ਮ੍ਰਿਤਕ ਦੇ ਫੁੱਲ ਚੁਗਣ ਜਾ ਰਹੇ ਵਿਅਕਤੀਆਂ ਨਾਲ ਵਾਪਰ ਗਈ ਅਣਹੋਣੀ, 3 ਜਣਿਆਂ ਦੀ ਦਰਦਨਾਕ ਮੌਤ
Monday, Dec 19, 2022 - 12:22 PM (IST)
ਰਾਜਪੁਰਾ (ਚਾਵਲਾ, ਨਿਰਦੋਸ਼) : ਐਤਵਾਰ ਸਵੇਰੇ ਧੁੰਦ ਪੈਣ ਕਾਰਨ ਰਾਜਪੁਰਾ-ਅੰਬਾਲਾ ਰੇਲਵੇ ਲਾਈਨ ’ਤੇ ਕੁਝ ਵਿਅਕਤੀ, ਜੋ ਇਕ ਵਿਅਕਤੀ ਦੇ ਫੁੱਲ ਚੁੱਗਣ ਜਾ ਰਹੇ ਸਨ, ’ਚੋਂ 3 ਦੀ ਰੇਲਗੱਡੀ ਦੀ ਲਪੇਟ ’ਚ ਆਉਣ ਨਾਲ ਮੌਤ ਹੋ ਗਈ। ਰੇਲਵੇ ਪੁਲਸ ਨੇ ਤਿੰਨੇ ਲਾਸ਼ਾਂ ਰਾਜਪੁਰਾ ਦੇ ਸਰਕਾਰੀ ਹਸਪਤਾਲ ’ਚੋਂ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਨੂੰ ਸੌਂਪ ਦਿੱਤੀਆਂ ਹਨ। ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨੀਂ ਪਿੰਡ ਬਪਰੌਰ ’ਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ, ਜਿਸ ’ਤੇ ਪਿੰਡ ਦੇ ਲੋਕ ਐਤਵਾਰ ਸਵੇਰੇ ਫੁੱਲ ਚੁੱਗਣ ਲਈ ਸ਼ਮਸ਼ਾਨਘਾਟ ਜਾ ਰਹੇ ਸਨ।
ਇਹ ਵੀ ਪੜ੍ਹੋ- ਰੇਲ ਵਿਭਾਗ ਦੀ ਵੱਡੀ ਸਫ਼ਲਤਾ, ਦੇਸ਼ ਦੀ ਸਭ ਤੋਂ ਲੰਬੀ ਸੁਰੰਗ T49 ਨੂੰ ਬ੍ਰੇਕ ਥਰੂ ਕਰਨ ਦਾ ਕੰਮ ਮੁਕੰਮਲ
ਪਿੰਡ ਦੇ ਲੋਕਾਂ ਨੂੰ ਸ਼ਮਸਾਨਘਾਟ ਤੱਕ ਪਹੁੰਚਣ ਲਈ ਰਾਜਪੁਰਾ-ਅੰਬਾਲਾ ਰੇਲਵੇ ਲਾਈਨ ਤੋਂ ਲੰਘਣਾ ਪੈਂਦਾ ਹੈ। ਸਵੇਰੇ ਸਾਢੇ 9 ਵਜੇ ਦੇ ਕਰੀਬ ਜਦੋਂ ਇਹ ਲੋਕ ਰੇਲਵੇ ਲਾਈਨ ਪਾਰ ਕਰ ਰਹੇ ਸਨ ਤਾਂ ਉਸ ਸਮੇਂ ਕਾਫ਼ੀ ਧੁੰਦ ਪਈ ਹੋਈ ਸੀ, ਜਿਸ ਕਾਰਨ ਰੇਲਗੱਡੀ ਨਜ਼ਰ ਨਹੀਂ ਆ ਸਕੀ ਅਤੇ ਨਾ ਹੀ ਉਸਦੀ ਆਵਾਜ਼ ਸੁਣਾਈ ਦਿੱਤੀ, ਜਿਸ ਕਾਰਨ ਬਲਵਿੰਦਰ ਸਿੰਘ (30), ਸੁੱਚਾ ਸਿੰਘ (55), ਸ਼ੁਕਰ ਸਿੰਘ (30) ਵਾਸੀ ਪਿੰਡ ਬਪਰੌਰ ਗੱਡੀ ਦੀ ਲਪੇਟ ਵਿਚ ਆ ਗਏ। ਇਸ ਦੌਰਾਨ ਸੁੱਚਾ ਸਿੰਘ ਤੇ ਸ਼ੁਕਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਬਲਵਿੰਦਰ ਸਿੰਘ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ, ਉਸ ਨੂੰ ਇਲਾਜ ਲਈ ਰਜਿੰਦਰਾ ਹਸਪਤਾਲ ਪਟਿਆਲਾ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਇਹ ਵੀ ਪੜ੍ਹੋ- ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ, ਕੈਰੋਂ-ਇਆਲੀ ਸਣੇ ਕਈ ਆਗੂਆਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।