24 ਘੰਟਿਆਂ ''ਚ 3 ਵਾਰਦਾਤਾਂ, 3 ਲੜਕੀਆਂ ਤੋਂ ਖੋਹੇ ਮੋਬਾਇਲ
Friday, Feb 09, 2018 - 06:09 AM (IST)

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)— ਲੁਟੇਰਿਆਂ ਨੇ ਪੁਲਸ ਦੇ ਨੱਕ 'ਚ ਦਮ ਕਰ ਕੇ ਰੱਖ ਦਿੱਤਾ ਹੈ। ਲੁਟੇਰੇ ਲਗਾਤਾਰ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਲੁਟੇਰਿਆਂ ਦੇ ਨਿਸ਼ਾਨੇ 'ਤੇ ਇੰਸਟੀਚਿਊਟ 'ਚ ਪੜ੍ਹਨ ਵਾਲੀਆਂ ਲੜਕੀਆਂ ਹਨ, ਜਿਨ੍ਹਾਂ ਤੋਂ ਮੋਬਾਇਲ ਖੋਹ ਕੇ ਆਸਾਨੀ ਨਾਲ ਫਰਾਰ ਹੋ ਜਾਂਦੇ ਹਨ। 24 ਘੰਟਿਆਂ 'ਚ 3 ਲੜਕੀਆਂ ਤੋਂ ਲੁਟੇਰਿਆਂ ਨੇ ਮੋਬਾਇਲ ਖੋਹ ਲਏ। ਬੀਤੇ ਦਿਨੀਂ 2 ਮੋਟਰਸਾਈਕਲ ਸਵਾਰ ਲੁਟੇਰੇ ਇਕ ਲੜਕੀ ਤੋਂ ਬੱਸ ਸਟੈਂਡ ਪੁਲਸ ਚੌਕੀ ਨੇੜਿਓਂ ਮੋਬਾਇਲ ਖੋਹ ਕੇ ਫਰਾਰ ਹੋ ਗਏ। ਬੀਤੀ ਰਾਤ ਵੀ ਸ਼ਹਿਰ 'ਚ ਇਕ ਲੜਕੀ ਤੋਂ ਉਸ ਦਾ ਮੋਬਾਇਲ ਖੋਹ ਲਿਆ ਗਿਆ ਅਤੇ ਅੱਜ ਫਿਰ ਦਿਨ-ਦਿਹਾੜੇ 16 ਏਕੜ ਸਾਈਂ ਮੰਦਰ ਨੇੜੇ 2 ਮੋਟਰਸਾਈਕਲ ਸਵਾਰ ਲੁਟੇਰੇ ਲੜਕੀ ਤੋਂ ਮੋਬਾਇਲ ਖੋਹ ਕੇ ਫਰਾਰ ਹੋ ਗਏ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਅਕਾਲੀ ਦਲ ਮਾਨ ਦੇ ਆਗੂ ਰੋਸ਼ਨ ਸਿੰਘ ਨੇ ਦੱਸਿਆ ਕਿ ਉਸ ਦੀ ਪੋਤੀ ਦੁਪਹਿਰ ਦੇ ਸਮੇਂ 16 ਏਕੜ ਤੋਂ ਆਈਲੈਟਸ ਇੰਸਟੀਚਿਊਟ 'ਚ ਪੜ੍ਹ ਕੇ ਪਰਤ ਰਹੀ ਸੀ ਕਿ ਸਾਈਂ ਮੰਦਰ ਨੇੜੇ 2 ਮੋਟਰਸਾਈਕਲ ਸਵਾਰ ਲੁਟੇਰੇ ਉਸ ਤੋਂ ਮੋਬਾਇਲ ਖੋਹ ਕੇ ਫਰਾਰ ਹੋ ਗਏ।