12ਵੀਂ ਦੀ ਪ੍ਰੀਖਿਆ ’ਚ ‘ਟੀਕਾ’ ਬਣਿਆ ‘ਅੜਿੱਕਾ’, ਪੰਜਾਬ ਸਮੇਤ 3 ਸੂਬਿਆਂ ਨੇ ਬੋਰਡ ਪ੍ਰੀਖਿਆ ਲੈਣ ਦਾ ਕੀਤਾ ਵਿਰੋਧ

Thursday, May 27, 2021 - 11:40 PM (IST)

12ਵੀਂ ਦੀ ਪ੍ਰੀਖਿਆ ’ਚ ‘ਟੀਕਾ’ ਬਣਿਆ ‘ਅੜਿੱਕਾ’, ਪੰਜਾਬ ਸਮੇਤ 3 ਸੂਬਿਆਂ ਨੇ ਬੋਰਡ ਪ੍ਰੀਖਿਆ ਲੈਣ ਦਾ ਕੀਤਾ ਵਿਰੋਧ

ਲੁਧਿਆਣਾ(ਵਿੱਕੀ)- ਕੋਰੋਨਾ ਮਹਾਮਾਰੀ ਕਾਰਨ ਸਾਰੇ ਸਕੂਲ ਬੰਦ ਹਨ। ਬੱਚੇ ਆਨਲਾਈਨ ਆਪਣੀ ਪੜ੍ਹਾਈ ਕਰ ਰਹੇ ਹਨ। 12ਵੀਂ ਕਲਾਸ ਦੀ ਪ੍ਰੀਖਿਆ ਸਬੰਧੀ ਅਜੇ ਵੀ ਦੁਚਿੱਤੀ ਦੇ ਹਾਲਾਤ ਬਣੇ ਹੋਏ ਹਨ। ਹਾਲਾਂਕਿ ਕੇਂਦਰ ਸਰਕਾਰ ਵੱਲੋਂ ਇਹ ਸਾਫ ਕਰ ਦਿੱਤਾ ਗਿਆ ਹੈ ਕਿ 12ਵੀਂ ਦੀਆਂ ਪ੍ਰੀਖਿਆਵਾਂ ਕਰਵਾਈਆਂ ਜਾਣਗੀਆਂ ਪਰ ਕੋਰੋਨਾ ਮਹਾਮਾਰੀ ਦੌਰਾਨ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਸਵਾਲ ਅਜੇ ਵੀ ਜਿਓਂ ਦਾ ਤਿਓਂ ਬਣਿਆ ਹੋਇਆ ਹੈ।
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਵੱਲੋਂ 12ਵੀਂ ਬੋਰਡ ਦੀਆਂ ਪ੍ਰੀਖਿਆਵਾਂ ਰੱਦ ਕੀਤੀਆਂ ਗਈਆਂ ਸਨ, ਜਿਨ੍ਹਾਂ ਨੂੰ ਹੁਣ ਕਰਵਾਉਣ ਦੀ ਤਿਆਰੀ ਚੱਲ ਰਹੀ ਹੈ ਪਰ ਦਿੱਲੀ, ਪੰਜਾਬ ਅਤੇ ਕੇਰਲ ਅਜਿਹੇ ਰਾਜ ਹਨ, ਜੋ ਬਿਨਾਂ ਵੈਕਸੀਨੇਸ਼ਨ ਦੇ ਬੋਰਡ ਪ੍ਰੀਖਿਆ ਲੈਣ ਦਾ ਵਿਰੋਧ ਕਰ ਰਹੇ ਹਨ।

ਇਹ ਵੀ ਪੜ੍ਹੋ :  ਕੋਵਿਡ ਦੇ ਚੱਲਦੇ ਪੰਜਾਬ 'ਚ ਅੰਤਿਮ ਸੰਸਕਾਰ ਲਈ ਲੱਕੜਾਂ 'ਚ ਆਈ ਭਾਰੀ ਕਮੀ, ਕਟਾਈ ਦੇ ਹੁਕਮ ਜਾਰੀ

ਉਨ੍ਹਾਂ ਦਾ ਮੰਨਣਾ ਹੈ ਕਿ ਵੈਕਸੀਨੇਸ਼ਨ ਹੋਣ ਤੋਂ ਬਾਅਦ ਹੀ ਐਗਜ਼ਾਮ ਹੋਣੇ ਚਾਹੀਦੇ ਹਨ। ਇਹ ਸੂਬੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਬਿਨਾਂ ਵੈਕਸੀਨੇਸ਼ਨ ਦੇ ਐਗਜ਼ਾਮ ਲੈਣ ਦਾ ਵਿਰੋਧ ਕਰ ਰਹੇ ਹਨ। ਹਾਲਾਂਕਿ ਇਹ ਸੂਬੇ ਵੈਕਸੀਨੇਸ਼ਨ ਤੋਂ ਬਾਅਦ ਆਪਸ਼ਨ ਦੇ ਨਾਲ ਸੀ. ਬੀ. ਐੱਸ. ਈ. ਇੰਟਰਮੀਡੀਏਟ ਐਗਜ਼ਾਮ ਕਰਵਾਉਣ ਲਈ ਤਿਆਰ ਹਨ।

ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ 23 ਮਈ ਨੂੰ ਹੋਈ ਹਾਈ ਲੈਵਲ ਮੀਟਿੰਗ ਵਿਚ ਸਾਰੇ ਸੂਬਿਆਂ ਦੇ ਸਿੱਖਿਆ ਮੰਤਰੀਆਂ ਅਤੇ ਬੋਰਡ ਅਧਿਆਪਕਾਂ ਨੂੰ ਬੋਰਡ ਐਗਜ਼ਾਮ ਸਬੰਧੀ ਸੁਝਾਅ ਰਿਪੋਰਟ ਸੌਂਪਣ ਲਈ ਕਿਹਾ ਸੀ। ਰਿਪੋਰਟ ਦੇਣ ਲਈ 25 ਮਈ ਤੱਕ ਦਾ ਸਮਾਂ ਦਿੱਤਾ ਗਿਆ ਸੀ, ਜਿਸ ਦੇ ਆਧਾਰ ’ਤੇ 32 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਯੂ. ਟੀ.) ਨੇ ਸੀ. ਬੀ. ਐੱਸ. ਈ. ਦੇ 12ਵੀਂ ਕਲਾਸ ਦੀ ਬੋਰਡ ਪ੍ਰੀਖਿਆ ਦੇ ਨਾਲ ਅੱਗੇ ਵਧਣ ਦੇ ਪ੍ਰਸਤਾਵ ਦੀ ਹਮਾਇਤ ਕੀਤੀ ਹੈ। ਇਹ ਸਾਰੇ ਸੀ. ਬੀ. ਐੱਸ. ਈ. ਆਪਸ਼ਨ-ਬੀ ਦੇ ਨਾਲ ਪ੍ਰੀਖਿਆ ਕਰਵਾਉਣ ਲਈ ਤਿਆਰ ਹਨ।

ਇਹ ਵੀ ਪੜ੍ਹੋ : ਕੇਜਰੀਵਾਲ ਸਰਕਾਰ ਪੰਜਾਬੀ ਜ਼ੁਬਾਨ ਦੀ ਕਾਤਲ ਨਾ ਬਣੇ : ਜੀ. ਕੇ.

ਜਲਦ ਹੋਵੇਗਾ ਕਲਾਸ 12ਵੀਂ ਬੋਰਡ ਪ੍ਰੀਖਿਆਵਾਂ ਸਬੰਧੀ ਐਲਾਨ

ਦੱਸ ਦੇਈਏ ਕਿ 23 ਮਈ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ’ਚ ਹੋਈ, ਉੱਚ ਪੱਧਰੀ ਬੈਠਕ ਤੋਂ ਬਾਅਦ ਸਾਰੇ ਸੂਬਿਆਂ ਅਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਨੂੰ ਆਪਣੇ ਸੁਝਾਅ ਦੇਣ ਲਈ ਇਕ ਹਫਤੇ ਦਾ ਸਮਾਂ ਦਿੱਤਾ ਗਿਆ ਸੀ। ਜ਼ਿਆਦਾਤਰ ਰਾਜਾਂ ਵੱਲੋਂ ਆਪਣੇ ਸੁਝਾਅ ਭੇਜ ਦਿੱਤੇ ਗਏ ਹਨ। ਹੁਣ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਸਾਰੇ ਸੁਝਾਵਾਂ ’ਤੇ ਵਿਚਾਰ ਕਰਨ ਤੋਂ ਬਾਅਦ ਜਲਦ ਹੀ 12ਵੀਂ ਬੋਰਡ ਪ੍ਰੀਖਿਆਵਾਂ ਸਬੰਧੀ ਐਲਾਨ ਕਰ ਸਕਦੇ ਹਨ।

29 ਰਾਜਾਂ ਨੇ ਕੀਤੀ ਬਦਲ-ਬੀ ਦੀ ਚੋਣ

ਮੀਡੀਆ ਰਿਪੋਰਟਾਂ ’ਚ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਪ੍ਰੀਖਿਆ ’ਤੇ ਸਹਿਮਤੀ ਜਤਾਉਣ ਵਾਲੇ 32 ਸੂਬਿਆਂ ’ਚੋਂ 29 ਨੇ ਬੈਠਕ ਵਿਚ ਪ੍ਰਸਤਾਵਿਤ ਬੀ-ਬਦਲ ਦੀ ਚੋਣ ਕੀਤੀ ਹੈ। ਜਦੋਂਕਿ ਰਾਜਸਥਾਨ, ਤ੍ਰਿਪੁਰਾ ਅਤੇ ਤੇਲੰਗਾਨਾ ਨੇ ਬਦਲ-ਏ ਮਤਲਬ ਮੌਜੂਦਾ ਫਾਰਮੇਟ ਵਿਚ ਹੀ ਪ੍ਰੀਖਿਆ ਕਰਵਾਉਣ ’ਤੇ ਸਹਿਮਤੀ ਜਤਾਈ ਹੈ।

ਇਹ ਵੀ ਪੜ੍ਹੋ :  ਪੰਜਾਬ ਸਰਕਾਰ ਨੇ 5 ਜੂਨ ਤੱਕ ਹਰ ਤਰ੍ਹਾਂ ਦੇ ਤਬਾਦਲਿਆਂ ’ਤੇ ਲਗਾਈ ਰੋਕ

ਕੀ ਹੈ ਸੀ. ਬੀ. ਐੱਸ. ਈ. ਦਾ ਅਪਾਸ਼ਨ-ਏ?

ਸੀ. ਬੀ. ਐੱਸ. ਈ. ਨੇ ਕਲਾਸ 12ਵੀਂ ਦੇ ਵਿਦਿਆਰਥੀਆਂ ਦੇ ਮੁੱਲਾਂਕਣ ਲਈ ਸਿੱਖਿਆ ਮੰਤਰਾਲਾ ਨੂੰ 2 ਬਦਲ ਪ੍ਰਸਤਾਵ ਵਜੋਂ ਦਿੱਤੇ ਸਨ। ਆਪਸ਼ਾਨ-ਏ ਇਸ ਬਦਲ ਵਿਚ ਮੌਜੂਦਾ ਫਾਰਮੇਟ ਦੇ ਨਾਲ ਜ਼ਰੂਰੀ 19 ਵਿਸ਼ਿਆਂ ਦੀਆਂ ਰੈਗੂਲਰ ਪ੍ਰੀਖਿਆਵਾਂ ਦੱਸੇ ਗਏ ਐਗਜ਼ਾਮ ਸੈਂਟਰ ’ਤੇ ਲਏ ਜਾਣ ਦੀ ਗੱਲ ਕਹੀ ਗਈ ਹੈ।

ਕੀ ਹੈ ਸੀ. ਬੀ. ਐੱਸ. ਈ. ਦੀ ਆਪਸ਼ਨ-ਬੀ?

ਦੂਜੇ ਬਦਲ (ਆਪਸ਼ਨ-ਬੀ) ਵਿਚ ਪ੍ਰੀਖਿਆ ਦਾ ਸਮਾਂ ਘਟਾ ਕੇ 90 ਮਿੰਟ ਅਤੇ ਆਪਣੇ ਹੀ ਸਕੂਲ ’ਚ ਕਰਵਾਉਣ ਦੀ ਗੱਲ ਕਹੀ ਗਈ ਹੈ, ਜਿਸ ਸਕੂਲ ’ਚ ਵਿਦਿਆਰਥੀ ਪੜ੍ਹਦੇ ਹਨ। 23 ਮਈ ਨੂੰ ਹੋਈ ਉੱਚ ਪੱਧਰੀ ਮੀਟਿੰਗ ’ਚ ਇਨ੍ਹਾਂ ਦੋਵਾਂ ਬਦਲਾਂ ’ਤੇ ਚਰਚਾ ਕਰ ਕੇ ਸੁਝਾਅ ਮੰਗੇ ਗਏ ਸਨ।


author

Bharat Thapa

Content Editor

Related News