3 ਰੋਜ਼ਾ ਨਾਮਧਾਰੀ ਅੱਸੂ ਮੇਲਾ ਸਮਾਗਮ ''ਚ ਦੇਸ਼-ਵਿਦੇਸ਼ ਤੋਂ ਪੁੱਜੀਆਂ ਸੰਗਤਾਂ

Monday, Oct 16, 2017 - 03:13 PM (IST)

3 ਰੋਜ਼ਾ ਨਾਮਧਾਰੀ ਅੱਸੂ ਮੇਲਾ ਸਮਾਗਮ ''ਚ ਦੇਸ਼-ਵਿਦੇਸ਼ ਤੋਂ ਪੁੱਜੀਆਂ ਸੰਗਤਾਂ

ਦਸੂਹਾ(ਝਾਵਰ)— ਪ੍ਰਾਚੀਨ ਪਾਂਡਵ ਸਰੋਵਰ ਦਸੂਹਾ ਵਿਖੇ ਨਾਮਧਾਰੀ ਸਤਿਗੁਰੂ ਦਲੀਪ ਸਿੰਘ ਜੀ ਦੀ ਛਤਰ-ਛਾਇਆ ਹੇਠ ਨਾਮਧਾਰੀ ਸੰਪਰਦਾ ਵੱਲੋਂ 3 ਰੋਜ਼ਾ ਜਪ ਪ੍ਰਯੋਗ ਅਤੇ ਅੱਸੂ ਦੇ ਮੇਲੇ ਸਬੰਧੀ ਜੋ ਸਮਾਗਮ ਚੱਲ ਰਹੇ ਹਨ, ਦੇ ਆਖਰੀ ਦਿਨ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ 'ਚ ਸੰਗਤਾਂ ਸ਼ਾਮਲ ਹੋਈਆਂ। ਪਿਛਲੇ 3 ਦਿਨਾਂ ਵਿਚ ਪ੍ਰਾਚੀਨ ਪਾਂਡਵ ਸਰੋਵਰ ਵਿਖੇ ਵਿਸ਼ਵ ਸ਼ਾਂਤੀ, ਆਪਸੀ ਭਾਈਚਾਰੇ ਅਤੇ ਸੇਵਾ-ਸਿਮਰਨ ਦਾ ਕੁੰਭ ਦੇਖਣ ਨੂੰ ਮਿਲਿਆ। 
ਨਾਮਧਾਰੀ ਸਤਿਗੁਰੂ ਦਲੀਪ ਸਿੰਘ ਨੇ ਸਮੂਹ ਸੰਗਤਾਂ ਨੂੰ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੰਦਿਆਂ ਨਾਮ ਸਿਮਰਨ ਅਤੇ ਗੁਰਬਾਣੀ ਨਾਲ ਜੁੜਨ ਲਈ ਕਿਹਾ। ਸੰਗਤਾਂ ਨੇ ਆਪਣੇ ਸਤਿਗੁਰੂ ਦੇ ਪ੍ਰਵਚਨਾਂ ਨੂੰ ਬਹੁਤ ਹੀ ਸ਼ਾਂਤਚਿਤ ਸੁਣਿਆ। ਇਸ ਮੌਕੇ ਵੱਖ-ਵੱਖ ਢਾਡੀ ਤੇ ਕਵੀਸ਼ਰੀ ਜਥਿਆਂ ਨੇ ਸੰਗਤਾਂ ਨੂੰ ਨਿਹਾਲ ਕੀਤਾ। ਨਾਮਧਾਰੀ ਰੀਤੀ-ਰਿਵਾਜਾਂ ਅਨੁਸਾਰ ਸਵਾ ਰੁਪਏ 'ਚ ਇਕ ਜੋੜੇ ਦਾ ਅਨੰਦ ਕਾਰਜ ਵੀ ਕੀਤਾ ਗਿਆ।
ਇਸ ਮੌਕੇ ਸਾਬਕਾ ਵਿਧਾਇਕਾ ਬੀਬੀ ਸੁਖਜੀਤ ਕੌਰ ਸਾਹੀ, ਸਾਬਕਾ ਮੰਤਰੀ ਅਰੁਣੇਸ਼ ਸ਼ਾਕਰ, ਜਗਮੋਹਣ ਸਿੰਘ ਬੱਬੂ, ਡਾ. ਹਰਸਿਮਰਤ ਸਿੰਘ ਸਾਹੀ ਪ੍ਰਧਾਨ ਨਗਰ ਕੌਂਸਲ ਦਸੂਹਾ, ਪ੍ਰਧਾਨ ਬਲਵਿੰਦਰ ਸਿੰਘ ਡੁੱਗਰੀ, ਗੁਰਦੀਪ ਸਿੰਘ ਬਾਜਵਾ, ਕਾਹਨ ਸਿੰਘ ਗੜ੍ਹਦੀਵਾਲਾ, ਪ੍ਰਿੰ. ਰਾਜਪਾਲ ਕੌਰ, ਮਨਮੋਹਨ ਸਿੰਘ ਯੂ. ਪੀ., ਸੂਬਾ ਦਰਸ਼ਨ ਸਿੰਘ, ਜਸਵੰਤ ਸਿੰਘ ਕਲਸੀ, ਰਘਵੀਰ ਸਿੰਘ ਬਾਜਵਾ, ਸੂਬਾ ਅਮਰੀਕ ਸਿੰਘ, ਸੂਬਾ ਬਲਜੀਤ ਸਿੰਘ, ਸੰਜੀਵ ਮਿਨਹਾਸ, ਲਖਵਿੰਦਰ ਸਿੰਘ ਲੱਖੀ, ਸੁਰਜੀਤ ਸਿੰਘ ਕੈਰੇ, ਸੰਤ ਬਾਬਾ ਤੇਜਾ ਸਿੰਘ ਖੁੱਡਾ, ਬੀ. ਕੇ. ਮਨਿੰਦਰ, ਬਾਬੂ ਅਰੁਣ ਕੁਮਾਰ, ਦਰਸ਼ਨ ਕੁਮਾਰ ਚਾਂਦ, ਜੋਗਿੰਦਰ ਸਿੰਘ ਡੁੱਗਰੀ, ਸੁਖਦੇਵ ਸਿੰਘ, ਦਵਿੰਦਰ ਸਿੰਘ ਆਦਿ ਹਾਜ਼ਰ ਸਨ।


Related News