3 ਸਾਲਾ ਵਿਦਿਆਰਥੀ ਨੂੰ ਕਾਰ ਨੇ ਕੁਚਲਿਆ, ਮੌਤ

02/19/2020 12:12:47 AM

ਲੁਧਿਆਣਾ, (ਰਿਸ਼ੀ)- ਸਰਸਵਤੀ ਮਾਡਲ ਸਕੂਲ ਦੇ ਬਾਹਰ ਮੰਗਲਵਾਰ ਦੁਪਹਿਰ ਸਕੂਲ ਦੇ ਅੰਦਰੋਂ ਨਿਕਲ ਰਹੇ ਆਟੋ 'ਚ ਬੈਠਣ ਜਾ ਰਹੇ 3 ਸਾਲਾ ਪਲੇ-ਵੇ ਵਿਦਿਆਰਥੀ ਨੂੰ ਇੰਡੈਵਰ ਕਾਰ ਨੇ ਕੁਚਲ ਦਿੱਤਾ। ਹਾਦਸੇ ਤੋਂ ਬਾਅਦ ਚਾਲਕ ਕਾਰ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤਾ। ਪਿਤਾ ਰਵੀ ਵਾਸਤਵ ਨਿਵਾਸੀ ਇੰਦਰਪ੍ਰਸਥ ਦੇ ਬਿਆਨ 'ਤੇ ਅਣਪਛਾਤੇ ਡਰਾਈਵਰ ਖਿਲਾਫ ਕੇਸ ਦਰਜ ਕਰ ਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਵਿਧਿਤ ਵਜੋਂ ਹੋਈ ਹੈ।
ਚੌਕੀ ਕੈਲਾਸ਼ ਦੇ ਇੰਚਾਰਜ ਏ. ਐੱਸ. ਆਈ. ਇਕਬਾਲ ਸਿੰਘ ਦੇ ਮੁਤਾਬਕ ਹਾਦਸਾ ਕੇ. ਵੀ. ਐੱਮ. ਸਕੂਲ ਦੀ ਬੈਕ ਸਾਈਡ ਸਥਿਤ ਸਕੂਲ ਦੇ ਬਾਹਰ ਦਾ ਹੈ। ਮ੍ਰਿਤਕ 2 ਮਹੀਨੇ ਪਹਿਲਾਂ ਹੀ ਸਕੂਲ ਪੜ੍ਹਨ ਆਇਆ, ਮਾਂ-ਬਾਪ ਦਾ ਇਕਲੌਤਾ ਬੇਟਾ ਸੀ, ਜਦੋਂ ਸਕੂਲ 'ਚ ਛੁੱਟੀ ਹੋਈ ਤਾਂ ਮਾਤਾ-ਪਿਤਾ ਬੱਚੇ ਨੂੰ ਲੈਣ ਲਈ ਰੋਜ਼ਾਨਾ ਦੀ ਤਰ੍ਹਾਂ ਆਏ ਹੋਏ ਸਨ। ਉਹ ਦੂਜੇ ਪਾਸੇ ਖੜ੍ਹਾ ਹੋਇਆ ਸੀ, ਜਦੋਂ ਆਟੋ ਚਾਲਕ ਉਸ ਨੂੰ ਪੈਦਲ ਸਕੂਲ ਤੋਂ ਲੈਣ ਜਾ ਰਿਹਾ ਸੀ ਅਤੇ ਅਚਾਨਕ ਵਿਧਿਤ ਨੇ ਹੱਥ ਛੁਡਾ ਲਿਆ ਅਤੇ ਆਟੋ 'ਚ ਜਾ ਕੇ ਬੈਠਣ ਲੱਗਾ ਤਾਂ ਉਸੇ ਵੇਲੇ ਸ਼ਮਸ਼ਾਨਘਾਟ 'ਚੋਂ ਆਈ ਚਿੱਟੇ ਰੰਗ ਦੀ ਇੰਡੈਵਰ ਕਾਰ ਨੇ ਕੁਚਲ ਦਿੱਤਾ ਅਤੇ ਮੌਕੇ 'ਤੇ ਰੁਕਣ ਦੀ ਬਜਾਏ ਕਾਰ ਸਮੇਤ ਫਰਾਰ ਹੋ ਗਿਆ। ਹਾਦਸੇ ਤੋਂ ਬਾਅਦ ਰਾਹਗੀਰਾਂ ਨੇ ਬੱਚੇ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।


Bharat Thapa

Content Editor

Related News