ਪਤੀ-ਪਤਨੀ ਤੋਂ ਮੋਬਾਇਲ ਤੇ ਗਹਿਣੇ ਲੁੱਟਣ ਵਾਲੇ 3 ਮੁਲਜ਼ਮ ਕਾਬੂ

Thursday, Nov 28, 2024 - 11:45 AM (IST)

ਪਤੀ-ਪਤਨੀ ਤੋਂ ਮੋਬਾਇਲ ਤੇ ਗਹਿਣੇ ਲੁੱਟਣ ਵਾਲੇ 3 ਮੁਲਜ਼ਮ ਕਾਬੂ

ਚੰਡੀਗੜ੍ਹ (ਸੁਸ਼ੀਲ) : ਵਿਆਹ ਤੋਂ ਘਰ ਜਾ ਰਹੇ ਐਕਟਿਵਾ ਸਵਾਰ ਤਿੰਨ ਵਿਅਕਤੀਆਂ ਤੋਂ ਫ਼ੋਨ ਤੇ ਸੋਨੇ ਦੀ ਮੁੰਦਰੀ ਲੁੱਟ ਕੇ ਫ਼ਰਾਰ ਕਾਰ ਸਵਾਰ ਤਿੰਨ ਨੌਜਵਾਨਾਂ ਨੂੰ ਆਈ. ਟੀ. ਪਾਰਕ ਥਾਣਾ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਗੁਰਦਾਸਪੁਰ ਦੇ ਦੀਨਾਨਗਰ ਵਾਸੀ ਅਮਨਦੀਪ, ਰਵਿੰਦਰ ਤੇ ਪੰਕਜ ਵਜੋਂ ਹੋਈ ਹੈ। ਪੁਲਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਲੁੱਟਿਆ ਮੋਬਾਇਲ ਤੇ ਲੁੱਟ ਦੀ ਵਾਰਦਾਤ ’ਚ ਵਰਤੀ ਕਾਰ ਬਰਾਮਦ ਕਰ ਲਈ ਹੈ।

ਰਵਿੰਦਰ ਪਹਿਲਾਂ ਮੋਹਾਲੀ ’ਚ ਰਹਿੰਦੇ ਹੋਏ ਜ਼ੋਮੈਟੋ ’ਚ ਕੰਮ ਕਰਦਾ ਸੀ। ਪੁਲਸ ਫ਼ਰਾਰ ਚੌਥੇ ਮੁਲਜ਼ਮ ਦੀ ਭਾਲ ’ਚ ਹੈ। ਆਈ. ਟੀ. ਪਾਰਕ ਥਾਣਾ ਪੁਲਸ ਨੇ ਦੱਸਿਆ ਕਿ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਚੰਡੀਗੜ੍ਹ ਘੁੰਮਣ ਆਏ ਸਨ। ਰਾਤ ਨੂੰ ਆਈ. ਟੀ. ਪਾਰਕ ’ਚ ਗੇੜੀ ਮਾਰ ਰਹੇ ਸਨ। ਜਦੋਂ ਉਹ ਇੰਦਰਾ ਕਾਲੋਨੀ ਨੇੜੇ ਪੁੱਜੇ ਤਾਂ ਉਨ੍ਹਾਂ ਨੇ ਐਕਟਿਵਾ ਸਵਾਰ ਔਰਤ ਸਣੇ 3 ਵਿਅਕਤੀਆਂ ਨੂੰ ਰੋਕ ਕੇ ਫੋਨ ਤੇ ਰਿੰਗ ਖੋਹ ਲਈ ਤੇ ਫ਼ਰਾਰ ਹੋ ਗਏ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਮੋਬਾਇਲ ਫੋਨ ਖੋਹਣਾ ਵੀ ਕਬੂਲਿਆ।
 


author

Babita

Content Editor

Related News