ਸਰਹੱਦ ਤੋਂ 3 ਕਿਲੋ 220 ਗ੍ਰਾਮ ਹੈਰੋਇਨ ਬਰਾਮਦ

Wednesday, Jul 22, 2020 - 02:53 AM (IST)

ਸਰਹੱਦ ਤੋਂ 3 ਕਿਲੋ 220 ਗ੍ਰਾਮ ਹੈਰੋਇਨ ਬਰਾਮਦ

ਫਿਰੋਜ਼ਪੁਰ (ਆਨੰਦ)– ਫਿਰੋਜ਼ਪੁਰ ਦੀ ਸਰਹੱਦ ਦੀ ਬੀ. ਪੀ. ਨੰਬਰ 210/4 ਪਿੰਡ ਜਾਮਾ ਰੱਖਈਆ ਹਿਠਾਡ਼ ਤੋਂ ਬੀ. ਐੱਸ. ਐੱਫ. ਅਤੇ ਪੁਲਸ ਨੇ 3 ਕਿਲੋ 220 ਗ੍ਰਾਮ ਹੈਰੋਇਨ ਬਰਾਮਦ ਕਰ ਕੇ ਇਕ ਵਿਅਕਤੀ ਖਿਲਾਫ ਥਾਣਾ ਮਮਦੋਟ ਵਿਖੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਰਵੀ ਕੁਮਾਰ ਮੁੱਖ ਅਫਸਰ ਥਾਣਾ ਮਮਦੋਟ ਨੇ ਦੱਸਿਆ ਕਿ ਉਹ ਬੀਤੇ ਦਿਨ ਸਮੇਤ ਪੁਲਸ ਪਾਰਟੀ ਗਸ਼ਤ ਅਤੇ ਚੈਕਿੰਗ ਦੌਰਾਨ ਸ਼ੱਕੀ ਪੁਰਸ਼ਾਂ ਦੇ ਸਬੰਧ ’ਚ ਪਿੰਡ ਜਾਮਾ ਰੱਖਈਆ ਹਿਠਾਡ਼ ਵਿਖੇ ਮੌਜ਼ੂਦ ਸੀ ਤਾਂ ਇੰਸਪੈਕਟਰ ਕ੍ਰਿਸਟੋਫਰ ਏਕਾ ਦਾ ਫੋਨ ਮੋਸੂਲ ਹੋਇਆ ਕਿ ਪਾਕਿਸਤਾਨ ਦੇ ਬਾਰਡਰ ਬੀ. ਪੀ. ਨਬੰਰ 210-4 ਦੇ ਨਾਲ ਲੱਗਦੀ ਤਾਰ ਤੋਂ ਭਾਰਤ ਵਾਲੇ ਪਾਸੇ ਜੋ ਜ਼ਮੀਨ ਰਛਪਾਲ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਖੁੰਦਰ ਹਿਠਾਡ਼ ਦੀ ਹੈ, ਜਿਸ ’ਤੇ ਹਰਬੰਸ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਜਾਮਾ ਰੱਖਈਆ ਹਿਠਾਡ਼ ਖੇਤੀ ਕਰਦਾ ਹੈ, ਜਿਸ ਨੇ ਉਸ ’ਚ ਅਰਬੀ ਦੀ ਖੇਤੀ ਕੀਤੀ ਹੋਈ ਹੈ। ਇੰਸਪੈਕਟਰ ਨੇ ਦੱਸਿਆ ਕਿ ਜਿਸ ’ਚੋਂ 3 ਕਿਲੋ 220 ਗ੍ਰਾਮ ਹੈਰੋਇਨ ਬਰਮਾਦ ਹੋਈ। ਪੁਲਸ ਨੇ ਦੱਸਿਆ ਕਿ ਉਕਤ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।


author

Bharat Thapa

Content Editor

Related News