ਸੱਪ ਦੇ ਡੰਗਣ ਨਾਲ 3 ਦੀ ਮੌਤ

Sunday, Aug 26, 2018 - 06:09 AM (IST)

ਸੱਪ ਦੇ ਡੰਗਣ ਨਾਲ 3 ਦੀ ਮੌਤ

ਗੁਰਾਇਆ/ਜਲੰਧਰ, (ਮੁਨੀਸ਼, ਸ਼ੋਰੀ)— ਗੁਰਾਇਆ ਦੀ ਕ੍ਰਿਸ਼ਨਾ ਕਾਲੋਨੀ ਵਿਖੇ ਦੋ ਪ੍ਰਵਾਸੀ ਨੌਜਵਾਨਾਂ ਦੀ ਸੱਪ ਦੇ ਡੰਗਣ ਨਾਲ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਰਾਜ ਕੁਮਾਰ ਪੁੱਤਰ ਦੀਪੂ 14 ਸਾਲ ਵਾਸੀ ਕੇਸਰੂਆ ਜ਼ਿਲਾ ਸੀਤਾਪੁਰ ਅਤੇ ਸਤਰੋਹਨ ਪੁੱਤਰ ਸ਼੍ਰੀ ਰਾਮ 27 ਸਾਲ ਵਾਸੀ ਮੀਰਾਪੁਰ ਜ਼ਿਲਾ ਸੀਤਾਪੁਰ ਹਾਲ ਵਾਸੀ ਕ੍ਰਿਸ਼ਨਾ ਕਾਲੋਨੀ ਗੁਰਾਇਆ ਆਪਣੇ ਕਮਰੇ ਵਿਚ ਰਾਤ ਸਮੇਂ ਸੁੱਤੇ ਹੋਏ ਸਨ। ਜਿਨ੍ਹਾਂ ਨੂੰ ਸੱਪ ਨੇ  ਡੰਗ ਲਿਆ।  ਸਵੇਰੇ ਉਨ੍ਹਾਂ ਨੂੰ ਪਹਿਲਾਂ ਗੁਰਾਇਆ ਦੇ ਹਸਪਤਾਲ ਪੁਹੰਚਾਇਆ, ਜਿਥੋਂ ਉਨ੍ਹਾਂ ਨੂੰ ਫਗਵਾਡ਼ਾ ਸਿਵਲ ਹਸਪਤਾਲ ਰੈਫਰ ਕਰ ਦਿੱਤਾ  ਗਿਆ। ਸਿਵਲ ਹਸਪਤਾਲ ਫਗਵਾਡ਼ਾ ਤੋਂ ਉਨ੍ਹਾਂ ਨੂੰ ਜਲੰਧਰ ਰੈਫਰ ਕਰ ਦਿੱਤਾ ਜਿਥੇ ਦੋਵਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕੇ 14 ਸਾਲਾ ਮ੍ਰਿਤਕ ਰਾਜ ਕੁਮਾਰ ਸਤਵੀਂ ਜਮਾਤ ਵਿਚ ਪਡ਼੍ਹਦਾ ਸੀ ਜਦਕਿ ਮ੍ਰਿਤਕ ਸਤਰੋਹਨ ਕੰਮ ਕਰਦਾ ਸੀ। ਦੋਵਾਂ ਦੀਅਾਂ ਲਾਸ਼ਾਂ ਬਡ਼ਾ ਪਿੰਡ ਵਿਖੇ ਰੱਖ ਦਿੱਤੀਅਾਂ ਹਨ।  ਇਸੇ ਦੌਰਾਨ ਨਵਾਂਸ਼ਹਿਰ ਦੇ ਰਹਿਣ ਵਾਲੇ 60 ਸਾਲਾ ਨਰਿੰਦਰ ਪੁੱਤਰ ਆਨੰਦ ਰਾਜ ਦੀ ਵੀ ਜ਼ਹਿਰੀਲੇ ਸੱਪ ਦੇ ਡੰਗਣ ਨਾਲ ਮੌਤ ਹੋ ਗਈ।
 


Related News