ਹੈਰੋਇਨ ਬਰਾਮਦ, ਇਨੋਵਾ ਸਵਾਰ ਔਰਤ ਸਣੇ 3 ਗ੍ਰਿਫਤਾਰ

Monday, Feb 26, 2018 - 12:32 AM (IST)

ਬਟਾਲਾ,  (ਬੇਰੀ, ਸੈਂਡੀ, ਸਾਹਿਲ)-  ਅੱਜ ਸਿਟੀ ਪੁਲਸ ਵਲੋਂ ਐੱਸ. ਟੀ. ਐੱਫ. ਦੇ ਸਹਿਯੋਗ ਨਾਲ ਸਾਂਝੇ ਤੌਰ 'ਤੇ ਚਲਾਏ ਆਪ੍ਰੇਸ਼ਨ ਦੌਰਾਨ ਇਨੋਵਾ ਸਵਾਰ ਔਰਤ ਸਮੇਤ 3 ਲੋਕਾਂ ਨੂੰ ਗ੍ਰਿਫਤਾਰ ਕਰਦਿਆਂ 15 ਗ੍ਰਾਮ ਹੈਰੋਇਨ ਬਰਾਮਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਏ. ਐੱਸ. ਆਈ. ਸਵਰਨ ਸਿੰਘ, ਏ. ਐੱਸ. ਆਈ. ਸਵਿੰਦਰ ਸਿੰਘ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਐੱਸ. ਟੀ. ਐੱਫ. ਟੀਮ ਦੇ ਇੰਚਾਰਜ ਐੱਸ. ਆਈ. ਦਲਜੀਤ ਸਿੰਘ ਨੇ ਏ. ਐੱਸ. ਆਈ. ਬਲਬੀਰ ਸਿੰਘ, ਏ. ਐੱਸ. ਆਈ. ਬਲਜੀਤ ਸਿੰਘ ਅਤੇ ਹੌਲਦਾਰ ਜਿੰਦਰਪਾਲ ਕੌਰ ਸਮੇਤ ਗੁਪਤ ਸੂਚਨਾ ਦੇ ਆਧਾਰ 'ਤੇ ਕਪੂਰੀ ਗੇਟ ਦੇ ਬਾਹਰ ਵਿਸ਼ੇਸ਼ ਚੈਕਿੰਗ ਲਈ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਇਕ ਇਨੋਵਾ ਗੱਡੀ ਨੰ. ਪੀ ਬੀ-02 ਸੀ ਆਰ-0651 ਜਿਸ ਨੂੰ ਅਮਰਬੀਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਰੰਗੜ ਨੰਗਲ ਚਲਾ ਰਿਹਾ ਸੀ, ਜਿਸ ਵਿਚ ਇਕ ਵਿਅਕਤੀ ਅਤੇ ਇਕ ਔਰਤ ਸਵਾਰ ਸੀ, ਨੂੰ ਚੈਕਿੰਗ ਲਈ ਰੋਕਿਆ ਅਤੇ ਇਸ ਵਿਚ ਸਵਾਰ ਵਿਅਕਤੀ ਤੇ ਔਰਤ ਦੀ ਤਲਾਸ਼ੀ ਲੈਣ ਦੌਰਾਨ 13 ਗ੍ਰਾਮ ਹੈਰੋਇਨ ਅਤੇ ਗੱਡੀ ਚਾਲਕ ਅਮਰਬੀਰ ਸਿੰਘ ਤੋਂ 2 ਗ੍ਰਾਮ ਹੈਰੋਇਨ ਬਰਾਮਦ ਹੋਈ। ਉਕਤ ਪੁਲਸ ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਇਸਦੇ ਬਾਅਦ ਉਕਤ ਤਿੰਨਾਂ ਨੂੰ ਪੁਲਸ ਮੁਲਾਜ਼ਮਾਂ ਨੇ ਗ੍ਰਿਫਤਾਰ ਕਰਦਿਆਂ ਗੱਡੀ ਨੂੰ ਵੀ ਕਬਜ਼ੇ 'ਚ ਲੈ ਲਿਆ ਹੈ। ਪੁਲਸ ਅਨੁਸਾਰ ਇਨੋਵਾ ਸਵਾਰ ਵਿਅਕਤੀ ਦੀ ਪਛਾਣ ਰਵਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਗੁੱਜਰਪੁਰ ਗਿੱਲਾਂਵਾਲੀ ਗੇਟ ਅੰਮ੍ਰਿਤਸਰ ਵਜੋਂ ਹੋਈ ਹੈ, ਜਦਕਿ ਔਰਤ ਨੇ ਆਪਣਾ ਨਾਂ ਸੁਰਿੰਦਰ ਕੌਰ ਉਰਫ ਸੋਨੂੰ ਵਾਸੀ ਕਪੂਰੀ ਗੇਟ ਬਟਾਲਾ ਦੱਸਿਆ ਹੈ। ਉਨ੍ਹਾਂ ਦੱਸਿਆ ਕਿ ਗੱਡੀ ਚਾਲਕ ਅਮਰਬੀਰ ਸਿੰਘ ਹੈਰੋਇਨ ਲਿਆਉਣ ਅਤੇ ਵੇਚਣ ਦਾ ਕੰਮ ਕਰਦਾ ਸੀ, ਜਿਸਨੂੰ ਹੁਣ ਗ੍ਰਿਫਤਾਰ ਕਰਨ 'ਚ ਸਫਲਤਾ ਪ੍ਰਾਪਤ ਕਰ ਲਈ ਹੈ ਅਤੇ ਇਸ ਸਬੰਧ 'ਚ ਉਕਤ ਤਿੰਨਾਂ ਦੇ ਵਿਰੁੱਧ ਥਾਣਾ ਸਿਟੀ 'ਚ ਐੱਨ. ਡੀ. ਪੀ. ਐਕਟ ਤਹਿਤ ਕੇਸ ਦਰਜ ਕਰ ਕੇ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


Related News