ਜ਼ੀਰਕਪੁਰ ''ਚ 3 ਹੋਰ ਵਿਅਕਤੀ ਕੋਰੋਨਾ ਪਾਜ਼ੇਟਿਵ

Sunday, Jun 21, 2020 - 08:01 PM (IST)

ਜ਼ੀਰਕਪੁਰ ''ਚ 3 ਹੋਰ ਵਿਅਕਤੀ ਕੋਰੋਨਾ ਪਾਜ਼ੇਟਿਵ

ਜ਼ੀਰਕਪੁਰ, (ਮੇਸ਼ੀ)- ਜ਼ੀਰਕਪੁਰ 'ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਬੀਤੇ ਕੱਲ੍ਹ 3 ਵਿਅਕਤੀਆਂ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਅੱਜ ਬਲਟਾਣਾ ਖ਼ੇਤਰ 'ਚ ਤਿੰਨ ਹੋਰ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਮਾਮਲੇ ਦੀ ਪੁਸ਼ਟੀ ਐੱਸ. ਐੱਮ. ਓ. ਢਕੋਲੀ ਪੋਮੀ ਚਤਰਥ ਨੇ ਕਰਦਿਆਂ ਦੱਸਿਆ ਕਿ ਇਹ ਮਰੀਜ਼ ਪਾਜ਼ੇਟਿਵ ਵਿਅਕਤੀ ਦੇ ਸੰਪਰਕ 'ਚ ਆਉਣ ਕਾਰਨ ਸੰਕ੍ਰਮਿਤ ਹੋਏ ਹਨ। ਅੱਜ ਆਏ ਕੋਰੋਨਾ ਪੋਜ਼ੇਟਿਵ ਮਰੀਜਾਂ ਦੀ ਪਛਾਣ ਨੀਲਮ ਗੁਪਤਾ (60), ਹੇਮਚੰਦ ਗੁਪਤਾ (60) ਵਾਸੀ ਬਲਟਾਣਾ ਤੇ ਮੁਕੇਸ਼ ਬੰਸਲ (42) ਵਾਸੀ ਗੋਵਿੰਦ ਵਿਹਾਰ ਬਲਟਾਣਾ ਦੇ ਤੌਰ 'ਤੇ ਹੋਈ ਹੈ।


author

Bharat Thapa

Content Editor

Related News