ਕਾਰ ਤੇ ਮੋਟਰਸਾਈਕਲ ਦੀ ਟੱਕਰ, 3 ਜ਼ਖ਼ਮੀ

03/05/2018 8:03:44 AM

ਜੈਤੋ (ਜਿੰਦਲ) - ਇਕ ਮੋਟਰਸਾਈਕਲ 'ਤੇ ਦੋ ਔਰਤਾਂ ਅਤੇ ਇਕ ਨੌਜਵਾਨ ਆਪਣੇ ਪਿੰਡ ਪਿਪਲੀ ਤੋਂ ਸ੍ਰੀ ਗੁਰਦੁਆਰਾ ਗੁਰੂ ਕੀ ਢਾਬ ਵਿਖੇ ਮੱਥਾ ਟੇਕਣ ਲਈ ਆ ਰਹੇ ਸਨ, ਜਦਕਿ ਪਿੰਡ ਰੋਮਾਣਾ ਨਜ਼ਦੀਕ ਮੋਟਰਸਾਈਕਲ ਦੇ ਪਿੱਛੇ ਤੇਜ਼ ਰਫਤਾਰ ਨਾਲ ਆ ਰਿਹ ਕਾਰ ਚਾਲਕ ਮੋਟਰਸਾਈਕਲ ਨੂੰ ਜ਼ਬਰਦਸਤ ਟੱਕਰ ਮਾਰ ਕੇ ਫਰਾਰ ਹੋ ਗਿਆ। ਇਸ ਕਾਰਨ ਪਰਮਜੀਤ ਕੌਰ (42) ਪਤਨੀ ਸਤਪਾਲ ਸਿੰਘ, ਰਮਨਦੀਪ ਕੌਰ (25) ਪਤਨੀ ਕੁਲਦੀਪ ਸਿੰਘ ਅਤੇ ਹੈਪੀ ਸਿੰਘ (20) ਪੁੱਤਰ ਸਤਪਾਲ ਸਿੰਘ ਵਾਸੀ ਪਿੱਪਲੀ ਗੰਭੀਰ ਜ਼ਖਮੀ ਹੋ ਗਏ।
ਇਸ ਦੁਰਘਟਨਾ ਦੀ ਜਾਣਕਾਰੀ ਮਿਲਦੇ ਹੀ ਨੌਜਵਾਨ ਵੈੱਲਫੇਅਰ ਸੁਸਾਇਟੀ ਜੈਤੋ ਦੇ ਆਗੂ ਮੌਕੇ 'ਤੇ ਪਹੁੰਚੇ ਅਤੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ, ਜੈਤੋ ਪਹੁੰਚਾਇਆ। ਹਸਪਤਾਲ 'ਚ ਤਾਇਨਾਤ ਡਾਕਟਰਾਂ ਨੇ ਨਾਜ਼ਕ ਹਾਲਤ ਦੇਖਦੇ ਹੋਏ ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ, ਫਰੀਦਕੋਟ ਰੈਫਰ ਕਰ ਦਿੱਤਾ।


Related News