ਇਰਾਦਾ ਕਤਲ ਦੇ ਦੋਸ਼ ''ਚ 3 ਵਿਰੁੱਧ ਕੇਸ ਦਰਜ
Thursday, Nov 23, 2017 - 03:41 AM (IST)

ਫਾਜ਼ਿਲਕਾ, (ਲੀਲਾਧਰ, ਨਾਗਪਾਲ)— ਫਾਜ਼ਿਲਕਾ ਜ਼ਿਲੇ ਦੇ ਤਹਿਤ ਥਾਣਾ ਅਰਨੀਵਾਲਾ ਪੁਲਸ ਨੇ ਪਿੰਡ ਮੰਡੀ ਰੋੜਾਂ ਵਾਲੀ ਤੋਂ ਪਿੰਡ ਜੰਡ ਵਾਲਾ ਰੋਡ 'ਤੇ ਇਕ ਵਿਅਕਤੀ ਦਾ ਕਤਲ ਕਰਨ ਦੀ ਨੀਅਤ ਨਾਲ ਗੋਲੀਆਂ ਮਾਰਨ ਦੇ ਦੋਸ਼ 'ਚ ਤਿੰਨ ਵਿਅਕਤੀਆਂ ਦੇ ਖਿਲਾਫ਼ ਕੇਸ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੇ ਬਿਆਨ ਵਿਚ ਦਵਿੰਦਰ ਸਿੰਘ ਵਾਸੀ ਪਿੰਡ ਜੰਡ ਵਾਲਾ ਭੀਮੇਸ਼ਾਹ ਨੇ ਦੱਸਿਆ ਕਿ 20 ਨਵੰਬਰ ਨੂੰ ਦੁਪਹਿਰ ਲਗਭਗ 2.00 ਵਜੇ ਜਦੋਂ ਉਹ ਮੰਡੀ ਰੋੜਾਂ ਵਾਲੀ ਤੋਂ ਆਪਣੇ ਪਿੰਡ ਨੂੰ ਜਾ ਰਿਹਾ ਸੀ ਤਾਂ ਕਰਨ ਕੰਬੋਜ, ਸੁਭਾਸ਼ ਚੰਦਰ ਅਤੇ ਓਮ ਪ੍ਰਕਾਸ਼ ਸਾਰੇ ਵਾਸੀ ਢਾਣੀ ਹਰੀ ਪੁਰਾ ਪਿੰਡ ਜੰਡ ਵਾਲਾ ਭੀਮੇਸ਼ਾਹ ਨੇ ਉਸਦਾ ਕਤਲ ਕਰਨ ਦੀ ਨੀਅਤ ਨਾਲ ਗੋਲੀਆਂ ਮਾਰੀਆਂ। ਪੁਲਸ ਨੇ ਜਾਂਚ-ਪੜਤਾਲ ਕਰਨ ਉਪਰੰਤ ਉਕਤ ਵਿਅਕਤੀਆਂ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ।