3 ਆਈ. ਏ. ਐੱਸ. ਅਤੇ 10 ਪੀ. ਸੀ. ਐੱਸ. ਅਧਿਕਾਰੀ ਤਬਦੀਲ
Saturday, Mar 02, 2019 - 10:10 PM (IST)
ਚੰਡੀਗੜ੍ਹ (ਭੁੱਲਰ)-ਪੰਜਾਬ ਸਰਕਾਰ ਨੇ ਅੱਜ 3 ਆਈ. ਏ. ਐੱਸ. ਅਤੇ 10 ਪੀ. ਸੀ. ਐੱਸ. ਅਧਿਕਾਰੀ ਤਬਦੀਲ ਕੀਤੇ ਹਨ। 10 ਜ਼ਿਲਾ ਅਟਾਰਨੀ ਵੀ ਬਦਲੇ ਗਏ ਹਨ। ਜਾਰੀ ਤਬਾਦਲਾ ਹੁਕਮਾਂ ਅਨੁਸਾਰ ਆਈ. ਏ. ਐੱਸ. ਅਧਿਕਾਰੀਆਂ 'ਚ ਸੋਨਾਲੀ ਗਿਰੀ ਨੂੰ ਕਮਿਸ਼ਨਰ ਨਗਰ ਨਿਗਮ ਹੁਸ਼ਿਆਰਪੁਰ, ਭੁਪਿੰਦਰ ਸਿੰਘ ਨੂੰ ਐਡੀਸ਼ਨਲ ਮੁੱਖ ਪ੍ਰਸ਼ਾਸਕ ਗ੍ਰੇਟਰ ਲੁਧਿਆਣਾ ਵਿਕਾਸ ਅਥਾਰਟੀ, ਹਰਬੀਰ ਸਿੰਘ ਨੂੰ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਲਾਇਆ ਗਿਆ ਹੈ।
ਪੀ. ਸੀ. ਐੱਸ. ਅਧਿਕਾਰੀ
ਤਬਦੀਲ ਕੀਤੇ ਪੀ. ਸੀ. ਐੱਸ. ਅਧਿਕਾਰੀਆਂ 'ਚ ਅਜੈ ਸੂਦ ਨੂੰ ਐਡੀਸ਼ਨਲ ਮੁੱਖ ਪ੍ਰਸ਼ਾਸਕ ਅੰਮ੍ਰਿਤਸਰ ਵਿਕਾਸ ਅਥਾਰਟੀ, ਹਰਚਰਨ ਸਿੰਘ ਨੂੰ ਜੁਆਇੰਟ ਕਮਿਸ਼ਨਰ ਨਗਰ ਨਿਗਮ ਜਲੰਧਰ, ਅਮਰਿੰਦਰ ਕੌਰ ਨੂੰ ਅਸਟੇਟ ਅਫਸਰ ਪਟਿਆਲਾ ਵਿਕਾਸ ਅਥਾਰਿਟੀ, ਅਨੂਪ੍ਰੀਤ ਕੌਰ ਨੂੰ ਸਹਾਇਕ ਕਮਿਸ਼ਨਰ ਸ਼ਿਕਾਇਤ ਨਿਵਾਰਨ ਜਲੰਧਰ, ਲਵਜੀਤ ਕਲਸੀ ਨੂੰ ਐਡੀਸ਼ਨਲ ਮੁੱਖ ਪ੍ਰਸ਼ਾਸਕ ਹੈੱਡਕੁਆਰਟਰ ਤੇ ਪਾਲਿਸੀ ਪੰਜਾਬ ਅਰਬਨ ਪਲਾਨਿੰਗ ਐਂਡ ਡਿਵੈਲਪਮੈਂਟ ਅਥਾਰਟੀ ਐੱਸ. ਐੱਸ. ਏ. ਨਗਰ, ਅਰੀਨਾ ਦੁੱਗਲ ਨੂੰ ਲੈਂਡ ਐਕੁਆਇਰ ਕੁਲੈਕਟਰ ਨਗਰ ਸੁਧਾਰ ਟਰੱਸਟ ਪਟਿਆਲਾ, ਰਜੀਵ ਵਰਮਾ ਨੂੰ ਏ. ਡੀ. ਸੀ. (ਜਨਰਲ) ਪਠਾਨਕੋਟ, ਅਨੂਪ੍ਰੀਤਾ ਜੌਹਲ ਨੂੰ ਉਪ ਸਕੱਤਰ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ, ਰੋਹਿਤ ਗੁਪਤਾ ਨੂੰ ਅਸਟੇਟ ਅਫ਼ਸਰ ਗ੍ਰੇਟਰ ਏਰੀਆ ਡਿਵੈਲਪਮੈਂਟ ਅਥਾਰਟੀ ਮੋਹਾਲੀ ਅਤੇ ਬਬਨਦੀਪ ਸਿੰਘ ਵਾਲੀਆ ਨੂੰ ਐੱਸ. ਡੀ. ਐੱਮ. ਤਲਵੰਡੀ ਸਾਬੋ ਅਤੇ ਸਹਾਇਕ ਕਮਿਸ਼ਨਰ (ਜਨਰਲ) ਬਠਿੰਡਾ ਦਾ ਵਾਧੂ ਚਾਰਜ ਦਿੱਤਾ ਗਿਆ ਹੈ।
10 ਜ਼ਿਲਾ ਅਟਾਰਨੀ
ਤਬਦੀਲ ਕੀਤੇ ਗਏ 10 ਜ਼ਿਲਾ ਅਟਾਰਨੀਆਂ 'ਚ ਸੰਜੀਵ ਕੋਛੜ ਨੂੰ ਜ਼ਿਲਾ ਅਟਾਰਨੀ ਬਠਿੰਡਾ ਪ੍ਰਸ਼ਾਸਨ, ਸਹਿਸਦੀਪ ਸਿੰਘ ਨੂੰ ਜ਼ਿਲਾ ਅਟਾਰਨੀ ਦਫ਼ਤਰ ਆਬਕਾਰੀ ਤੇ ਕਮਿਸ਼ਨਰ ਪਟਿਆਲਾ, ਦਰਸ਼ਨ ਗਾਰਗੀ ਨੂੰ ਵਧੀਕ ਜ਼ਿਲਾ ਅਟਾਰਨੀ ਸੰਗਰੂਰ, ਆਦਰਸ਼ ਮਹਾਜਨ ਨੂੰ ਜ਼ਿਲਾ ਅਟਾਰਨੀ ਫਿਰੋਜ਼ਪੁਰ ਪ੍ਰਸ਼ਾਸਨ ਤੇ ਜ਼ਿਲਾ ਅਟਾਰਨੀ ਪ੍ਰਾਸੀਕਿਊਸ਼ਨ ਫਾਜ਼ਿਲਕਾ ਦਾ ਵਾਧੂ ਚਾਰਜ, ਅਮਨਪ੍ਰੀਤ ਸੰਧੂ ਨੂੰ ਜ਼ਿਲਾ ਅਟਾਰਨੀ ਪ੍ਰਾਸੀਕਿਊਸ਼ਨ ਗੁਰਦਾਸਪੁਰ, ਅਮਰਜੀਤ ਸਿੰਘ ਨੂੰ ਜ਼ਿਲਾ ਅਟਾਰਨੀ ਜਲੰਧਰ ਪ੍ਰਸ਼ਾਸਨ ਤੇ ਐਡੀਸ਼ਨਲ ਜ਼ਿਲਾ ਅਤੇ ਸੈਸ਼ਨ ਜੱਜ ਦੀ ਅਦਾਲਤ ਦਾ ਵਾਧੂ ਚਾਰਜ, ਪੀ. ਕੇ. ਛਿੱਬੜ ਨੂੰ ਜ਼ਿਲਾ ਅਟਾਰਨੀ ਸੀ. ਆਈ. ਡੀ. ਪੰਜਾਬ ਪੁਲਸ ਐੱਸ. ਐੱਸ. ਏ. ਨਗਰ, ਬੇਅੰਤ ਸਿੰਘ ਨੂੰ ਜ਼ਿਲਾ ਅਟਾਰਨੀ ਪਟਿਆਲਾ ਪ੍ਰਸ਼ਾਸਨ ਤੇ ਐਡੀਸ਼ਨਲ ਜ਼ਿਲਾ ਤੇ ਸੈਸ਼ਨ ਜੱਜ ਦੀ ਅਦਾਲਤ ਦਾ ਵਾਧੂ ਚਾਰਜ, ਟੀ. ਪੀ. ਐੱਸ. ਸੇਖੋਂ ਨੂੰ ਜ਼ਿਲਾ ਅਟਾਰਨੀ ਸੰਗਰੂਰ ਪ੍ਰਸ਼ਾਸਨ ਅਤੇ ਕੁਲਵੰਤ ਸਿੰਘ ਨੂੰ ਬਦਲ ਕੇ ਜ਼ਿਲਾ ਅਟਾਰਨੀ ਅੰਮ੍ਰਿਤਸਰ ਪ੍ਰਸ਼ਾਸਨ ਲਾਉਣ ਦੇ ਨਾਲ ਐਡੀਸ਼ਨਲ ਜ਼ਿਲਾ ਸੈਸ਼ਨ ਜੱਜ ਦੀ ਅਦਾਲਤ ਦਾ ਵਾਧੂ ਚਾਰਜ ਦਿੱਤਾ ਗਿਆ ਹੈ।