ਬੈਂਕ ਮੈਨੇਜਰ ਨਾਲ ਕੁੱਟਮਾਰ ਕਰਨ ਵਾਲੇ 3 ਨੌਜਵਾਨ ਗ੍ਰਿਫ਼ਤਾਰ
Thursday, Jul 11, 2024 - 11:25 AM (IST)
ਚੰਡੀਗੜ੍ਹ (ਸੁਸ਼ੀਲ) : ਸੈਕਟਰ-44 ’ਚ ਕੁੱਟਮਾਰ ਤੇ ਗੋਲੀ ਚਲਾਉਣ ਦੇ ਮਾਮਲੇ ’ਚ ਪੁਲਸ ਨੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੀ ਪਛਾਣ ਮੋਗਾ ਵਾਸੀ ਪੁਨੀਤ, ਮਨੀਮਾਜਰਾ ਦੇ ਸ਼ਾਂਤੀ ਨਗਰ ਵਾਸੀ ਅਭੀਸ਼ੇਕ ਉਰਫ਼ ਨਿਖਿਲ ਤੇ ਮੋਹਾਲੀ ਵਾਸੀ ਸ਼ਾਮਸੁੱਦਰ ਵਜੋਂ ਹੋਈ ਹੈ। ਪੁਨੀਤ ਅਰੋੜਾ ਇਕ ਦਿਨ ਦੇ ਪੁਲਸ ਰਿਮਾਂਡ ’ਤੇ ਹੈ। ਬਾਕੀ ਦੋਵਾਂ ਨੂੰ ਪੁਲਸ ਅਦਾਲਤ ’ਚ ਪੇਸ਼ ਕਰੇਗੀ। ਪੁਨੀਤ ਨੇ ਸਾਥੀਆਂ ਨਾਲ ਮਿਲ ਕੇ ਬੈਂਕ ਮੈਨੇਜਰ ਅੰਕੁਰ ’ਤੇ ਹਮਲਾ ਕੀਤਾ ਸੀ। ਅੰਕੁਰ ਨੇ ਬਚਾਅ ਲਈ ਹਵਾਈ ਫਾਇਰ ਕਰ ਦਿੱਤਾ ਸੀ।
ਜਾਂਚ ’ਚ ਸਾਹਮਣੇ ਆਇਆ ਕਿ ਅੰਕੁਰ ਨੇ ਕਾਲ ਗਰਲ ਨੂੰ ਬੁਲਾਇਆ ਸੀ ਤੇ 8 ਹਜ਼ਾਰ ਰੁਪਏ ਦੇਣ ਨੂੰ ਲੈ ਕੇ ਬਹਿਸ ਹੋ ਗਈ। ਕਾਲ ਗਰਲ ਦੇ ਕਹਿਣ ’ਤੇ ਪੁਨੀਤ ਨੇ ਸਾਥੀਆਂ ਦੇ ਨਾਲ ਮਿਲ ਕੇ ਸੈਕਟਰ-44 ’ਚ ਬੈਂਕ ਮੈਨੇਜਰ ’ਤੇ ਹਮਲਾ ਕਰ ਦਿੱਤਾ ਜਿਸ ’ਚ ਅੰਕੁਰ ਜ਼ਖ਼ਮੀ ਹੋ ਗਿਆ ਸੀ। ਸੈਕਟਰ-34 ਥਾਣਾ ਪੁਲਸ ਨੇ ਸ਼ਿਕਾਇਤ ’ਤੇ 8 ਨੌਜਵਾਨਾਂ ਖ਼ਿਲਾਫ਼ ਕੁੱਟਮਾਰ ਤੇ ਫਾਇਰਿੰਗ ਦਾ ਮਾਮਲਾ ਦਰਜ ਕੀਤਾ ਹੈ। ਇਸ ਨਾਲ ਹੀ ਅੰਕੁਰ, ਸੈਕਟਰ-45 ਵਾਸੀ ਅਭੀਨਵ ਤੌਮਰ, ਸੈਕਟਰ-45 ਦੇ ਮਾਨਵ ਕੰਪਲੈਕਸ ਵਾਸੀ ਸਿਧਾਂਤ ਠਾਕੁਰ, ਸੈਕਟਰ-44 ਵਾਸੀ ਹਰਿੰਦਰ ਦੇਸਵਾਲ, ਖ਼ੁਸ਼ਵਿੰਦਰ ਸਿੰਘ ਖ਼ਿਲਾਫ਼ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ।