ਫਿਰੋਜ਼ਪੁਰ ਨੇੜੇ ਭਿਆਨਕ ਹਾਦਸੇ ਦੌਰਾਨ 3 ਨੌਜਵਾਨਾਂ ਦੀ ਮੌਤ, ਮੁਸ਼ਕਲ ਨਾਲ ਕਾਰ 'ਚੋਂ ਕੱਢੀਆਂ ਗਈਆਂ ਲਾਸ਼ਾਂ

Sunday, Oct 31, 2021 - 09:36 AM (IST)

ਫਿਰੋਜ਼ਪੁਰ ਨੇੜੇ ਭਿਆਨਕ ਹਾਦਸੇ ਦੌਰਾਨ 3 ਨੌਜਵਾਨਾਂ ਦੀ ਮੌਤ, ਮੁਸ਼ਕਲ ਨਾਲ ਕਾਰ 'ਚੋਂ ਕੱਢੀਆਂ ਗਈਆਂ ਲਾਸ਼ਾਂ

ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਦੇ ਨੇੜੇ ਮੱਲਾਂਵਾਲਾ ਰੋਡ ’ਤੇ ਪਿੰਡ ਭੇਡੀਆਂ ਦੇ ਕੋਲ ਬੀਤੀ ਰਾਤ ਦੇਰ ਇਕ ਵੱਡੇ ਟਰੱਕ-ਟਰਾਲੇ ਅਤੇ ਕਾਰ ਵਿਚਕਾਰ ਜ਼ਬਰਦਸਤ ਹਾਦਸਾ ਹੋ ਗਿਆ। ਇਸ ਹਾਦਸੇ ਦੌਰਾਨ ਕਾਰ ਵਿਚ ਸਵਾਰ 3 ਨੌਜਵਾਨਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਤਿੰਨੋ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਆਸ-ਪਾਸ ਦੇ ਲੋਕਾਂ ਅਤੇ ਪੁਲਸ ਨੇ ਬੜੀ ਮੁਸ਼ਕਿਲ ਨਾਲ ਇਨ੍ਹਾਂ ਨੌਜਵਾਨਾਂ ਦੀਆਂ ਲਾਸ਼ਾਂ ਕਾਰ ਵਿਚੋਂ ਬਾਹਰ ਕੱਢੀਆਂ।

ਇਹ ਵੀ ਪੜ੍ਹੋ : ਕੀ ਧੀ ਤੋਂ ਬਾਅਦ ਹੁਣ 'ਬਲਵੰਤ ਸਿੰਘ ਰਾਮੂਵਾਲੀਆ' ਵੀ ਭਾਜਪਾ 'ਚ ਸ਼ਾਮਲ ਹੋਣਗੇ?, ਸੁਣੋ ਪੂਰਾ ਇੰਟਰਵਿਊ (ਵੀਡੀਓ)

ਮ੍ਰਿਤਕ ਮੱਲਾਂਵਾਲਾ ਇਲਾਕੇ ਦੇ ਰਹਿਣ ਵਾਲੇ ਸਨ, ਜਿਨ੍ਹਾਂ ਦੀ ਪਛਾਣ ਗੁਰਿੰਦਰ, ਅਮਨਦੀਪ ਅਤੇ ਮਨਦੀਪ ਦੇ ਰੂਪ ਵਿਚ ਹੋਈ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਸਿਵਲ ਹਸਪਤਾਲ ਫਿਰੋਜ਼ਪੁਰ ਵਿਚ ਲਿਆਂਦੀਆਂ ਗਈਆਂ ਹਨ। ਡਿਊਟੀ ’ਤੇ ਤਾਇਨਾਤ ਹਸਪਤਾਲ ਦੇ ਡਾ. ਸ਼ਸ਼ੀ ਨੇ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾ ਮੋਰਚਰੀ ਵਿਚ ਰੱਖੀਆਂ ਗਈਆਂ ਹਨ। ਅੱਜ ਪੋਸਟ ਮਾਰਟਮ ਅਤੇ ਪੁਲਸ ਕਾਰਵਾਈ ਦੇ ਬਾਅਦ ਲਾਸ਼ਾਂ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।

ਇਹ ਵੀ ਪੜ੍ਹੋ : ਮੁੱਖ ਮੰਤਰੀ 'ਚੰਨੀ' ਨੇ ਖੇਤੀ ਕਾਨੂੰਨਾਂ ਬਾਰੇ ਰਾਜੇਵਾਲ ਨੂੰ ਕੀਤਾ ਫੋਨ, ਜਾਣੋ ਦੋਹਾਂ ਵਿਚਕਾਰ ਕੀ ਹੋਈ ਗੱਲਬਾਤ

ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਤਿੰਨੋ ਨੌਜਵਾਨ ਫਿਰੋਜ਼ਪੁਰ ਤੋਂ ਮੱਲਾਂਵਾਲਾ ਆਪਣੇ ਘਰ ਜਾ ਰਹੇ ਸੀ। ਉਨ੍ਹਾਂ ਨੇ ਕਿਹਾ ਕਿ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਦੇ ਨਾਲ ਜਾ ਰਹੇ ਵੱਡੇ ਟਰੱਕ-ਟਰਾਲੇ ਚਾਲਕ ਨੇ ਜ਼ਬਰਦਸਤ ਹਾਦਸਾ ਕਰ ਦਿੱਤਾ ਤੇ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਹਾਦਸੇ ਨੂੰ ਲੈ ਕੇ ਲੋਕਾਂ ਵਿਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ। 

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News