ਪਟਿਆਲਾ ਜ਼ਿਲ੍ਹੇ ''ਚ ਕੋਰੋਨਾ ਕਾਰਨ 3 ਮਰੀਜ਼ਾਂ ਦੀ ਮੌਤ, 65 ਨਵੇਂ ਮਾਮਲਿਆਂ ਦੀ ਵੀ ਹੋਈ ਪੁਸ਼ਟੀ

Tuesday, Jul 28, 2020 - 09:17 PM (IST)

ਪਟਿਆਲਾ ਜ਼ਿਲ੍ਹੇ ''ਚ ਕੋਰੋਨਾ ਕਾਰਨ 3 ਮਰੀਜ਼ਾਂ ਦੀ ਮੌਤ, 65 ਨਵੇਂ ਮਾਮਲਿਆਂ ਦੀ ਵੀ ਹੋਈ ਪੁਸ਼ਟੀ

ਪਟਿਆਲਾ,(ਪਰਮੀਤ)- ਜ਼ਿਲੇ ’ਚ ਕੋਰੋਨਾ ਨਾਲ ਅੱਜ 3 ਹੋਰ ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਦਕਿ 65 ਨਵੇਂ ਕੇਸ ਪਾਜ਼ੇਟਿਵ ਆ ਗਏ ਹਨ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜ਼ਿਲੇ ’ਚ ਹੁਣ ਤੱਕ ਕੋਰੋਨਾ ਨਾਲ 25 ਮੌਤਾਂ ਹੋ ਚੁੱਕੀਆਂ ਹਨ, 1269 ਕੇਸ ਪਾਜ਼ੇਟਿਵ ਆ ਚੁੱਕੇ ਹਨ, 821 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 658 ਕੇਸ ਐਕਟਿਵ ਹਨ। ਡਾ. ਮਲਹੋਤਰਾ ਨੇ ਦੱਸਿਆ ਕਿ ਪਟਿਆਲਾ ਦੇ ਮਜੀਠੀਆ ਇਨਕਲੇਵ ਦਾ ਰਹਿਣ ਵਾਲਾ 70 ਸਾਲਾ ਬਜ਼ੁਰਗ, ਰਾਜਪੁਰਾ ਦੇ ਗੁਲਾਬ ਨਗਰ ਦਾ ਰਹਿਣ ਵਾਲਾ 63 ਸਾਲਾ ਬਜ਼ੁਰਗ ਅਤੇ ਨਾਭਾ ਦੀ 39 ਸਾਲਾ ਮਹਿਲਾ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ।

ਉਨ੍ਹਾਂ ਦੱਸਿਆ ਕਿ 65 ਨਵੇਂ ਕੇਸਾਂ ’ਚੋਂ 49 ਪਟਿਆਲਾ ਸ਼ਹਿਰ, 4 ਰਾਜਪੁਰਾ, 4 ਨਾਭਾ, 1 ਸਮਾਣਾ ਅਤੇ 7 ਵੱਖ-ਵੱਖ ਪਿੰਡਾਂ ਤੋਂ ਹਨ। ਇਨ੍ਹਾਂ ’ਚੋਂ 29 ਪਾਜ਼ੇਟਿਵ ਕੇਸਾਂ ਦੇ ਸੰਪਰਕ ’ਚ ਆਉਣ ਅਤੇ ਕੰਟੇਨਮੈਂਟ ਜ਼ੋਨ ’ਚੋਂ ਲਏ ਸੈਂਪਲਾਂ ’ਚੋਂ ਕੋਵਿਡ ਪਾਜ਼ੇਟਿਵ ਪਾਏ ਗਏ ਹਨ, 4 ਬਾਹਰੀ ਰਾਜਾਂ ਤੋਂ ਆਉਣ, 32 ਨਵੇਂ ਕੇਸ ਫਲੂ ਅਤੇ ਬਗੈਰ ਫਲੂ ਲੱਛਣਾਂ ਵਾਲੇ ਸ਼ਾਮਲ ਹਨ।

ਪਟਿਆਲਾ ਦੇ ਉਪਕਾਰ ਨਗਰ ਤੋਂ 5, ਅਰੋਡ਼ਾ ਸਟਰੀਟ, ਨਿਊ ਪੁਲਸ ਲਾਈਨ, ਐੱਸ. ਐੱਸ. ਟੀ. ਨਗਰ, ਢਿੱਲੋਂ ਕਾਲੋਨੀ, ਅਚਾਰ ਬਾਜ਼ਾਰ, ਰਾਘੋਮਾਜਰਾ, ਪ੍ਰੀਤ ਗਲੀ ਤੋਂ 2-2, ਮੋਰਾਂਵਾਲੀ ਗੱਲੀ, ਰਤਨ ਨਗਰ, ਗੋਲਗੱਪਾ ਚੌਕ, ਨਿਊ ਮੇਹਰ ਸਿੰਘ ਕਾਲੋਨੀ, ਦੀਪ ਨਗਰ, ਆਰਿਆ ਸਮਾਜ, ਪਸਿਆਣਾ ਟਾਊਨ, ਰੋਜ਼ ਗਾਰਡਨ, ਅਮਰ ਹਸਪਤਾਲ, ਦਸ਼ਮੇਸ਼ ਨਗਰ, ਆਜ਼ਾਦ ਨਗਰ, ਤੇਗ ਕਾਲੋਨੀ, ਅਜੂਬਾ ਹੋਟਲ, ਬੀ. ਐੱਨ. ਬੁੱਢਡ਼ਾ ਰੋਡ਼, ਹੀਰਾ ਨਗਰ, ਗੁੱਡ ਅਰਥ ਕਾਲੋਨੀ, ਗੁਰੂ ਤੇਗ ਬਹਾਦਰ ਕਾਲੋਨੀ, ਵਿਕਾਸ ਕਾਲੋਨੀ, ਅਰਬਨ ਅਸਟੇਟ, ਏਕਤਾ ਨਗਰ, ਮਹਿੰਦਰਾ ਕਾਲੋਨੀ, ਅਚਾਰ ਬਾਜ਼ਾਰ, ਯਾਦਵਿੰਦਰਾ ਕਾਲੋਨੀ, ਗੁਰਦੀਪ ਕਾਲੋਨੀ, ਸੁਰਿੰਦਰ ਨਗਰ, ਆਦਰਸ਼ ਕਾਲੋਨੀ, ਗੁਰੂ ਨਾਨਕ ਨਗਰ, ਗੱਲੀ ਨੰਬਰ 24 ਤ੍ਰਿਪਡ਼ੀ, ਪਟਿਆਲਾ ਅਤੇ ਰਜਬਾਹਾ ਰੋਡ ਤੋਂ 1-1 ਕੋਵਿਡ ਪਾਜ਼ੇਟਿਵ ਕੇਸ ਰਿਪੋਰਟ ਹੋਏ ਹਨ। ਰਾਜਪੁਰਾ ਦੇ ਡਾਲਿਮਾ ਵਿਹਾਰ ਤੋਂ 3, ਏਕਤਾ ਕਾਲੋਨੀ ਤੋਂ 1, ਨਾਭਾ ਤੋਂ ਮੋਦੀ ਮਿੱਲ ਕਾਲੋਨੀ ਅਤੇ ਜ਼ਿਲਾ ਜੇਲ ਵਿਚੋਂ 2-2, ਸਮਾਣਾ ਦੇ ਕ੍ਰਿਸ਼ਨਾ ਬਸਤੀ ’ਚੋਂ ਇਕ ਅਤੇ 7 ਪਾਜ਼ੇਟਿਵ ਕੇਸ ਵੱਖ-ਵੱਖ ਪਿੰਡਾਂ ਤੋਂ ਰਿਪੋਰਟ ਹੋਏ ਹਨ, ਜਿਨ੍ਹਾਂ ’ਚ 2 ਗਰਭਵਤੀ ਔਰਤਾਂ, 2 ਪੁਲਸ ਕਰਮੀ ਅਤੇ ਇਕ ਸਿਹਤ ਕਰਮੀ ਵੀ ਸ਼ਾਮਲ ਹੈ।


author

Bharat Thapa

Content Editor

Related News