ਜਾਰਜੀਆ ਭੇਜਣ ਦੇ ਨਾਂ ''ਤੇ 3.50 ਲੱਖ ਦੀ ਠੱਗੀ

Wednesday, Sep 13, 2017 - 02:26 AM (IST)

ਜਾਰਜੀਆ ਭੇਜਣ ਦੇ ਨਾਂ ''ਤੇ 3.50 ਲੱਖ ਦੀ ਠੱਗੀ

ਹੁਸ਼ਿਆਰਪੁਰ, (ਅਸ਼ਵਨੀ)- ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀ ਮਾਰਨ ਵਾਲੇ ਬੋਗਸ ਕਬੂਤਰਬਾਜ਼ ਟਰੈਵਲ ਏਜੰਟਾਂ ਵਿਰੁੱਧ ਸ਼ਿਕੰਜਾ ਕੱਸਦੇ ਹੋਏ ਪੁਲਸ ਨੇ ਇਕ ਹੋਰ ਮਾਮਲਾ ਆਈ.ਪੀ. ਸੀ. ਦੀ ਧਾਰਾ 406, 420 ਤੇ ਇਮੀਗ੍ਰੇਸ਼ਨ ਐਕਟ ਦੀ ਧਾਰਾ 24 ਅਧੀਨ ਦਰਜ ਕੀਤਾ ਹੈ।
ਕੀ ਹੈ ਮਾਮਲਾ : ਸ਼ਿਵ ਕੁਮਾਰ ਪੁੱਤਰ ਵਰਿੰਦਰ ਕੁਮਾਰ ਵਾਸੀ ਪਿੰਡ ਪੋਸੀ ਨੇ ਐੱਸ. ਐੱਸ. ਪੀ. ਜੇ. ਏਲੀਚੇਲਿਅਨ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਸੀ ਕਿ ਟਰੈਵਲ ਏਜੰਟ ਰੂਬੀ ਪੁੱਤਰੀ ਜਸਵੰਤ ਸਿੰਘ ਵਾਸੀ ਸੈਕਟਰ-13 ਪੰਚਕੂਲਾ ਤੇ ਸਿਧਾਂਤ ਪੁੱਤਰ ਦਲੀਪ ਮਲਹੋਤਰਾ ਵਾਸੀ ਚੰਡੀਗੜ੍ਹ ਨੇ 11 ਅਪ੍ਰੈਲ 2017 ਨੂੰ ਸੈਲਾ ਖੁਰਦ 'ਚ ਜਾਰਜੀਆ ਭੇਜਣ ਦੇ ਨਾਂ 'ਤੇ 3.50 ਲੱਖ ਰੁਪਏ ਲਏ ਸਨ ਪਰ ਉਸ ਨੂੰ ਨਾ ਤਾਂ ਜਾਰਜੀਆ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਜਾਂਚ ਉਪਰੰਤ ਪੁਲਸ ਨੇ ਦੋਸ਼ੀਆਂ ਵਿਰੁੱਧ ਕੇਸ ਦਰਜ ਕਰ ਲਿਆ।


Related News