ਅਮਰਗੜ੍ਹ ਵਿਖੇ 3 ਮਹੀਨਿਆਂ ਦੇ ਮਾਸੂਮ ਬੱਚੇ ਦੀ ਸੱਪ ਦੇ ਡੰਗਣ ਨਾਲ ਮੌਤ

Thursday, Sep 15, 2022 - 11:51 AM (IST)

ਅਮਰਗੜ੍ਹ ਵਿਖੇ 3 ਮਹੀਨਿਆਂ ਦੇ ਮਾਸੂਮ ਬੱਚੇ ਦੀ ਸੱਪ ਦੇ ਡੰਗਣ ਨਾਲ ਮੌਤ

ਅਮਰਗੜ੍ਹ (ਜ.ਬ.) : ਪਿੰਡ ਬੁਰਜ ਬਘੇਲ ਸਿੰਘ ਵਾਲਾ ਵਿਖੇ ਤਿੰਨ ਮਹੀਨਿਆਂ ਦੇ ਮਾਸੂਮ ਬੱਚੇ ਨੂੰ ਸੱਪ ਵੱਲੋਂ ਡੰਗ ਮਾਰਨ ਕਾਰਨ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਬੀਤੇ ਦਿਨੀਂ ਸਵੇਰੇ ਤਿੰਨ ਕੁ ਵਜੇ ਦੇ ਕਰੀਬ ਜਦੋਂ ਬੱਚਾ ਰੋ ਰਿਹਾ ਸੀ ਤਾਂ ਉਸਦੀ ਮਾਂ ਵੱਲੋਂ ਦੁੱਧ ਪਿਲਾ ਕਿ ਫੇਰ ਸੁਲਾ ਦਿੱਤਾ ਗਿਆ ਤੇ ਫੇਰ ਕੁਝ ਸਮੇਂ ਬਾਅਦ ਆਪਣੇ ਕੰਮਾਂਕਾਰਾਂ ’ਚ ਰੁਜ ਗਈ ।

ਇਹ ਵੀ ਪੜ੍ਹੋ- ਪਹਿਲਾਂ ਧੋਖੇ ਨਾਲ ਬੁਲਾਇਆ ਘਰ, ਫਿਰ ਟਰੈਕਟਰ ਹੇਠਾਂ ਦੇ ਨੌਜਵਾਨ ਨੂੰ ਦਿੱਤੀ ਦਰਦਨਾਕ ਮੌਤ

ਇਸ ਤੋਂ ਬਾਅਦ ਬੱਚੇ ਮਨਿੰਦਰ ਸਿੰਘ ਦੇ ਦਾਦਾ ਚੰਦ ਸਿੰਘ , ਜੋ ਗੁਰਦੁਆਰਾ ਸਾਹਿਬ ਪਿੰਡ ਬੁਰਜ ਬਘੇਲ ਸਿੰਘ ਵਾਲਾ ਵਿਖੇ ਸੇਵਾਦਾਰ ਵਜੋਂ ਡਿਊਟੀ ਕਰਦੇ ਹਨ ਤੇ ਜਦੋਂ ਘਰ ਪਰਤੇ ਤਾਂ ਉਸ ਵੇਲੇ ਤੱਕ ਬੱਚਾ ਸੁੱਤਾ ਹੀ ਪਿਆ ਸੀ। ਜਦੋਂ ਘਰਦਿਆਂ ਨੇ ਕੰਮ ਨਬੇੜ ਕੇ ਬੱਚੇ ਨੂੰ ਵੇਖਿਆ ਤਾਂ ਉਸ ਦਾ ਸਰੀਰ ਨੀਲਾ ਪੈ ਰਿਹਾ ਸੀ। ਇਹ ਦੇਖ ਪਰਿਵਾਰ ਵਾਲੇ ਘਬਰਾ ਗਏ ਤੇ ਨੇੜਲੇ ਪਿੰਡ ਬਾਠਾਂ ਡਾਕਟਰੀ ਸਹਾਇਤਾ ਲੈਣ ਲਈ ਪਹੁੰਚੇ, ਜਿੱਥੇ ਜਾ ਕੇ ਉਨ੍ਹਾਂ ਨੂੰ ਪਤਾ ਲੱਗਾ ਕਿ ਮਨਿੰਦਰ ਨੂੰ ਸੱਪ ਵੱਲੋਂ ਡੰਗ ਮਾਰਿਆ ਗਿਆ ਹੈ । ਇਸ ਉਪਰੰਤ ਜਦੋਂ ਚੰਦ ਸਿੰਘ ਦੇ ਪਰਿਵਾਰ ਵਾਲੇ ਬੱਚੇ ਨੂੰ ਲੈ ਕੇ ਸਿਵਲ ਹਸਪਤਾਲ ਅਮਰਗੜ੍ਹ ਪਹੁੰਚੇ ਤਾਂ ਉਥੇ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ 


author

Simran Bhutto

Content Editor

Related News