍ਹੋ: ਕਿਸਾਨ ਅੰਦੋਲਨ 'ਤੇ ਬੋਲੇ ਪ੍ਰਤਾਪ ਸਿੰਘ ਬਾਜਵਾ, ਆਖੀ ਵੱਡੀ ਗੱਲ

ਜਾਣਕਾਰੀ ਅਨੁਸਾਰ ਜੋਬਨਬੀਰ, ਰਵਿੰਦਰ ਪੁੱਤਰ ਜਸਪਾਲ, ਸੁਖਵਿੰਦਰ ਪੁੱਤਰ ਰਣਜੀਤ, ਹੈਪੀ ਪੁੱਤਰ ਬਲਕਾਰ, ਅਵਤਾਰ ਬੱਬੂ ਪੁੱਤਰ ਬਲਦੇਵ ਵਾਸੀ ਭੱਟੀਵਾਲ, ਜੋ ਕਿ ਇਕ ਪਿੰਡ ਅਤੇ ਇਕ ਪਰਿਵਾਰ ਦੇ ਹੀ ਮੈਂਬਰ ਹਨ ਅਤੇ ਅੱਜ ਸ਼ਾਮ ਨੂੰ ਆਪਣੀ ਕਾਰ ’ਤੇ ਸਵਾਰ ਹੋ ਕੇ ਕਿਸੇ ਕੰਮ ਲਈ ਅੰਮ੍ਰਿਤਸਰ ਜਾ ਰਹੇ ਸੀ, ਜਦੋਂ ਉਹ ਮਹਿਤਾ ਤੋਂ ਘੁਮਾਣ ਰੋਡ ’ਤੇ ਪਿੰਡ ਮੰਡਿਆਲਾ ਦੇ ਨਜ਼ਦੀਕ ਪੁੱਜੇ ਤਾਂ ਅਚਾਨਕ ਇਨ੍ਹਾਂ ਦੀ ਕਾਰ ਹਾਦਸਾਗ੍ਰਸਤ ਹੋ ਕੇ ਸਫੈਦੇ ਨਾਲ ਜਾ ਟਕਰਾਈ, ਜਿਸ ਨਾਲ ਸਾਰੇ ਨੌਜਵਾਨ ਗੰਭੀਰ ਜ਼ਖਮੀ ਹੋ ਗਏ।

ਇਹ ਵੀ ਪੜ੍ਹੋ: ਪੰਜਾਬ 'ਚ ਬੁੱਧਵਾਰ ਨੂੰ ਕੋਰੋਨਾ ਦੇ 617 ਨਵੇਂ ਮਾਮਲੇ ਆਏ ਸਾਹਮਣੇ, 16 ਦੀ ਮੌਤ

ਜਿਨ੍ਹਾਂ ਨੂੰ 108 ਐਂਬੂਲੈਂਸ ਦੇ ਕਰਮਚਾਰੀਆਂ ਨੇ ਬਟਾਲਾ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ, ਜਿਥੇ ਡਾਕਟਰਾਂ ਨੇ ਇਨ੍ਹਾਂ ਦੀ ਹਾਲਤ ਨਾਜ਼ੁਕ ਹੋਣ ’ਤੇ ਅੰਮ੍ਰਿਤਸਰ ਰੈਫਰ ਕਰ ਦਿੱਤਾ। ਗੁਰੂ ਨਾਨਕ ਹਸਪਤਾਲ ਦੇ ਡਾਕਟਰਾਂ ਨੇ ਰਵਿੰਦਰ, ਜੋਬਨਬੀਰ ਅਤੇ ਅਵਤਾਰ ਬੱਬੂ ਨੂੰ ਮ੍ਰਿਤਕ ਕਰਾਰ ਦੇ ਦਿੱਤਾ।


author

Bharat Thapa

Content Editor

Related News