ਭਾਰਤ-ਪਾਕਿਸਤਾਨ ਸਰਹੱਦ ’ਤੇ ਦਿਖੇ 3 ਸ਼ੱਕੀ ਵਿਅਕਤੀ, BSF ਨੇ ਕੀਤੀ ਫਾਇਰਿੰਗ

Monday, May 01, 2023 - 12:27 AM (IST)

ਪਠਾਨਕੋਟ (ਸ਼ਾਰਦਾ, ਆਦਿੱਤਿਆ)-ਬੀਤੀ ਰਾਤ ਇਕ ਵਾਰ ਫਿਰ ਭਾਰਤ-ਪਾਕਿਸਤਾਨ ਸਰਹੱਦ ’ਤੇ ਸਥਿਤ ਬਮਿਆਲ ਸੈਕਟਰ ’ਚ ਪੈਂਦੇ ਪਹਾੜੀਪੁਰ ਪੋਸਟ ਦੇ ਸਾਹਮਣੇ ਪਾਕਿਸਤਾਨ ਵੱਲੋਂ ਲੱਗਭਗ 3 ਲੋਕਾਂ ਦੀ ਮੂਵਮੈਂਟ ਦੇਖੀ ਗਈ, ਜਿਸ ਨੂੰ ਦੇਖ ਕੇ ਬੀ. ਐੱਸ. ਐੱਫ. ਦੇ ਜਵਾਨਾਂ ਨੂੰ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਲੱਗਭਗ 4 ਰਾਊਂਡ ਫਾਇਰ ਕੀਤੇ। ਫਾਇਰਿੰਗ ਤੋਂ ਬਾਅਦ ਬੀ. ਐੱਸ. ਐੱਫ. ਵੱਲੋਂ ਰਾਤ ਨੂੰ ਹੀ ਇਸ ਇਲਾਕੇ ’ਚ ਜ਼ੀਰੋ ਲਾਈਨ ਕੋਲ ਸਰਚ ਆਪ੍ਰੇਸ਼ਨ ਚਲਾਇਆ ਗਿਆ ਤਾਂ ਕਿ ਜੇਕਰ ਕੋਈ ਸ਼ੱਕੀ ਹੈ ਤਾਂ ਉਸ ਦੇ ਬਾਰੇ ਜਾਣਕਾਰੀ ਮਿਲ ਸਕੇ।

ਇਹ ਖ਼ਬਰ ਵੀ ਪੜ੍ਹੋ : ਬੈਂਕ ਕਰਮਚਾਰੀਆਂ ਦੀ ਨਹਿਰ ’ਚ ਡਿੱਗੀ ਕਾਰ, 3 ਪਾਣੀ ਦੇ ਵਹਾਅ ’ਚ ਰੁੜ੍ਹੇ

ਬੀ. ਐੱਸ. ਐੱਫ. ਦੇ ਨਾਲ-ਨਾਲ ਤੜਕੇ ਸਵੇਰੇ ਪੁਲਸ ਪ੍ਰਸ਼ਾਸਨ ਵੱਲੋਂ ਵੀ ਬੀ. ਐੱਸ. ਐੱਫ. ਦੇ ਜਵਾਨਾਂ ਦਾ ਸਹਿਯੋਗ ਕਰਦੇ ਹੋਏ ਜੁਆਇੰਟ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ, ਜੋ ਸਵੇਰ ਤੋਂ ਸ਼ਾਮ ਤੱਕ ਭਾਰਤ-ਪਾਕਿ ਸਰਹੱਦ ਨਾਲ ਲੱਗੇ ਪਹਾੜੀਪੁਰ ਪੋਸਟ ਦੇ ਇਲਾਕੇ ’ਚ ਚਲਾਇਆ ਗਿਆ। ਫਿਲਹਾਲ ਅਜੇ ਤੱਕ ਕੋਈ ਵੀ ਸ਼ੱਕੀ ਚੀਜ਼ ਬਰਾਮਦ ਨਹੀਂ ਹੋਈ ਹੈ।

PunjabKesari

ਇਹ ਵੀ ਪੜ੍ਹੋ : ਲੁਧਿਆਣਾ ਗੈਸ ਲੀਕ ਘਟਨਾ ਨੂੰ ਲੈ ਕੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਪ੍ਰਗਟਾਇਆ ਦੁੱਖ

ਡੀ. ਐੱਸ. ਪੀ. ਸੁਮੀਰ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਥਾਣਾ ਨਰੋਟ ਜੈਮਲ ਸਿੰਘ ’ਚ ਪੈਂਦੇ ਪਹਾੜੀਪੁਰ ਪਿੰਡ ਦੇ ਸਾਹਮਣੇ ਪਹਾੜੀਪੁਰ ਪੋਸਟ ’ਤੇ ਬੀ. ਐੱਸ. ਐੱਫ. ਦੇ ਜਵਾਨਾਂ ਵੱਲੋਂ ਭਾਰਤ-ਪਾਕਿ ਸਰਹੱਦ ਜ਼ੀਰੋ ਲਾਈਨ ’ਤੇ ਪਾਕਿਸਤਾਨ ਵੱਲੋਂ ਲੱਗਭਗ 3 ਲੋਕਾਂ ਦੀ ਹਰਕਤ ਦੇਖੀ ਗਈ ਸੀ, ਜਿਸ ਤੋਂ ਬਾਅਦ ਲੱਗਭਗ 4 ਰਾਊਂਡ ਫਾਇਰ ਕੀਤੇ ਗਏ। ਫਿਲਹਾਲ ਪੁਲਸ ਅਤੇ ਬੀ. ਐੱਸ. ਐੱਫ. ਦਾ ਜੁਆਇੰਟ ਆਪ੍ਰੇਸ਼ਨ ਚੱਲ ਰਿਹਾ ਹੈ ਪਰ ਅਜੇ ਤੱਕ ਕੋਈ ਵੀ ਸ਼ੱਕੀ ਵਿਅਕਤੀ ਅਤੇ ਵਸਤੂ ਬਰਾਮਦ ਨਹੀਂ ਹੋਈ ਹੈ।


Manoj

Content Editor

Related News