ਨਸ਼ੇ ਦੀ ਪੂਰਤੀ ਲਈ ਸਨੈਚਿੰਗ ਕਰਨ ਵਾਲੇ 3 ਦੋਸਤ ਚੜ੍ਹੇ ਐੱਸ. ਟੀ. ਯੂ. ਦੇ ਹੱਥੇ

Thursday, Aug 03, 2017 - 05:55 AM (IST)

ਨਸ਼ੇ ਦੀ ਪੂਰਤੀ ਲਈ ਸਨੈਚਿੰਗ ਕਰਨ ਵਾਲੇ 3 ਦੋਸਤ ਚੜ੍ਹੇ ਐੱਸ. ਟੀ. ਯੂ. ਦੇ ਹੱਥੇ

ਲੁਧਿਆਣਾ,  (ਰਿਸ਼ੀ)-  ਨਸ਼ੇ ਦੀ ਪੂਰਤੀ ਲਈ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਕ ਮੁਹੱਲੇ ਵਿਚ ਰਹਿਣ ਵਾਲੇ 3 ਦੋਸਤ ਐੱਸ. ਟੀ. ਯੂ. ਦੇ ਹੱਥੇ ਚੜ੍ਹ ਗਏ। ਪੁਲਸ ਨੇ ਉਨ੍ਹਾਂ ਕੋਲੋਂ ਲੱਖਾਂ ਦੀ ਕੀਮਤ ਦੇ 31 ਮੋਬਾਇਲ ਫੋਨ ਅਤੇ ਵਾਰਦਾਤ ਵਿਚ ਵਰਤਿਆ ਜਾਣ ਵਾਲਾ ਮੋਟਰਸਾਈਕਲ ਬਰਾਮਦ ਕੀਤਾ ਹੈ ਅਤੇ ਚੋਰੀਸ਼ੁਦਾ ਮੋਬਾਇਲ ਖਰੀਦਣ ਵਾਲੇ ਦੁਕਾਨਦਾਰ ਨੂੰ ਵੀ ਨਾਮਜ਼ਦ ਕਰ ਕੇ ਦਬੋਚ ਲਿਆ ਹੈ। ਸਾਰਿਆਂ ਖਿਲਾਫ ਥਾਣਾ ਸ਼ਿਮਲਾਪੁਰੀ ਵਿਚ ਕੇਸ ਦਰਜ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਇੰਸ. ਪ੍ਰੇਮ ਸਿੰਘ ਮੁਤਾਬਕ ਫੜੇ ਗਏ ਦੋਸ਼ੀਆਂ ਦੀ ਪਛਾਣ ਸ਼ੇਰ ਸਿੰਘ, ਪਵਨ ਸਿੰਘ ਅਤੇ ਰਵੀ ਨਿਵਾਸੀ ਸੁਖਦੇਵ ਨਗਰ ਅਤੇ ਦੁਕਾਨਕਾਰ ਗਗਨਦੀਪ ਸਿੰਘ ਨਿਵਾਸੀ ਗੋਬਿੰਦਰ ਸਿੰਘ ਨਗਰ ਦੇ ਰੂਪ ਵਿਚ ਹੋਈ ਹੈ। ਪੁਲਸ ਨੇ ਤਿੰਨਾਂ ਦੋਸ਼ੀਆਂ ਨੂੰ ਸੂਚਨਾ ਦੇ ਆਧਾਰ 'ਤੇ ਮੰਗਲਵਾਰ ਨੂੰ ਅਰੋੜਾ ਪੈਲੇਸ ਕੋਲੋਂ ਉਸ ਸਮੇਂ ਗ੍ਰਿਫਤਾਰ ਕੀਤਾ, ਜਦੋਂ ਉਹ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿਚ ਸਨ, ਜਿਸ ਤੋਂ ਬਾਅਦ ਪੁਲਸ ਮੁਬਾਇਲ ਖਰੀਦਣ ਵਾਲੇ ਦੁਕਾਨਦਾਰ ਨੂੰ ਵੀ ਗ੍ਰਿਫਤਾਰ ਕਰ ਲਿਆ। ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਦੱਸਿਆ ਕਿ ਸਨੈਚਿੰਗ ਕਰ ਕੇ ਮੋਬਾਇਲ ਫੋਨ ਗਗਨਦੀਪ ਨੂੰ ਵੇਚ ਕੇ ਨਸ਼ਾ ਕਰਨ ਲਈ ਪੈਸੇ ਲੈ ਲੈਂਦੇ ਸਨ।


Related News