ਕਾਰ ਦੀ ਟੱਕਰ ਨਾਲ ਰਿਕਸ਼ਾ-ਰੇਹੜੀ ਤੇ ਸਕੂਟਰੀ ਚਕਨਾਚੂਰ ; 3 ਜ਼ਖ਼ਮੀ

07/03/2017 7:48:43 AM

ਬਨੂੜ  (ਗੁਰਪਾਲ) - ਬਨੂੜ ਤੋਂ ਤੇਪਲਾ ਨੂੰ ਜਾਂਦੇ ਬਾਬਾ ਬੰਦਾ ਸਿੰਘ ਬਹਾਦਰ ਮਾਰਗ 'ਤੇ ਇਕ ਤੇਜ਼ ਰਫ਼ਤਾਰ ਕਾਰ ਨੇ ਅੱਗੇ ਜਾ ਰਹੀ ਰਿਕਸ਼ਾ ਰੇਹੜੀ, ਮੋਟਰਸਾਈਕਲ ਤੇ ਸਕੂਟਰੀ ਨੂੰ ਟੱਕਰ ਮਾਰੀ। ਇਸ ਹਾਦਸੇ ਵਿਚ 3 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ।
ਜਾਣਕਾਰੀ ਅਨੁਸਾਰ ਸਵੇਰੇ 6 ਕੁ ਵਜੇ ਇਕ ਤੇਜ਼ ਰਫ਼ਤਾਰ ਕਾਰ ਐੱਚ. ਆਰ. 5-ਏ. ਪੀ.-0940 ਬਨੂੜ ਤੋਂ ਤੇਪਲਾ ਵੱਲ ਨੂੰ ਜਾ ਰਹੀ ਸੀ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਮਾਰਗ 'ਤੇ ਪਿੰਡ ਖੇੜੀ ਗੁਰਨਾ ਨੇੜੇ ਸਥਿਤ ਲਾਭ ਫਿਲਿੰਗ ਸਟੇਸ਼ਨ ਦੇ ਨੇੜੇ ਪਹੁੰਚੀ ਤਾਂ ਕਾਰ ਚਾਲਕ ਨੇ ਅੱਗੇ ਜਾ ਰਹੀ ਰਿਕਸ਼ਾ-ਰੇਹੜੀ, ਸਕੂਟਰੀ ਤੇ ਮੋਟਰਸਾਈਕਲ ਨੂੰ ਜ਼ਬਰਦਸਤ ਟੱਕਰ ਮਾਰੀ, ਜਿਸ ਕਾਰਨ ਤਿੰਨੇ ਵਾਹਨ ਚਕਨਾਚੂਰ ਹੋ ਗਏ। ਕਾਰ ਦੂਰ ਜਾ ਕੇ ਖਤਾਨਾਂ ਵਿਚ ਪਲਟ ਗਈ। ਇਸ ਹਾਦਸੇ ਵਿਚ 3 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਚੰਡੀਗੜ੍ਹ ਦੇ ਸੈਕਟਰ-32 ਸਥਿਤ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।
ਜ਼ਖਮੀਆਂ ਦੀ ਪਛਾਣ ਪਰਮਜੀਤ ਸਿੰਘ ਪੁੱਤਰ ਰੁਲਦਾ ਰਾਮ ਵਾਸੀ ਗੁਰਨਾ ਖੇੜੀ ਥਾਣਾ ਸ਼ੰਭੂ, ਗੈਮੀਅਨ ਮਸੀਹ ਵਾਸੀ ਪਿੰਡ ਕਰਾਲਾ ਥਾਣਾ ਬਨੂੜ 'ਤੇ ਮੁਕੇਸ਼ ਪੁੱਤਰ ਜੈ ਸਿੰਘ ਕਰਨਾਲ (ਹਰਿਆਣਾ) ਵਜੋਂ ਹੋਈ। ਮੋਟਰਸਾਈਕਲ ਨੌਜਵਾਨ ਦਾ ਬਚਾਅ ਹੋ ਗਿਆ। ਪ੍ਰਤੱਖ-ਦਰਸ਼ੀ ਸੂਤਰਾਂ ਅਨੁਸਾਰ ਕਾਰ ਚਾਲਕ ਦੇ ਨਸ਼ੇ 'ਚ ਹੋਣ ਅਤੇ ਓਵਰ ਸਪੀਡ ਕਾਰਨ ਹਾਦਸਾ ਵਾਪਰਿਆ।


Related News