ਜਲੰਧਰ: ਮੁਲਾਜ਼ਮ ਨੂੰ ਜ਼ਖ਼ਮੀ ਕਰ ਨਾਕਾ ਤੋੜ ਕੇ ਭੱਜੇ 3 ਅਮੀਰਜ਼ਾਦੇ ਹਥਿਆਰਾਂ ਸਣੇ ਇੰਝ ਆਏ ਕਾਬੂ

08/23/2020 12:42:22 PM

ਜਲੰਧਰ (ਮ੍ਰਿਦੁਲ)— ਥਾਣਾ ਮਾਡਲ ਟਾਊਨ ਦੀ ਪੁਲਸ ਨੇ 3 ਅਜਿਹੇ ਅਮੀਰਜ਼ਾਦਿਆਂ ਨੂੰੰ ਫੜਿਆ ਹੈ, ਜੋ ਕਿ ਨਾਕਾ ਤੋੜਨ ਅਤੇ ਪੁਲਸ ਮੁਲਾਜ਼ਮ ਉੱਪਰ ਗੱਡੀ ਚੜ੍ਹਾਉਣ ਉਪਰੰਤ ਫਰਾਰ ਹੋਣ ਦੀ ਫਿਰਾਕ 'ਚ ਸਨ। ਪੁਲਸ ਨੇ ਦੋਸ਼ੀਆਂ ਕੋਲੋਂ .32 ਬੋਰ ਦਾ ਇਕ ਰਿਵਾਲਵਰ ਅਤੇ 5 ਜ਼ਿੰਦਾ ਕਾਰਤੂਸ ਅਤੇ 4 ਪਟਾਕਿਆਂ ਦੇ ਰੌਂਦ ਵੀ ਬਰਾਮਦ ਕੀਤੇ ਹਨ। ਪੁਲਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਸਾਲੀ ਨੇ ਪਾਏ ਜੀਜੇ 'ਤੇ ਡੋਰੇ, ਸਮਝਾਉਣ 'ਤੇ ਵੀ ਨਾ ਸਮਝੇ ਤਾਂ ਵੱਡੀ ਭੈਣ ਨੇ ਚੁੱਕਿਆ ਖ਼ੌਫਨਾਕ ਕਦਮ

ਐੱਸ. ਐੱਚ. ਓ. ਸੁਰਜੀਤ ਸਿੰਘ ਨੇ ਦੱਸਿਆ ਕਿ ਮਿਲਕ ਬਾਰ ਚੌਕ 'ਚ ਬੀਤੀ ਰਾਤ ਉਨ੍ਹਾਂ ਨਾਕਾ ਲਾਇਆ ਹੋਇਆ ਸੀ, ਇਸ ਦੌਰਾਨ ਇਕ ਕਾਰ ਆਈ, ਜਿਸ ਨੂੰ ਹੈੱਡ ਕਾਂਸਟੇਬਲ ਅਮਨਦੀਪ ਸਿੰਘ ਨੇ ਰੁੱਕਣ ਦਾ ਇਸ਼ਾਰਾ ਕੀਤਾ। ਚਾਲਕ ਨੇ ਕਾਰ ਦੀ ਰਫਤਾਰ ਵਧਾ ਦਿੱਤੀ ਅਤੇ ਹੈੱਡ ਕਾਂਸਟੇਬਲ ਅਮਨਦੀਪ ਨੂੰ ਹੇਠਾਂ ਦੇਣ ਦੀ ਕੋਸ਼ਿਸ਼ ਕੀਤੀ ਤਾਂ ਕਿ ਉਹ ਨਾਕਾ ਤੋੜ ਕੇ ਭੱਜ ਸਕਣ। ਇਸ ਦੌਰਾਨ ਮੁਲਾਜ਼ਮ ਅਮਨਦੀਪ ਸਿੰਘ ਦੇ ਹੱਥ 'ਤੇ ਸੱਟ ਲੱਗ ਗਈ ਅਤੇ ਦੋਸ਼ੀ ਨਾਕਾ ਤੋੜ ਕੇ ਭੱਜ ਗਏ। ਇਸ ਦੌਰਾਨ ਕੁਝ ਮੁਲਾਜ਼ਮਾਂ ਨੇ ਅਮਨਦੀਪ ਸਿੰਘ ਨੂੰ ਹਸਪਤਾਲ ਪਹੁੰਚਾਇਆ ਤਾਂ ਇਕ ਹੋਰ ਪੁਲਸ ਪਾਰਟੀ ਉਕਤ ਕਾਰ ਦੇ ਪਿੱਛੇ ਲੱਗ ਗਈ। 

ਇਹ ਵੀ ਪੜ੍ਹੋ: ਜਲੰਧਰ ਦੇ ਸਿਵਲ ਹਸਪਤਾਲ 'ਚੋਂ ਗਾਇਬ ਹੋਏ ਨਵਜੰਮੇ ਬੱਚੇ ਨੂੰ ਪੁਲਸ ਨੇ ਕੀਤਾ ਬਰਾਮਦ (ਵੀਡੀਓ)

ਉਨ੍ਹਾਂ ਕੰਟਰੋਲ ਰੂਮ 'ਤੇ ਵਾਇਰਲੈੱਸ ਕਰਕੇ ਕਾਰ ਸਬੰਧੀ ਸੂਚਨਾ ਦਿੱਤੀ। ਪੁਲਸ ਪਾਰਟੀ ਵੱਲੋਂ ਉਕਤ ਕਾਰ 'ਚ ਸਵਾਰ ਦੋਸ਼ੀਆਂ ਨੂੰ ਮਕਸੂਦਾਂ ਚੌਕ ਨੇੜੇ ਕਾਬੂ ਕਰ ਲਿਆ ਗਿਆ। ਦੋਸ਼ੀਆਂ ਦੀ ਪਛਾਣ ਟਾਂਡਾ (ਹੁਸ਼ਿਆਰਪੁਰ) ਦੇ ਰਹਿਣ ਵਾਲੇ ਰਵਿੰਦਰ ਸਿੰਘ ਪੁੱਤਰ ਹਰਜੀਤ ਸਿੰਘ, ਲਖਵਿੰਦਰ ਸਿੰਘ ਪੁੱਤਰ ਇੰਦਰਜੀਤ ਸਿੰਘ ਅਤੇ ਰਮਿੰਦਰ ਸਿੰਘ ਪੁੱਤਰ ਗੁਲਜ਼ਾਰ ਸਿੰਘ ਵਜੋਂ ਹੋਈ ਹੈ। ਜਾਂਚ ਵਿਚ ਪਤਾ ਲੱਗਾ ਕਿ ਰਵਿੰਦਰ ਸਿੰਘ ਖੇਤੀਬਾੜੀ ਕਰਦਾ ਹੈ। ਲਖਵਿੰਦਰ ਸਿੰਘ ਮੈਂਬਰ ਪੰਚਾਇਤ ਹੈ ਅਤੇ ਖੇਤੀਬਾੜੀ ਕਰਦਾ ਹੈ ਅਤੇ ਦੋਸ਼ੀ ਰਮਿੰਦਰ ਸਿੰਘ ਜਿਊਲਰ ਹੈ।
ਇਹ ਵੀ ਪੜ੍ਹੋ: ਮੋਬਾਇਲ ਕਾਰਨ ਤਬਾਹ ਹੋਇਆ ਹੱਸਦਾ-ਖੇਡਦਾ ਪਰਿਵਾਰ, 6ਵੀਂ ਜਮਾਤ 'ਚ ਪੜ੍ਹਦੇ ਮਾਪਿਆਂ ਦੇ ਇਕਲੌਤੇ ਪੁੱਤਰ ਨੇ ਚੁੱਕਿਆ ਹੈਰਾਨ ਕਰਦਾ ਕਦਮ

ਚੋਰੀ ਦੀ ਐਕਟਿਵਾ 'ਤੇ ਘੁੰਮ ਰਹੇ 2 ਦੋਸ਼ੀਆਂ ਨੂੰ ਵੀ ਕੀਤਾ ਕਾਬੂ
ਦੂਜੇ ਪਾਸੇ ਐਡੀਸ਼ਨਲ ਐੱਸ. ਐੱਚ. ਓ. ਅਜਾਇਬ ਸਿੰਘ ਦੀ ਟੀਮ ਨੇ ਚੋਰੀ ਦੀ ਐਕਟਿਵਾ 'ਤੇ ਘੁੰਮ ਰਹੇ 2 ਦੋਸ਼ੀਆਂ ਨੂੰ ਮੈਨਬਰੋ ਚੌਕ ਨੇੜਿਓਂ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਗਾਜ਼ੀ-ਗੁੱਲਾ ਦੇ ਰਹਿਣ ਵਾਲੇ ਵਿਜੇ ਕੁਮਾਰ ਅਤੇ ਰਾਹੁਲ ਕੁਮਾਰ ਵਜੋਂ ਹੋਈ ਹੈ। ਪੁਲਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਸ ਵੱਲੋਂ ਰਿਮਾਂਡ ਲਿਆ ਜਾਏਗਾ।
ਇਹ ਵੀ ਪੜ੍ਹੋ: ਕਰਫ਼ਿਊ ਦੌਰਾਨ ਨਵਾਂਸ਼ਹਿਰ 'ਚ ਵੱਡੀ ਵਾਰਦਾਤ, ਰਾਤੋ-ਰਾਤ ਲੁਟੇਰਿਆਂ ਨੇ ATM 'ਚੋਂ ਲੁੱਟੀ ਲੱਖਾਂ ਦੀ ਨਕਦੀ


shivani attri

Content Editor

Related News