ਪੁਲਸ ਵੱਲੋਂ ਲੁੱਟਾਂ-ਖੋਹਾਂ ਕਰਨ ਵਾਲੇ 3 ਲੁਟੇਰੇ ਕਾਬੂ
Wednesday, Mar 14, 2018 - 06:02 PM (IST)

ਦਸੂਹਾ (ਝਾਵਰ, ਸੰਜੇ ਰੰਜਨ)— ਜ਼ਿਲਾ ਪੁਲਸ ਮੁਖੀ ਜੇ. ਏਲਿਨਚੇਲੀਅਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਰਜਿੰਦਰ ਕੁਮਾਰ ਪੀ. ਪੀ. ਐੱਸ, ਉੱਪ ਕਪਤਾਨ ਪੁਲਸ, ਸਬ ਡਵੀਜਨ ਦਸੂਹਾ ਦੀ ਅਗਵਾਈ ਹੇਠ ਇੰਸਪੈਕਟਰ ਪ੍ਰਦੀਪ ਸਿੰਘ, ਮੁੱਖ ਅਫ਼ਸਰ ਥਾਣਾ ਟਾਂਡਾ ਵੱਲੋਂ ਲੁੱਟਾਂ ਖੋਹਾ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਦੋਸ਼ੀਆ ਦੇ ਖਿਲਾਫ ਵਿੱਢੀ ਗਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਮੁੱਕਦਮਾ ਨੰਬਰ 48 ਮਿਤੀ 12-3-18 ਅ/ਧ 379 ਆਈ. ਪੀ. ਸੀ. ਤਹਿਤ ਬਲਜੀਤ ਕੌਰ ਪਤਨੀ ਪਰਮਜੀਤ ਸਿੰਘ ਵਾਸੀ ਵਾਰਡ ਨੰਬਰ 4 ਮਿਆਣੀ ਵੱਲੋਂ ਗੁਰਪ੍ਰੀਤ ਸਿੰਘ ਉਰਫ ਗੋਪੀ ਪੁਤਰ ਦਿਲਮੋਹਣ ਸਿੰਘ ਅਤੇ ਗਗਨਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀਆਨ ਜਲੋਟਾ ਥਾਣਾ ਦਸੂਹਾ ਪਿੰਡ ਮਿਆਣੀ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ ਕਿ ਦੋਸ਼ੀ ਮੋਟਰਸਾਇਕਲ ਨੰਬਰ ਪੀ ਬੀ 07-ਬੀ. ਬੀ-0848 'ਤੇ ਸਵਾਰ ਹੋ ਕੇ ਉਸਦੇ ਗਲ ਵਿਚ ਪਾਈ ਸੋਨੇ ਦੀ ਚੈਨੀ ਲਾਹ ਕੇ ਫਰਾਰ ਹੋ ਗਏ ਸਨ। ਏ. ਐੱਸ. ਆਈ. ਲਖਵਿੰਦਰ ਸਿੰਘ ਦੀ ਅਗਵਾਈ 'ਚ ਤਫਤੀਸ਼ ਦੌਰਾਨ ਦੋਸ਼ੀਆਂ ਗੁਰਪ੍ਰੀਤ ਸਿੰਘ ਅਤੇ ਗਗਨਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੋਸ਼ੀਆਂ ਨੇ ਪੁੱਛਗਿੱਛ ਦੌਰਾਨ ਰੇਲਵੇ ਸਟੇਸ਼ਨ ਦਸੂਹਾ ਵਿਖੇ ਔਰਤ ਤੋਂ ਚੈਨ ਖੋਹਣ, ਪਿੰਡ ਖੁੱਣਖੁਣਾ ਤੋਂ ਮੋਬਾਇਲ ਫੋਨ, ਪਿੰਡ ਛਾਂਗਲਾ ਵਿੱਚ ਔਰਤ ਦੀਆਂ ਬਾਲੀਆਂ ਲਾਹੁਣ, ਥਾਣਾ ਟਾਂਡਾ ਅਤੇ ਗੜਦੀਵਾਲਾ ਦੇ ਇਲਾਕਾ ਵਿਖੇ ਹੋਈਆਂ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਦਾ ਖੁਲਾਸਾ ਕੀਤਾ ਹੈ।
ਇਸੇ ਤਰ੍ਹਾਂ ਬ੍ਰਿਜ ਕਿਸ਼ੋਰ ਪੁੱਤਰ ਕੇਸ਼ਵ ਚੰਦ ਵਾਸੀ ਭਾਰਤਪੁਰ ਰਾਜਸਥਾਨ ਹਾਲ ਵਾਸੀ ਦਸੂਹਾ ਜੋ ਭਾਰਤ ਫਾਇਨਾਂਸ ਕੰਪਨੀ ਵਿਚ ਕੁਲੈਕਸ਼ਨ ਦਾ ਕੰਮ ਕਰਦਾ ਹੈ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਸ ਕੋਲੋਂ ਲੁਟੇਰਿਆਂ ਨੇ ਬੀਤੇ ਦਿਨ ਬਲੇਡ ਮਾਰ ਕੇ 85,000 ਰੁਪਏ ਖੋਹ ਲਏ ਸਨ, ਸਬੰਧੀ ਪੁਲਸ ਨੇ ਬ੍ਰਿਜ ਕਿਸ਼ੋਰ ਨੂੰ ਸ਼ੱਕ ਦੇ ਅਧਾਰ 'ਤੇ ਪੁੱਛÎਗਿੱਛ ਕੀਤੀ ਤਾਂ ਉਸ ਨੇ ਮੰਨਿਆ ਕਿ ਉਸ ਨੇ ਲਾਲਚ ਵਿਚ ਆ ਕੇ ਝੂਠੀ ਇਤਲਾਹ ਦਿੱਤੀ ਸੀ ਅਤੇ ਬ੍ਰਿਜ ਕਿਸ਼ੋਰ ਨੇ ਨਿਸ਼ਾਨਦੇਹੀ ਕਰਵਾ ਕੇ ਖੁਰਦ-ਬੁਰਦ ਕੀਤੇ ਗਏ 98,590 ਰੁਪਏ ਪੁਲਸ ਨੇ ਬਰਾਮਦ ਕਰਵਾਏ ਹਨ। ਉਕਤ ਦੋਸ਼ੀ ਨੂੰ ਇਸ ਦੋਸ਼ ਤਹਿਤ ਗ੍ਰਿਫਤਾਰ ਕਰ ਲਿਆ ਗਿਆ ਹੈ, ਜਿਸ ਨੂੰ 15 ਮਾਰਚ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।