ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਏ 5 ਦੋਸਤ, 3 ਨੌਜਵਾਨਾਂ ਨੂੰ ਮਿਲੀ ਦਰਦਨਾਕ ਮੌਤ

04/14/2024 4:41:58 PM

ਮਾਲੇਰਕੋਟਲਾ/ਕੁੱਪ ਕਲਾਂ (ਸ਼ਹਾਬੂਦੀਨ, ਜ਼ਹੂਰ, ਜ.ਬ.)-ਬੀਤੀ ਰਾਤ ਸਵਾ 11 ਵਜੇ ਦੇ ਕਰੀਬ ਮਾਲੇਰਕੋਟਲਾ-ਖੰਨਾ ਮੁੱਖ ਸੜਕ ’ਤੇ ਪਿੰਡ ਰਾਣਵਾਂ ਵਿਖੇ ਵਾਪਰੇ ਸੜਕ ਹਾਦਸੇ ’ਚ ਕਾਰ ਸਵਾਰ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਹੈ ਅਤੇ ਦੋ ਨੌਜਵਾਨ ਜ਼ਖਮੀ ਹੋ ਗਏ ਹਨ। ਜਾਣਕਾਰੀ ਮੁਤਾਬਕ ਖੰਨਾ ਤੋਂ ਮਾਲੇਰਕੋਟਲਾ ਨੂੰ ਆ ਰਹੀ ਇਕ ਸਕੌਡਾ ਕਾਰ ਨੰਬਰ ਸੀ. ਐੱਚ. 01 ਏ. ਐੱਸ. 1504 ’ਚ ਸਵਾਰ 5 ਨੌਜਵਾਨ ਦੋਸਤ ਮੋਹਾਲੀ ਤੋਂ ਮਾਲੇਰਕੋਟਲਾ ਨੂੰ ਵਾਪਸ ਪਰਤ ਰਹੇ ਸਨ ਕਿ ਪਿੰਡ ਰਾਣਵਾਂ ਪੁੱਜਣ ’ਤੇ ਅਚਾਨਕ ਕਾਰ ਦੇ ਡਰਾਈਵਰ ਸਾਈਡ ਵਾਲੇ ਪਾਸੇ ਦਾ ਅਗਲਾ ਟਾਈਰ ਫਟ ਜਾਣ ਕਾਰਨ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਬੇਕਾਬੂ ਹੋਈ ਕਾਰ ਪਲਟੀਆਂ ਖਾਂਦੀ ਹੋਈ ਕਾਫੀ ਦੂਰ ਤੱਕ ਚਲੀ ਗਈ। ਜਦਕਿ ਪਲਟੀਆਂ ਖਾਂਦੀ ਕਾਰ ’ਚ ਸਵਾਰ ਨੌਜਵਾਨਾਂ ’ਚੋਂ ਚਾਰ ਨੌਜਵਾਨ ਬੁੜਕ ਕੇ ਕਾਰ ’ਚੋਂ ਬਾਹਰ ਸੜਕ ’ਤੇ ਜਾ ਡਿੱਗੇ।

ਇਹ ਵੀ ਪੜ੍ਹੋ- ਪੰਜਾਬ 'ਚ ਦਿਨ-ਦਿਹਾੜੇ ਵੱਡੀ ਵਾਰਦਾਤ, ਖੇਤਾਂ 'ਚ ਘੇਰ ਲਿਆ ਬਜ਼ੁਰਗ ਕਿਸਾਨ ਦਾ ਗੋਲੀਆਂ ਮਾਰ ਕੀਤਾ ਕਤਲ (ਵੀਡੀਓ)

ਇਸ ਹਾਦਸਾਗ੍ਰਸਤ ਕਾਰ ਸਵਾਰ ਪੰਜ ਨੌਜਵਾਨਾਂ ’ਚ ਸਿਮਰਨਜੀਤ ਸਿੰਘ ਪੁੱਤਰ ਗੁਰਮੇਲ ਸਿੰਘ ਤੇ ਮਨਵੀਰ ਸਿੰਘ ਪੁੱਤਰ ਦੇਵਿੰਦਰ ਸਿੰਘ ਦੋਵੇਂ ਵਾਸੀ ਪਿੰਡ ਗੁਆਰਾ ਜ਼ਿਲ੍ਹਾ ਮਾਲੇਰਕੋਟਲਾ, ਆਲੀਸ਼ਾਨ ਪੁੱਤਰ ਮੁਹੰਮਦ ਰਮਜ਼ਾਨ ਜਾਨੂ ਵਾਸੀ ਮੁਹੱਲਾ ਅਜ਼ੀਮਪੁਰਾ ਮਾਲੇਰਕੋਟਲਾ, ਉਮੈਰ ਅਸਲਮ ਪੁੱਤਰ ਮੁਹੰਮਦ ਅਸਲਮ ਵਾਸੀ ਮੁਹੱਲਾ ਜਮਾਲਪੁਰਾ ਮਾਲੇਰਕੋਟਲਾ ਅਤੇ ਪ੍ਰਭਸਿਮਰਨ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਦਹੇੜੂ (ਖੰਨਾ) ਸ਼ਾਮਲ ਸਨ।

ਇਹ ਵੀ ਪੜ੍ਹੋ- ਚਿੱਟੇ ਦਿਨ ਗਲੀ ’ਚੋਂ ਲੰਘ ਰਹੇ ਨੌਜਵਾਨ ਨੂੰ ਚੁੱਕ ਲੈ ਗਏ ਗੁੰਡੇ, ਬੁਰੀ ਤਰ੍ਹਾਂ ਕੀਤੀ ਕੁੱਟਮਾਰ, ਘਟਨਾ cctv 'ਚ ਕੈਦ

ਜਾਣਕਾਰੀ ਮੁਤਾਬਕ ਸਿਮਰਨਜੀਤ ਸਿੰਘ ਤੇ ਆਲੀਸ਼ਾਨ ਦੀ ਮਾਲੇਰਕੋਟਲਾ ਹਸਪਤਾਲ ਪਹੁੰਚਦਿਆਂ ਹੀ ਮੌਤ ਹੋ ਗਈ ਜਦਕਿ ਉਮੈਰ ਅਸਲਮ ਨੇ ਲੁਧਿਆਣੇ ਜਾਂਦਿਆਂ ਰਸਤੇ ’ਚ ਦਮ ਤੋੜ ਦਿੱਤਾ। ਹਾਦਸੇ ’ਚ ਜ਼ਖਮੀ ਨੌਜਵਾਨ ਮਨਵੀਰ ਸਿੰਘ ਗੁਆਰਾ ਨੂੰ ਦਿਆਨੰਦ ਹਸਪਤਾਲ ਲੁਧਿਆਣਾ ਅਤੇ ਪ੍ਰਭਸਿਮਰਨ ਸਿੰਘ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ ਹੈ। ਦੋਵੇਂ ਜ਼ਖਮੀਆਂ ਦੀ ਸੰਭਾਲ ਕਰ ਰਹੇ ਵਾਰਿਸਾਂ ਮੁਤਾਬਕ ਦੋਵਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਇਹ ਵੀ ਪੜ੍ਹੋ- ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਦਿਨੇਸ਼ ਬੱਬੂ ਦਾ ਕਿਸਾਨਾਂ ਵੱਲੋਂ ਜ਼ਬਰਦਸਤ ਵਿਰੋਧ

ਜਾਣਕਾਰੀ ਅਨੁਸਾਰ ਹਾਦਸੇ ਦਾ ਪਤਾ ਲੱਗਦਿਆਂ ਹੀ ਮੌਕੇ ’ਤੇ ਪੁੱਜੇ ਪਿੰਡ ਵਾਸੀਆਂ ਨੇ ਤੁਰੰਤ ਥਾਣਾ ਅਹਿਮਦਗੜ੍ਹ ਦੀ ਪੁਲਸ ਨੂੰ ਸੂਚਿਤ ਕੀਤਾ ਅਤੇ ਮ੍ਰਿਤਕਾਂ ਸਮੇਤ ਲਹੂ ਲੁਹਾਣ ਹਾਲਤ ’ਚ ਹਾਦਸਾਗ੍ਰਸ਼ਤ ਜ਼ਖਮੀ ਕਾਰ ਸਵਾਰ ਨੌਜਵਾਨਾਂ ਨੂੰ ਲੋਕਾਂ ਨੇ ਪੁਲਸ ਦੀ ਮਦਦ ਨਾਲ ਸਿਵਲ ਹਸਪਤਾਲ ਮਾਲੇਰਕੋਟਲਾ ਵਿਖੇ ਪਹੁੰਚਾਇਆ।ਥਾਣਾ ਸਦਰ ਅਹਿਮਦਗੜ੍ਹ ਵਿਖੇ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਮੁਤਾਬਕ ਮ੍ਰਿਤਕ ਨੌਜਵਾਨ ਸਿਮਰਨਜੀਤ ਸਿੰਘ ਦੇ ਪਿਤਾ ਗੁਰਮੇਲ ਸਿੰਘ ਗੁਆਰਾ ਦੇ ਬਿਆਨਾਂ ’ਤੇ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।

ਇਹ ਵੀ ਪੜ੍ਹੋ- ਵਿਦੇਸ਼ੋਂ ਆਈ 40 ਦਿਨਾਂ ਬਾਅਦ ਨੌਜਵਾਨ ਦੀ ਮ੍ਰਿਤਕ ਦੇਹ, ਪੁੱਤ ਦੀ ਲਾਸ਼ ਨੂੰ ਵੇਖ ਭੁੱਬਾਂ ਮਾਰ ਰੋਇਆ ਪਰਿਵਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News