ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ’ਚ ਮਾਰੀ ਟੱਕਰ, 3 ਜ਼ਖਮੀਂ
Thursday, Nov 23, 2023 - 03:40 PM (IST)

ਤਪਾ ਮੰਡੀ (ਸ਼ਾਮ, ਗਰਗ) : ਬਰਨਾਲਾ-ਬਠਿੰਡਾ ਮੁੱਖ ਮਾਰਗ ’ਤੇ ਪਿੰਡ ਜੇਠੂਕੇ ਨੇੜੇ ਇਕ ਕਾਰ ਨੇ ਮੋਟਰਸਾਈਕਲ ’ਚ ਟੱਕਰ ਮਾਰ ਦਿੱਤੀ। ਇਸ ਕਾਰਨ ਤਿੰਨ ਵਿਅਕਤੀ ਜ਼ਖਮੀਂ ਹੋ ਗਏ। ਜੇਰੇ ਇਲਾਜ ਪੇਂਟਰ ਸੋਹਣ ਨੇ ਦੱਸਿਆ ਕਿ ਉਹ ਆਪਣੇ ਦੋ ਸਾਥੀਆਂ ਨਾਲ ਰਾਮਪੁਰਾ ਵਿਖੇ ਰੰਗ-ਰੋਗਨ ਦਾ ਕੰਮ ਕਰਨ ਲਈ ਜਾ ਰਹੇ ਸੀ ਤਾਂ ਪਿੱਛੋਂ ਆ ਰਹੀ ਇਕ ਕਾਰ ਨੇ ਜ਼ਬਰਦਸਤ ਟੱਕਰ ਮਾਰ ਕੇ ਹੇਠਾਂ ਸੁੱਟ ਦਿੱਤਾ, ਜਿਸ ’ਚ ਉਹ ਗੰਭੀਰ ਰੂਪ ’ਚ ਜ਼ਖਮੀ ਹੋ ਗਏ ਅਤੇ ਕਾਰ ਬੇਕਾਬੂ ਹੋ ਕੇ ਦੂਜੀ ਸਾਈਡ ਚਲੀ ਗਈ।
ਇਸ ਘਟਨਾ ’ਚ ਦੀਪਕ ਅਤੇ ਜੁਗਰਾਜ ਸਿੰਘ ਵੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਤਪਾ ਦਾਖ਼ਲ ਕਰਵਾਇਆ ਗਿਆ। ਪੇਂਟਰ ਸੋਹਣ ਅਨੁਸਾਰ ਕਾਰ ਚਾਲਕ ਪਹਿਲਾਂ ਉਨ੍ਹਾਂ ਦੇ ਨਾਲ ਹਸਪਤਾਲ ਆ ਗਏ ਅਤੇ ਬਾਅਦ ’ਚ ਉਥੋਂ ਖ਼ਿਸਕ ਗਏ। ਘਟਨਾ ਦਾ ਪਤਾ ਲੱਗਦੇ ਹੀ ਜ਼ਖਮੀਆਂ ਦੇ ਸਾਥੀ ਹਸਪਤਾਲ ਪਹੁੰਚ ਗਏ।