ਮਾਤਮ 'ਚ ਬਦਲੀਆਂ ਖ਼ੁਸ਼ੀਆਂ, ਬੋਲੈਰੋ ਗੱਡੀ ਨੇ ਦਾਦੀ-ਪੋਤੀ ਨੂੰ ਕੁਚਲਿਆ, 3 ਸਾਲਾ ਬੱਚੀ ਦੀ ਦਰਦਨਾਕ ਮੌਤ

Wednesday, Oct 25, 2023 - 04:48 PM (IST)

ਮਾਤਮ 'ਚ ਬਦਲੀਆਂ ਖ਼ੁਸ਼ੀਆਂ, ਬੋਲੈਰੋ ਗੱਡੀ ਨੇ ਦਾਦੀ-ਪੋਤੀ ਨੂੰ ਕੁਚਲਿਆ, 3 ਸਾਲਾ ਬੱਚੀ ਦੀ ਦਰਦਨਾਕ ਮੌਤ

ਕਰਤਾਰਪੁਰ (ਸਾਹਨੀ)-  ਕਰਤਾਰਪੁਰ ਵਿਖੇ ਦਰਦਨਾਕ ਸੜਕ ਹਾਦਸਾ ਵਾਪਰਨ ਕਰਕੇ ਇਕ ਪਰਿਵਾਰ ਦੀਆਂ ਖ਼ੁਸ਼ੀਆਂ ਮਾਤਮ ਵਿਚ ਬਦਲ ਗਈ। ਦਰਅਸਲ ਕਰਤਾਰਪੁਰ ਸਨਮ ਸਿਨੇਮਾ ਨਾਲ ਸੜਕ ਦੇ ਖੱਬੇ ਪਾਸੇ ਦੁਸਹਿਰੇ ਵਾਲੀ ਰਾਤ ਟਾਇਰ ਪੰਕਚਰ ਦੀ ਦੁਕਾਨ ਦੇ ਬਾਹਰ ਬੈਠੀ ਦਾਦੀ-ਪੋਤੀ ਅਤੇ ਇਕ ਪ੍ਰਵਾਸੀ ਮਜ਼ਦੂਰ ਨੂੰ ਬੇਕਾਬੂ ਬੋਲੇਰੋ ਗੱਡੀ ਨੇ ਆਪਣੀ ਲਪੇਟ ’ਚ ਲੈ ਲਿਆ, ਜਿਸ ਦੌਰਾਨ 3 ਸਾਲ ਦੀ ਬੱਚੀ ਦੀ ਦਰਦਨਾਕ ਮੌਤ ਹੋ ਗਈ, ਜਦਕਿ ਬੱਚੀ ਦੀ ਦਾਦੀ ਦੇ ਸਿਰ ਤੇ ਇਕ ਪ੍ਰਵਾਸੀ ਮਜ਼ਦੂਰ ਦੀ ਲੱਤ ਟੁੱਟਣ ਦੇ ਨਾਲ ਹੋਰ ਵੀ ਗੰਭੀਰ ਸੱਟਾਂ ਲੱਗੀਆਂ। ਲੋਕਾਂ ਮੁਤਾਬਕ ਡਰਾਈਵਰ ਦਾ ਸ਼ਾਇਦ ਉਸ ਸਮੇਂ ਆਪਣੇ ਮੋਬਾਈਲ ’ਤੇ ਧਿਆਨ ਲੱਗਾ ਸੀ।

PunjabKesari

ਜਾਣਕਾਰੀ ਅਨੁਸਾਰ ਸਨਮ ਸਿਨੇਮਾ ਨੇੜੇ ਟਾਇਰ ਪੰਕਚਰ ਠੀਕ ਕਰਨ ਦਾ ਕੰਮ ਕਰ ਰਹੇ ਪਰਮਜੀਤ ਸਿੰਘ ਦੀ ਪਤਨੀ ਪੰਮੀ (50 ਸਾਲ) ਆਪਣੀ ਪੋਤੀ ਨਨਿਆ ਪੁੱਤਰੀ ਸੰਦੀਪ ਸਿੰਘ ਹੈਪੀ ਨਾਲ ਦੁਕਾਨ ਦੇ ਬਾਹਰ ਬੈਂਚ ’ਤੇ ਬੈਠੀ ਲੜਕੀ ਨਾਲ ਗੱਲਾਂ ਕਰ ਰਹੀ ਸੀ, ਜਦਕਿ ਇਕ ਪ੍ਰਵਾਸੀ ਮਜ਼ਦੂਰ ਰਿਆਜੁਲ ਇਸਲਾਮ ਪੁੱਤਰ ਮਨੀਰੁਲ ਇਸਲਾਮ ਵਾਸੀ ਪੱਛਮੀ ਬੰਗਾਲ, ਜੋਕਿ ਦਾਣਾ ਮੰਡੀ ’ਚ ਮਜ਼ਦੂਰੀ ਦਾ ਕੰਮ ਕਰਦਾ ਸੀ, ਉਹ ਵੀ ਉੱਥੇ ਬੈਠਾ ਸੀ। ਇਸ ਦੌਰਾਨ ਅਚਾਨਕ ਇਕ ਤੇਜ਼ ਰਫ਼ਤਾਰ ਬੋਲੈਰੋ ਗੱਡੀ ਨੰ. ਐੱਚ. ਪੀ. 74 ਏ. 1100, ਜਿਸ ਨੂੰ ਬਲਵਿੰਦਰ ਪਾਲ ਪੁੱਤਰ ਕੀਮਤੀ ਲਾਲ ਵਾਸੀ ਪਿੰਡ ਜਾਹੂ ਥਾਣਾ ਹਮੀਰਪੁਰ ਹਿਮਾਚਲ ਪ੍ਰਦੇਸ਼ ਚਲਾ ਰਿਹਾ ਸੀ, ਬੇਕਾਬੂ ਹੋ ਕੇ ਸੜਕ ਕਿਨਾਰੇ ਸਥਿਤ ਉਕਤਦੁਕਾਨ ’ਚ ਜਾ ਵੜੀ, ਜਿਸ ਕਾਰਨ ਬਾਹਰ ਬੈਠੇ ਉਕਤ ਤਿੰਨ ਲੋਕਾਂ ਨੂੰ ਵਾਹਨ ਨੇ ਆਪਣੀ ਲਪੇਟ ’ਚ ਲੈ ਲਿਆ।

ਇਹ ਵੀ ਪੜ੍ਹੋ: ਜਲੰਧਰ 'ਚ ਕੰਜਕ ਪੂਜਨ ਦੇ ਦਿਨ ਵਾਪਰੀ ਸ਼ਰਮਨਾਕ ਘਟਨਾ, 5ਵੀਂ ਜਮਾਤ ਦੀ ਬੱਚੀ ਨਾਲ ਵਿਅਕਤੀ ਵੱਲੋਂ ਜਬਰ-ਜ਼ਿਨਾਹ

PunjabKesari

ਮੌਕੇ ’ਤੇ ਮੌਜੂਦ ਲੋਕਾਂ ਨੇ ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ, ਜਿਸ ’ਚ 3 ਸਾਲਾ ਬੱਚੀ ਨਨਿਆ ਦੀ ਦੁਖ਼ਦਾਈ ਮੌਤ ਹੋ ਗਈ, ਜਦਕਿ ਦਾਦੀ ਪੰਮੀ ਪਤਨੀ ਪਰਮਜੀਤ ਦੇ ਸਿਰ ਅਤੇ ਹੋਰ ਥਾਈਂ ਗੰਭੀਰ ਸੱਟਾਂ ਲੱਗੀਆਂ। ਪ੍ਰਵਾਸੀ ਮਜ਼ਦੂਰ ਰਿਆਜੁਲ ਇਸਲਾਮ ਦੀ ਖੱਬੀ ਲੱਤ ਬੁਰੀ ਤਰ੍ਹਾਂ ਟੁੱਟ ਗਈ। ਦੋਵੇਂ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦੇ ਕੇ ਬਾਅਦ ’ਚ ਜਲੰਧਰ ਰੈਫਰ ਕਰ ਦਿੱਤਾ ਗਿਆ। ਲੋਕਾਂ ਮੁਤਾਬਕ ਉਸ ਸਮੇਂ ਗੱਡੀ ਦਾ ਡਰਾਈਵਰ ਦਾ ਆਪਣੇ ਮੋਬਾਇਲ ’ਤੇ ਧਿਆਨ ਸੀ। ਪੁਲਸ ਨੇ ਡਰਾਈਵਰ ਅਤੇ ਗੱਡੀ ਨੂੰ ਹਿਰਾਸਤ ’ਚ ਲੈ ਲਿਆ ਹੈ। ਡਰਾਈਵਰ ਨੇ ਦੱਸਿਆ ਕਿ ਉਹ ਆਪਣੀ ਪਤਨੀ, ਜੋਕਿ ਹਸਪਤਾਲ ’ਚ ਇਲਾਜ ਅਧੀਨ ਹੈ, ਨੂੰ ਅੰਮ੍ਰਿਤਸਰ ਲੈਣ ਜਾ ਰਿਹਾ ਸੀ। ਪੁਲਸ ਬਿਆਨ ਲੈ ਕੇ ਅਗਲੇਰੀ ਕਾਰਵਾਈ ਕਰ ਰਹੀ ਹੈ।

ਇਹ ਵੀ ਪੜ੍ਹੋ: ਜਲੰਧਰ: ਕਿਸਾਨ 'ਤੇ ਗੋਲ਼ੀਆਂ ਚਲਾਉਣ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਸੰਦੀਪ ਨੰਗਲ ਅੰਬੀਆਂ ਨਾਲ ਜੁੜੇ ਤਾਰ

ਖ਼ੁਸ਼ੀ ਬਦਲੀ ਸੋਗ ’ਚ
ਪਤਾ ਲੱਗਾ ਹੈ ਕਿ ਜਿਸ ਪਰਿਵਾਰ ’ਚ ਇਹ ਦਰਦਨਾਕ ਘਟਨਾ ਵਾਪਰੀ ਹੈ। ਉਨ੍ਹਾਂ ਦੇ ਘਰ ਦੋ-ਤਿੰਨ ਪਹਿਲਾ ਹੀ ਪੁੱਤਰ ਨੇ ਜਨਮ ਲਿਆ। ਮ੍ਰਿਤਕ ਨਨਿਆ ਘਰ ’ਚ ਸਾਰਿਆਂ ਦੀ ਚਹੇਤੀ ਸੀ ਅਤੇ ਸਾਰਿਆਂ ਨਾਲ ਲਾਡ ਕਰਦੀ ਸੀ। ਘਟਨਾ ਸਮੇਂ ਦਾਦਾ ਪਰਮਜੀਤ ਅਤੇ ਪਿਤਾ ਹੈਪੀ ਲੜਕੀ ਲਈ ਖਾਣ ਲਈ ਸਾਮਾਨ ਖ਼ਰੀਦਣ ਲਈ ਸਾਹਮਣੇ ਵਾਲੀ ਦੁਕਾਨ ’ਤੇ ਗਏ ਹੋਏ ਸਨ ਕਿ ਅਚਾਨਕ ਜ਼ੋਰਦਾਰ ਆਵਾਜ਼ ਹੋਣ ’ਤੇ ਸਾਰੇ ਘਬਰਾ ਗਏ ਅਤੇ ਲੋਕ ਜ਼ਖ਼ਮੀਆਂ ਨੂੰ ਸੰਭਾਲਣ ’ਚ ਲੱਗ ਗਏ।

ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ, ਟਰੈਕਟਰ 'ਤੇ ਜਾ ਰਹੇ ਕਿਸਾਨ ਨੂੰ ਮਾਰੀਆਂ ਗੋਲ਼ੀਆਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News