ਕਰੰਟ ਲੱਗਣ ਨਾਲ 3 ਮੱਝਾਂ ਦੀ ਮੌਤ

Saturday, Sep 11, 2021 - 06:07 PM (IST)

ਕਾਹਨੂੰਵਾਨ (ਜੱਜ) : ਥਾਣਾਾ ਭੈਣੀ ਥਾਣਾ ਅਧੀਨ ਪੈਂਦੇ ਪਿੰਡ ਮੁੰਨਣ ਕਲਾਂ ਵਿਖੇ ਇਕ ਗੁੱਜਰ ਪਰਿਵਾਰ ਦੀਆਂ ਤਿੰਨ ਮੱਝਾਂ ਬਿਜਲੀ ਦਾ ਕਰੰਟ ਲੱਗਣ ਨਾਲ ਮੌਕੇ ’ਤੇ ਹੀ ਮਰ ਗਈਆਂ। ਇਸ ਸਬੰਧੀ ਮੱਝਾਂ ਦੇ ਮਾਲਕ ਗੁੱਜਰ ਰੌਸ਼ਨਦੀਨ ਪੁੱਤਰ ਬੱਗੂ ਦੀਨ ਪਿੰਡ ਮੁੰਨਣ ਕਲਾਂ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ 3 ਵਜੇ ਦੇ ਕਰੀਬ ਉਹ ਆਪਣੇ ਪਰਿਵਾਰ ਸਮੇਤ ਪਿੰਡ ਬਜਾੜ ਵੱਲੋਂ ਆਪਣੀਆਂ ਮੱਝਾਂ ਚਾਰ ਕੇ ਆਪਣੇ ਡੇਰੇ ਪਿੰਡ ਮੁੰਨਣ ਕਲਾਂ ਨੂੰ ਲਿਜਾ ਰਿਹਾ ਸੀ। ਜਦ ਪਿੰਡ ਦੇ ਛੱਪੜ ਕੋਲ ਪਹੁੰਚ ਕੇ ਮੱਝਾਂ ਪਾਣੀ ਪੀਣ ਲਈ ਛੱਪੜ ਦੇ ਵੜਣ ਲੱਗੀਆਂ ਤਾਂ ਛੱਪੜ ਕਿਨਾਰੇ ਲੱਗੇ ਹੋਏ ਬਿਜਲੀ ਦੇ ਖੰਭੇ ਨਾਲ ਮੀਟਰਾਂ ਦੇ ਲੱਗੇ ਬਕਸੇ ’ਚ ਆ ਰਹੀ ਬਿਜਲੀ ਸਪਲਾਈ ਦੀ ਤਾਰ ਨੰਗੀ ਸੀ, ਜੋ ਪਿੰਡ ਦੀ ਜਾਣਕਾਰੀ ਲਈ ਲੱਗੇ ਸਰਕਾਰੀ ਲੋਹੇ ਦੇ ਬੋਰਡ ਨਾਲ ਲੱਗੀ ਹੋਈ ਸੀ, ਜਿਸ ਕਰ ਕੇ ਕਰੰਟ ਲੋਹੇ ਦੇ ਬੋਰਡ ’ਚ ਆ ਰਿਹਾ ਸੀ। ਉਨ੍ਹਾਂ ਦੱਸਿਆ ਕਿ ਜਦੋਂ ਮੱਝਾਂ ਛੱਪੜ ’ਚੋਂ ਪਾਣੀ ਪੀਣ ਲੱਗੀਆਂ ਤਾਂ ਅਚਾਨਕ ਲੋਹੇ ਦੇ ਬੋਰਡ ਨਾਲ ਟਕਰਾਉਣ ਕਰ ਕੇ ਬਿਜਲੀ ਦਾ ਕਰੰਟ ਤਿੰਨ ਮੱਝਾਂ ਨੂੰ ਕਰੰਟ ਲੱਗ ਗਿਆ।

ਇਹ ਵੀ ਪੜ੍ਹੋ : ਪੰਜਾਬ ਵਿਚ ਨੈਸ਼ਨਲ ਲੋਕ ਅਦਾਲਤ ਦੌਰਾਨ 378 ਬੈਂਚਾਂ ਸਾਹਮਣੇ 86,204 ਮਾਮਲਿਆਂ ’ਤੇ ਸੁਣਵਾਈ

ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਬਿਜਲੀ ਬੋਰਡ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਮੱਝਾਂ ਦੀ ਮੌਤ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਪਿੰਡ ਦੇ ਮੋਹਤਵਰ ਨਿਰਮਲ ਸਿੰਘ, ਬਲਵਿੰਦਰ ਸਿੰਘ, ਸ਼ਾਮ ਸਿੰਘ ਅਤੇ ਬਲਵਿੰਦਰ ਸਿੰਘ ਨੇ ਵੀ ਸਰਕਾਰ ਤੋਂ ਮੰਗ ਕੀਤੀ ਕੇ ਬਿਜਲੀ ਦੇ ਕਰੰਟ ਨਾਲ ਲੱਗੀਆਂ ਮੱਝਾਂ ਦੇ ਮਾਲਕ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।

ਇਹ ਵੀ ਪੜ੍ਹੋ : ਸੀ. ਬੀ. ਆਈ. ਵੱਲੋਂ 1.30 ਲੱਖ ਦੇ ਰਿਸ਼ਵਤਖੋਰੀ ਕੇਸ ’ਚ 62 ਲੱਖ ਦੀ ਨਕਦੀ ਬਰਾਮਦ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


Anuradha

Content Editor

Related News