ਆਰਮੀ ਆਫਿਸ ਕਪੂਰਥਲਾ ’ਚ ਕੰਮ ਕਰਦੇ 3 ਕਰਮਚਾਰੀ ਕੋਰੋਨਾ ਪਾਜ਼ੇਟਿਵ

Sunday, Oct 11, 2020 - 01:17 AM (IST)

ਆਰਮੀ ਆਫਿਸ ਕਪੂਰਥਲਾ ’ਚ ਕੰਮ ਕਰਦੇ 3 ਕਰਮਚਾਰੀ ਕੋਰੋਨਾ ਪਾਜ਼ੇਟਿਵ

ਕਪੂਰਥਲਾ, (ਮਹਾਜਨ)- ਕੋਰੋਨਾ ਮਹਾਮਾਰੀ ਦਾ ਕਹਿਰ ਲਗਾਤਾਰ ਜਾਰੀ ਹੈ। ਸ਼ਨੀਵਾਰ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਰਿਪੋਰਟ ਦੇ ਤਹਿਤ ਜ਼ਿਲੇ ’ਚ 37 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ। ਪਾਜ਼ੇਟਿਵ ਮਰੀਜ਼ਾਂ ’ਚੋਂ 3 ਮਰੀਜ਼ ਆਰਮੀ ਆਫਿਸ ਕਪੂਰਥਲਾ ਨਾਲ ਸਬੰਧਤ ਹਨ। ਉੱਥੇ ਹੀ 2 ਮਰੀਜ਼ਾਂ ਦੀ ਕੋਰੋਨਾ ਨਾਲ ਮੌਤ ਹੋ ਗਈ। ਪਾਜ਼ੇਟਿਵ ਪਾਏ ਗਏ 37 ਮਰੀਜ਼ਾਂ ’ਚੋਂ ਕਪੂਰਥਲਾ ਸਬ-ਡਵੀਜਨ ਨਾਲ 18, ਫਗਵਾਡ਼ਾ ਸਬ ਡਵੀਜਨ ਨਾਲ 5, ਭੁਲੱਥ ਸਬ ਡਵੀਜਨ ਨਾਲ 6 ਤੇ ਸੁਲਤਾਨਪੁਰ ਲੋਧੀ ਨਾਲ 1 ਮਰੀਜ਼ ਸਬੰਧਤ ਹੈ। ਉੱਥੇ ਹੀ 1 ਮਰੀਜ਼ ਜਲੰਧਰ ਤੇ 1 ਮਰੀਜ਼ ਐੱਸ. ਬੀ. ਐੱਸ. ਨਗਰ ਨਾਲ ਸਬੰਧਤ ਹੈ। ਮਰਨ ਵਾਲਿਆਂ ’ਚ ਪਿੰਡ ਰਾਏਪੁਰ ਪੀਰ ਬਖਸ਼ ਦਾ 60 ਸਾਲਾ ਪੁਰਸ਼ ਬੀਤੇ ਦਿਨੀਂ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ ਤੇ ਜਲੰਧਰ ਦੇ ਨਿੱਜੀ ਹਸਪਤਾਲ ’ਚ ਜੇਰੇ ਇਲਾਜ ਸੀ, ਜਿਸ ਦੀ ਹਾਲਤ ਵਿਗਡ਼ਨ ਦੇ ਕਾਰਨ ਮੌਤ ਹੋ ਗਈ। ਉੱਥੇ ਹੀ ਦੂਜਾ ਮਰੀਜ਼ ਫਗਵਾਡ਼ਾ ਨਾਲ ਸਬੰਧਤ ਹੈ।

ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਤੇ ਜ਼ਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਸ਼ਨੀਵਾਰ ਨੂੰ ਜ਼ਿਲੇ ’ਚ 1663 ਲੋਕਾਂ ਦੀ ਸੈਂਪਲਿੰਗ ਕੀਤੀ ਗਈ। ਜਿਸ ’ਚ ਕਪੂਰਥਲਾ ਤੋਂ 287, ਫਗਵਾਡ਼ਾ ਤੋਂ 224, ਭੁਲੱਥ ਤੋਂ 73, ਸੁਲਤਾਨਪੁਰ ਲੋਧੀ ਤੋਂ 137, ਬੇਗੋਵਾਲ ਤੋਂ 126, ਢਿੱਲਵਾਂ ਤੋਂ 160, ਕਾਲਾ ਸੰਘਿਆਂ ਤੋਂ 172, ਫੱਤੂਢੀਂਗਾ ਤੋਂ 130, ਪਾਂਛਟਾ ਤੋਂ 217 ਤੇ ਟਿੱਬਾ ਤੋਂ 137 ਲੋਕਾਂ ਦੀ ਸੈਂਪਲਿੰਗ ਕੀਤੀ ਗਈ। ਉੱਥੇ ਹੀ ਪਹਿਲਾਂ ਤੋਂ ਜੇਰੇ ਇਲਾਜ ਚੱਲ ਰਹੇ ਮਰੀਜ਼ਾਂ ’ਚੋਂ 56 ਮਰੀਜ਼ਾਂ ਦੇ ਠੀਕ ਹੋਣ ਦੇ ਕਾਰਨ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ।

ਕੋਰੋਨਾ ਅਪਡੇਟ

ਕੁੱਲ ਕੇਸ        3750

ਠੀਕ ਹੋਏ        3236

ਐਕਟਿਵ ਕੇਸ        351

ਕੁੱਲ ਮੌਤਾਂ        156


author

Bharat Thapa

Content Editor

Related News