ਪੰਜਾਬ ’ਚ ਰੂਹ ਕੰਬਾਊ ਘਟਨਾ, ਸਾਢੇ 3 ਸਾਲਾ ਬੱਚੀ ਦਾ ਜਬਰ-ਜ਼ਿਨਾਹ ਮਗਰੋਂ ਕੀਤਾ ਬੇਰਹਿਮੀ ਨਾਲ ਕਤਲ

Tuesday, Mar 19, 2024 - 05:56 AM (IST)

ਪੰਜਾਬ ’ਚ ਰੂਹ ਕੰਬਾਊ ਘਟਨਾ, ਸਾਢੇ 3 ਸਾਲਾ ਬੱਚੀ ਦਾ ਜਬਰ-ਜ਼ਿਨਾਹ ਮਗਰੋਂ ਕੀਤਾ ਬੇਰਹਿਮੀ ਨਾਲ ਕਤਲ

ਕੁੱਪ ਕਲਾਂ (ਜ. ਬ.)– ਲੁਧਿਆਣਾ-ਮਾਲੇਰਕੋਟਲਾ ਮੁੱਖ ਮਾਰਗ ’ਤੇ ਸਥਿਤ ਪਿੰਡ ਰੋਹੀੜਾ ’ਚ ਧਾਗਾ ਫੈਕਟਰੀ ਦੇ ਨੇੜੇ ਇਕ ਸਾਢੇ ਤਿੰਨ ਸਾਲਾ ਬੱਚੀ ਨੂੰ ਜਬਰ-ਜ਼ਿਨਾਹ ਕਰਨ ਮਗਰੋਂ ਕਤਨ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ’ਚ ਪੁਲਸ ਨੇ ਇਕ ਵਿਅਕਤੀ ਨੂੰ ਵੀ ਹਿਰਾਸਤ ’ਚ ਲਿਆ ਹੈ।

ਬੱਚੀ ਦੇ ਪਿਤਾ ਨੇ ਦੱਸਿਆ ਕਿ ਉਹ ਕਰੀਬ 7-8 ਸਾਲ ਤੋਂ ਇਕ ਨਿੱਜੀ ਫੈਕਟਰੀ ’ਚ ਮਜ਼ਦੂਰੀ ਦਾ ਕੰਮ ਕਰਦਾ ਹੈ ਤੇ ਪਰਿਵਾਰ ਸਮੇਤ ਫੈਕਟਰੀ ਦੇ ਬਣੇ ਕਮਰੇ ’ਚ ਰਹਿੰਦਾ ਹੈ। ਉਸ ਨੇ ਦੱਸਿਆ ਕਿ ਉਸ ਦੀ ਧੀ ਸਵੇਰੇ ਕਰੀਬ 11 ਵਜੇ ਤੋਂ ਲਾਪਤਾ ਸੀ। ਦੁਪਹਿਰ ਨੂੰ ਫੈਕਟਰੀ ਦੀ ਕੰਧ ਨੇੜਿਓਂ ਉਸ ਦੀ ਬੋਰੇ ’ਚ ਖ਼ੂਨ ਨਾਲ ਲੱਥਪੱਥ ਲਾਸ਼ ਮਿਲੀ, ਜਿਸ ਦੀ ਸੂਚਨਾ ਸਦਰ ਥਾਣਾ ਅਹਿਮਦਗੜ੍ਹ ਦੀ ਪੁਲਸ ਨੂੰ ਦਿੱਤੀ ਗਈ।

ਇਹ ਖ਼ਬਰ ਵੀ ਪੜ੍ਹੋ : ਸ਼ੁਭਦੀਪ ਦੇ ਜਨਮ ’ਤੇ ਬੱਬੂ ਮਾਨ ਨੇ ਮੂਸੇ ਵਾਲਾ ਦੇ ਮਾਪਿਆਂ ਨੂੰ ਦਿੱਤੀਆਂ ਵਧਾਈਆਂ, ਨਵ-ਜਨਮੇ ਨੂੰ ਦਿੱਤਾ ਪਿਆਰ

ਮੌਕੇ ’ਤੇ ਪਹੁੰਚੇ ਸਬ ਡਵੀਜ਼ਨ ਅਹਿਮਦਗੜ੍ਹ ਦੇ ਡੀ. ਐੱਸ. ਪੀ. ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਬੱਚੀ ਦੀ ਬੋਰੇ ’ਚ ਮਿਲੀ ਲਾਸ਼ ਤੋਂ ਪਤਾ ਲੱਗਦਾ ਹੈ ਕਿ ਜਬਰ-ਜ਼ਿਨਾਹ ਤੋਂ ਬਾਅਦ ਬੱਚੀ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ।

ਇਸ ਸਬੰਧੀ ਇਕ ਮੁਲਜ਼ਮ ਭਾਨੂ ਪੁੱਤਰ ਅਰਜਨ ਵਾਸੀ ਬਿਹਾਰ ਨੂੰ ਸ਼ੱਕ ਦੇ ਆਧਾਰ ’ਤੇ ਹਿਰਾਸਤ ’ਚ ਲਿਆ ਗਿਆ ਹੈ। ਪੁਲਸ ਮੁਕੱਦਮਾ ਦਰਜ ਕਰ ਰਹੀ ਹੈ ਤੇ ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News