ਕਪੂਰਥਲਾ: ਬਿਆਸ ਦਰਿਆ ''ਚ ਮੱਛੀਆਂ ਫੜਨ ਗਏ 3 ਨੌਜਵਾਨ ਲਾਪਤਾ
Monday, Mar 30, 2020 - 06:22 PM (IST)
ਕਪੂਰਥਲਾ (ਰਜਿੰਦਰ)— ਕਪੂਰਥਲਾ ਦੇ ਹਲਕਾ ਭੁਲੱਥ 'ਚ ਮੰਡ ਰਾਏਪੁਰ ਅਰਾਈਆਂ ਵਿਖੇ ਬਿਆਸ ਦਰਿਆ 'ਚੋਂ ਬੀਤੇ ਦਿਨ ਤੋਂ ਮੱਛੀਆਂ ਫੜਨ ਗਏ 3 ਨੌਜਵਾਨ ਘਰਾਂ ਨੂੰ ਨਹੀਂ ਪਰਤੇ। ਅੱਜ ਸਵੇਰੇ ਪਰਿਵਾਰ ਮੈਂਬਰਾਂ ਨੇ ਤਿੰਨਾਂ ਨੌਜਵਾਨਾਂ ਦੀ ਭਾਲ ਸ਼ੁਰੂ ਕੀਤੀ ਅਤੇ ਪੁਲਸ ਨੂੰ ਸੂਚਿਤ ਕੀਤਾ। ਇਨ੍ਹਾਂ 'ਚੋਂ ਪਿੰਡ ਰਾਏਪੁਰ ਅਰਈਆ ਦੇ ਦੋ ਨੌਜਵਾਨ ਅਤੇ ਨੇੜਲੇ ਪਿੰਡ ਭੱਕੂਵਾਲ ਦਾ ਇਕ ਨੌਜਵਾਨ ਹੈ। ਖਦਸ਼ਾ ਪ੍ਰਗਟਾਇਆ ਜਾ ਰਿਹਾ ਕਿ ਤਿੰਨੇ ਨੌਜਵਾਨ ਦਰਿਆ 'ਚ ਡੁੱਬ ਗਏ ਹਨ।
ਇਹ ਵੀ ਪੜ੍ਹੋ :ਕਰਫਿਊ ਦੌਰਾਨ ਪੰਜ ਜੀਆਂ ਦੀ ਬਰਾਤ ਲੈ ਕੇ ਪੁੱਜਾ ਲਾੜਾ, ਤਿੰਨ ਘੰਟਿਆਂ 'ਚ ਹੋਇਆ ਵਿਆਹ
ਇਸ ਸੰਬੰਧੀ ਐੱਸ. ਐੱਚ. ਓ. ਢਿੱਲਵਾਂ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਸਵੇਰੇ ਸਾਨੂੰ ਸੂਚਨਾ ਮਿਲੀ ਕਿ ਸਤਨਾਮ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਭੱਕੂਵਾਲ, ਸੁਖਵਿੰਦਰ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਪਿੰਡ ਰਾਏਪੁਰ ਅਰਾਈਆਂ ਅਤੇ ਜਕਸ਼ਨ ਪੁੱਤਰ ਵਿਲੀਅਮ ਮਸੀਹ ਵਾਸੀ ਪਿੰਡ ਰਾਏਪੁਰ ਅਰਾਈਆਂ ਬੀਤੇ ਕੱਲ੍ਹ ਦੁਪਹਿਰ 12:30 ਤੋਂ ਬਾਅਦ ਇਥੇ ਮੰਡ ਇਲਾਕੇ 'ਚ ਦਰਿਆ 'ਚੋਂ ਮੱਛੀਆਂ ਫੜ੍ਹਨ ਗਏ ਸਨ ਪਰ ਉਹ ਰਾਤ ਘਰਾਂ ਨੂੰ ਵਾਪਸ ਨਹੀਂ ਆਏ। ਦਰਿਆ ਤੋਂ ਇਨ੍ਹਾਂ ਨੌਜਵਾਨਾਂ ਦੇ ਦੋ ਮੋਟਰਸਾਈਕਲ, ਇਨ੍ਹਾਂ ਦੇ ਕੱਪੜੇ ਅਤੇ ਮੱਛੀਆਂ ਫੜ੍ਹਨ ਵਾਲਾ ਸਾਮਾਨ ਮਿਲਿਆ ਹੈ।
ਇਹ ਵੀ ਪੜ੍ਹੋ :ਕੋਰੋਨਾ ਸੰਕਟ 'ਚ ਲੋਕਾਂ ਦੀ ਮਦਦ ਲਈ ਅੱਗੇ ਆਏ ਸੁਖਬੀਰ ਬਾਦਲ, ਕੀਤਾ ਵੱਡਾ ਐਲਾਨ
ਉਨ੍ਹਾਂ ਕਿਹਾ ਕਿ ਪਰਿਵਾਰ ਵੱਲੋਂ ਸ਼ੱਕ ਜਾਹਿਰ ਕੀਤਾ ਜਾ ਰਿਹਾ ਹੈ ਕਿ ਹੋ ਸਕਦਾ ਇਹ ਮੱਛੀਆਂ ਫੜਦੇ ਡੁੱਬ ਗਏ ਹੋਣ। ਉਨ੍ਹਾਂ ਦਸਿਆ ਕਿ ਕਿ ਹਾਲੇ ਤੱਕ ਨੌਜਵਾਨ ਲਾਪਤਾ ਹਨ ਅਤੇ ਗੋਤਾਖੋਰ ਮੰਗਵਾਏ ਜਾ ਰਹੇ ਹਨ।
ਇਹ ਵੀ ਪੜ੍ਹੋ : ਇਟਲੀ ਤੋਂ ਪੰਜਾਬ ਤੱਕ ਦੇਖੋ ਕਿਵੇਂ ਪੁੱਜਾ ਕੋਰੋਨਾ, ਬਲਦੇਵ ਸਿੰਘ ਦੀਆਂ ਵੀਡੀਓਜ਼ ਆਈਆਂ ਸਾਹਮਣੇ