ਪਿੰਡ ਵਾਸੀਆਂ ਨੇ ਬਿਜਲੀ ਟਰਾਂਸਫਾਰਮਰਾਂ ''ਚੋਂ ਤੇਲ ਚੋਰੀ ਕਰਦੇ 3 ਲੋਕਾਂ ਨੂੰ ਕਾਬੂ ਕਰ ਕੀਤਾ ਪੁਲਸ ਹਵਾਲੇ
Wednesday, Jul 24, 2024 - 03:45 PM (IST)

ਭੁੱਚੋ ਮੰਡੀ (ਨਾਗਪਾਲ) : ਨੇੜਲੇ ਪਿੰਡ ਚੱਕ ਬੱਖਤੂ ਦੇ ਨਿਵਾਸੀਆਂ ਨੇ ਬਿਜਲੀ ਟਰਾਂਸਫ਼ਾਰਮਰਾਂ ਚੋਂ ਤੇਲ ਚੋਰੀ ਕਰਦੇ 3 ਵਿਅਕਤੀਆਂ ਨੂੰ ਕਾਬੂ ਕਰ ਲਿਆ। ਲੋਕਾਂ ਨੇ ਕਾਬੂ ਕੀਤੇ ਵਿਅਕਤੀਆਂ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ। ਭੁੱਚੋ ਮੰਡੀ ਪੁਲਸ ਵਲੋਂ ਤਿੰਨੇ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਇਨ੍ਹਾਂ ਦੀ ਪਛਾਣ ਸਫੀ ਕੁਮਾਰ, ਅਕਾਸ਼ ਕੁਮਾਰ ਵਾਸੀ ਬਠਿੰਡਾ ਅਤੇ ਵਿੱਕੀ ਸਿੰਘ ਵਾਸੀ ਬਠਿੰਡਾ ਵਜੋਂ ਹੋਈ ਹੈ। ਪੁਲਸ ਨੂੰ ਲਿਖਾਏ ਬਿਆਨਾਂ ਵਿਚ ਮੁੱਦਈ ਨਿਰਮਲ ਸਿੰਘ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੇ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਗੁਆਂਢੀਆਂ ਦੇ ਖੇਤਾਂ ਵਿਚ ਲੱਗੇ ਸਰਕਾਰੀ ਬਿਜਲੀ ਟਰਾਂਸਫ਼ਾਰਮਰਾਂ ਵਿਚੋਂ ਤੇਲ ਚੋਰੀ ਕੀਤਾ ਹੈ।