3 ਭਗੌੜੇ ਗ੍ਰਿਫਤਾਰ
Friday, Feb 09, 2018 - 07:33 AM (IST)
ਪਟਿਆਲਾ, (ਬਲਜਿੰਦਰ)- ਪੀ. ਓ. ਸਟਾਫ ਨੇ ਇੰਚਾਰਜ ਏ. ਐੱਸ. ਆਈ. ਕਰਮ ਚੰਦ ਦੀ ਅਗਵਾਈ ਹੇਠ 3 ਭਗੌੜਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪਹਿਲੇ ਕੇਸ ਵਿਚ ਗ੍ਰਿਫਤਾਰ ਮਿਹਰਦੀਨ ਸਰਾਂਪੱਤੀ ਸਮਾਣਾ ਖਿਲਾਫ ਥਾਣਾ ਕੋਤਵਾਲੀ ਵਿਖੇ 138 ਐੈੱਨ. ਆਈ. ਐਕਟ ਤਹਿਤ ਸ਼ਿਕਾਇਤ ਦਰਜ ਹੈ। ਉਸਨੂੰ ਅਦਾਲਤ ਨੇ 7 ਜਨਵਰੀ 2017 ਨੂੰ ਪੀ. ਓ. ਕਰਾਰ ਦਿੱਤਾ ਸੀ।
ਦੂਜੇ ਕੇਸ ਵਿਚ ਸਚਿਨ ਜੈਨ ਵਾਸੀ ਬਲੋਸਮ ਇਨਕਲੇਵ ਨੇੜੇ 24 ਨੰਬਰ ਫਾਟਕ ਪਟਿਆਲਾ ਹਾਲ ਨਿਵਾਸੀ ਪਿੰਜੋਰ ਹਰਿਆਣਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਖਿਲਾਫ ਥਾਣਾ ਕੋਤਵਾਲੀ ਵਿਖੇ 138 ਐੈੱਨ. ਆਈ. ਐਕਟ ਤਹਿਤ ਕੇਸ ਦਰਜ ਹੈ। ਸਚਿਨ ਜੈਨ ਨੂੰ ਅਦਾਲਤ ਨੇ 23 ਦਸੰਬਰ 2014 ਨੂੰ ਪੀ. ਓ. ਕਰਾਰ ਦਿੱਤਾ ਸੀ।
ਤੀਜੇ ਕੇਸ ਵਿਚ ਚਰਨਜੀਤ ਸਿੰਘ ਵਾਸੀ ਪਿੰਡ ਭੋਗਲਾ ਹਾਲ ਨਿਵਾਸੀ ਗੋਲਡਨ ਇਨਕਲੇਵ ਪਿੱਛੇ ਅਮਰਦੀਪ ਕਾਲੋਨੀ ਰਾਜਪੁਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਖਿਲਾਫ ਥਾਣਾ ਸਿਟੀ ਰਾਜਪੁਰਾ ਵਿਖੇ ਐੈੱਫ. ਆਈ. ਆਰ. ਨੰਬਰ 116 ਮਿਤੀ 29 ਮਈ 2014 ਅਧੀਨ ਧਾਰਾ 406, 420 ਆਈ. ਪੀ. ਸੀ. ਦਰਜ ਹੈ। ਚਰਨਜੀਤ ਨੂੰ ਅਦਾਲਤ ਨੇ 12 ਦਸੰਬਰ 2017 ਨੂੰ ਪੀ. ਓ. ਕਰਾਰ ਦਿੱਤਾ ਸੀ। ਉਕਤ ਭਗੌੜਿਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਏ. ਐੱਸ. ਆਈ. ਕਰਮਚੰਦ ਤੋਂ ਇਲਾਵਾ ਹੌਲਦਾਰ ਜਸਪਾਲ ਸਿੰਘ, ਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਦਲਜੀਤ ਸਿੰਘ, ਬਲਵਿੰਦਰ ਸਿੰਘ ਤੇ ਬਲਦੇਵ ਸਿੰਘ ਨੇ ਵੀ ਅਹਿਮ ਭੂਮਿਕਾ ਨਿਭਾਈ।
