ਨੰਗਲ ਵਿਖੇ ਠੇਕਾ ਲੁੱਟਣ ਆਏ 3 ਮੋਟਰਸਾਈਕਲ ਸਵਾਰਾਂ ਨੇ ਕਰਿੰਦੇ ਨੂੰ ਮਾਰੀ ਗੋਲ਼ੀ

Saturday, Jun 11, 2022 - 01:25 PM (IST)

ਨੰਗਲ ਵਿਖੇ ਠੇਕਾ ਲੁੱਟਣ ਆਏ 3 ਮੋਟਰਸਾਈਕਲ ਸਵਾਰਾਂ ਨੇ ਕਰਿੰਦੇ ਨੂੰ ਮਾਰੀ ਗੋਲ਼ੀ

ਨੰਗਲ (ਜ.ਬ.)-ਨੰਗਲ-ਚੰਡੀਗੜ੍ਹ ਮੁੱਖ ਮਾਰਗ ’ਤੇ ਬੀਤੀ ਰਾਤ ਪਿੰਡ ਕਲਿਤਰਾਂ ’ਚ ਠੇਕੇ ’ਤੇ ਲੁੱਟ ਖੋਹ ਕਰਨ ਦੀ ਨੀਅਤ ਨਾਲ ਚਲਾਈ ਗਈ ਗੋਲ਼ੀ ਨਾਲ ਕਰਿੰਦਾ ਜ਼ਖਮੀ ਹੋ ਗਿਆ। ਠੇਕੇ ’ਤੇ ਕੰਮ ਕਰਨ ਵਾਲੇ ਵਿਅਕਤੀ ਵਿੰਦਰ ਨੇ ਦੱਸਿਆ ਕਿ ਰਾਤ ਨੂੰ ਕਰੀਬ 8:30 ਅਤੇ 9:00 ਵਜੇ ਦੇ ਦਰਮਿਆਨ ਹਲਕੀ ਬੂੰਦਾਬਾਂਦੀ ਅਤੇ ਤੇਜ਼ ਹਵਾਵਾਂ ਚੱਲ ਰਹੀਆਂ ਸਨ। ਇਸੇ ਦੌਰਾਨ 3 ਨੌਜਵਾਨ ਠੇਕੇ ਦੇ ਬਾਹਰ ਬਰਾਮਦੇ ’ਚ ਆ ਕੇ ਖੜ੍ਹੇ ਹੋ ਗਏ ਅਤੇ ਅਚਾਨਕ 2 ਨੌਜਵਾਨ ਠੇਕੇ ਦਾ ਦਰਵਾਜ਼ੇ ਖੋਲ੍ਹ ਕੇ ਅੰਦਰ ਵੜਨ ਲੱਗੇ ਤਾਂ ਅਸੀਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਉਹ ਸਾਡੇ ਨਾਲ ਉਲਝਨ ਲੱਗੇ। ਉਨ੍ਹਾਂ ’ਚੋਂ ਇਕ ਨੌਜਵਾਨ ਨੇ ਉਸ ਦੇ ਸਾਥੀ ਪ੍ਰਿੰਸ (22) ਨਿਵਾਸੀ ਬਲਾਚੌਰ ਦੀ ਲੱਤ ’ਤੇ ਗੋਲ਼ੀ ਮਾਰ ਦਿੱਤੀ। ਇਸ ਤੋਂ ਬਾਅਦ ਉਹ ਤਿੰਨੋਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਵੱਲ ਭੱਜ ਗਏ।

ਇਹ ਵੀ ਪੜ੍ਹੋ: ਭਿਆਨਕ ਸੜਕ ਹਾਦਸੇ ਨੇ ਤਬਾਹ ਕੀਤੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ

PunjabKesari

ਵਿੰਦਰ ਨੇ ਦੱਸਿਆ ਕਿ ਉਸ ਨੇ ਵੀ ਆਪਣਾ ਬਚਾਅ ਕਰਦੇ ਹੋਏ ਲੁਟੇਰਿਆਂ ’ਤੇ ਖ਼ਾਲੀ ਬੋਤਲ ਮਾਰੀ, ਜਿਸ ਨਾਲ ਠੇਕਾ ਲੁੱਟਣ ਦੀ ਕੋਸ਼ਿਸ਼ ਨਾਕਾਮਯਾਬ ਹੋ ਗਈ। ਵਿੰਦਰ ਨੇ ਦੱਸਿਆ ਕਿ ਇਸ ਦੀ ਸੂਚਨਾ ਅਸੀਂ ਤੁਰੰਤ ਠੇਕਾ ਮਾਲਕ ਨੂੰ ਦਿੱਤੀ ਅਤੇ ਉਨ੍ਹਾਂ ਨੇ ਪੁਲ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਤਾਂ ਪੁਲਸ ਵੀ ਮੌਕੇ ’ਤੇ ਪਹੁੰਚ ਗਈ। ਜ਼ਖ਼ਮੀ ਪ੍ਰਿੰਸ ਨੂੰ ਤੁਰੰਤ ਨੰਗਲ ਦੇ ਲਾਲਾ ਲਾਜਪਤ ਰਾਏ ਸਿਵਲ ਹਸਪਤਾਲ ਲਿਜਾਇਆ ਗਿਆ ਅਤੇ ਡਾਕਟਰਾਂ ਨੇ ਮੁੱਢਲੇ ਇਲਾਜ ਤੋਂ ਬਾਅਦ ਉਸ ਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ। ਮੁੱਖ ਮਾਰਗ ’ਤੇ ਸ਼ਰੇਆਮ ਹੋਈ ਇਸ ਵਾਰਦਾਤ ਕਾਰਨ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਹੈ।

ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਸਾਡੇ ਸ਼ਾਂਤਮਈ ਇਲਾਕੇ ’ਚ ਅਜਿਹੀ ਵਾਰਦਾਤ ਦਾ ਸ਼ਰੇਆਮ ਹੋਣਾ ਕੋਈ ਚੰਗਾ ਸੰਕੇਤ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਜਦ ਮੁੱਖ ਮਾਰਗ ’ਤੇ ਸ਼ਰੇਆਮ ਗੋਲ਼ੀਆਂ ਚੱਲ ਸਕਦੀਆਂ ਹਨ ਤਾਂ ਹੋਰ ਥਾਵਾਂ ’ਤੇ ਲੋਕ ਕਿਵੇਂ ਸੁਰੱਖਿਅਤ ਹੋ ਸਕਦੇ ਹਨ। ਪੰਜਾਬ ’ਚ ਹਰ ਰੋਜ਼ ਵਧ ਰਹੀ ਲੁੱਟ-ਖੋਹ ਅਤੇ ਸਰੇਆਮ ਗੋਲੀਆਂ ਮਾਰਨ ਦੀ ਵਾਰਦਾਤਾਂ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਖਰਾਬ ਕਰਨ ਦੇ ਯਤਨ ਹਨ। ਮੌਕੇ ’ਤੇ ਪਹੁੰਚੇ ਨੰਗਲ ਦੇ ਐੱਸ. ਐੱਚ. ਓ. ਦਾਨਿਸ਼ਵੀਰ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ 3 ਲੋਕ ਠੇਕੇ ਦੀ ਨਕਦੀ ਲੁੱਟਣ ’ਚ ਅਸਫਲ ਰਹੇ ਪਰ ਇਕ ਨੌਜਵਾਨ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ਼ ਅਤੇ ਹੋਰ ਪਹਿਲੂਆਂ ਨਾਲ ਪੂਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਰ ਹਾਲ ’ਚ 3 ਨੌਜਵਾਨਾਂ ਨੂੰ ਫੜ ਲਿਆ ਜਾਵੇਗਾ।

ਇਹ ਵੀ ਪੜ੍ਹੋ: ਜਲੰਧਰ ਦੇ ਪ੍ਰਾਈਵੇਟ ਸਕੂਲਾਂ ਵਿਰੁੱਧ ਜ਼ਿਲ੍ਹਾ ਰੈਗੂਲੇਟਰੀ ਬਾਡੀ ਦੀ ਵੱਡੀ ਕਾਰਵਾਈ, ਜਾਰੀ ਕੀਤਾ ਨੋਟਿਸ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News