271 ਪੇਟੀਅਾਂ ਸ਼ਰਾਬ ਸਣੇ 1 ਕਾਬੂ, 4 ਫਰਾਰ

Sunday, Aug 26, 2018 - 03:02 AM (IST)

271 ਪੇਟੀਅਾਂ ਸ਼ਰਾਬ ਸਣੇ 1 ਕਾਬੂ, 4 ਫਰਾਰ

ਰਾਹੋਂ (ਪ੍ਰਭਾਕਰ)- ਮਾਛੀਵਾੜਾ ਰੋਡ ਰਾਹੋਂ ਵਿਖੇ ਸ਼ਰਾਬ ਨਾਲ ਲੱਦੇ ਟਰੱਕ ਨੂੰ ਪੁਲਸ ਨੇ ਡਰਾਈਵਰ ਸਣੇ ਕਾਬੂ ਕਰ ਕੇ 271 ਪੇਟੀਅਾਂ ਸ਼ਰਾਬ ਫੜਨ ’ਚ ਸਫਲਤਾ ਪ੍ਰਾਪਤ ਕੀਤੀ ਹੈ।ਡੀ. ਐੱਸ. ਪੀ. ਮੁਖਤਿਆਰ ਰਾਏ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ  ਕਿ  ਆਬਕਾਰੀ ਈ.ਟੀ. ਸੁਖਵਿੰਦਰ ਸਿੰਘ ਥਾਣਾ ਰਾਹੋਂ ਦੇ ਇੰਸਪੈਕਟਰ ਰੁਪਿੰਦਰਜੀਤ ਸਿੰਘ ਚਾਂਦਪੁਰੀ, ਐਕਸਾਈਜ਼ ਸੁਖਦੇਵ ਸਿੰਘ ਅਤੇ ਕਸ਼ਮੀਰਾ ਸਿੰਘ ਏ. ਐੱਸ. ਆਈ. ਧਿਆਨ ਸਿੰਘ, ਏ. ਐੱਸ. ਆਈ. ਰਾਮਪਾਲ ਦੀ ਪੁਲਸ ਪਾਰਟੀ ਨੂੰ ਗੁਪਤ ਸੂਚਨਾ ਮਿਲੀ ਸੀ  ਕਿ  ਇਕ  ਟਰੱਕ ਨੰਬਰ ਪੀ.ਬੀ. 32 ਪੀ 5426 ’ਚ ਡਰਾਈਵਰ ਭੁਪਿੰਦਰ ਸਿੰਘ ਚੰਡੀਗੜ੍ਹ ਤੋਂ ਠੇਕਾ ਸ਼ਰਾਬ ਲੱਦ ਕੇ ਆ ਰਿਹਾ ਹੈ ਉਸ ਦੇ ਸਾਥੀ ਜ਼ੈੱਨ ਕਾਰ ਵਿਚ ਸਵਾਰ ਹੋ ਕੇ ਸ਼ਰਾਬ ਦੀ ਗੱਡੀ ਦੇ ਅੱਗੇ ਆ ਰਹੇ ਹਨ।ਸੂਚਨਾ ਮਿਲਦੇ ਹੀ ਆਬਕਾਰੀ ਟੀਮ ਅਤੇ ਥਾਣਾ ਰਾਹੋਂ ਦੇ ਇੰਸਪੈਕਟਰ ਸ. ਰੁਪਿੰਦਰਜੀਤ ਸਿੰਘ ਦੀ ਟੀਮ ਨੇ ਸਤਲੁਜ ਦਰਿਆ ’ਤੇ ਨਾਕਾ ਲਾ ਕੇ  ਡਰਾਈਵਰ ਭੁਪਿੰਦਰ ਸਿੰਘ ਥਾਣਾ ਬਿਲਗਾ ਜ਼ਿਲਾ ਜਲੰਧਰ ਨੂੰ ਗ੍ਰਿਫਤਾਰ ਕਰ ਕੇ ਗੱਡੀ ਦੀ ਤਲਾਸ਼ੀ ਲਈ ਤਾਂ ਟਰੱਕ ’ਚੋਂ ਚੰਡੀਗੜ੍ਹ ਦੀ ਠੇਕਾ ਸ਼ਰਾਬ ਦੀਅਾਂ 271 ਪੇਟੀਅਾਂ ਬਰਾਮਦ ਹੋਈਅਾਂ।  ਉਨ੍ਹਾਂ ਦੱਸਿਆ ਕਿ  ਟਰੱਕ ਦੇ ਡਰਾਈਵਰ ਭੁਪਿੰਦਰ ਸਿੰਘ ਤੇ ਜ਼ੈੱਨ ਗੱਡੀ ਵਿਚ ਸਵਾਰ ਫਰਾਰ ਚਾਰੋਂ ਮਨਜੀਤ ਸਿੰਘ, ਰਵਿੰਦਰ ਸਿੰਘ, ਅਮਨਦੀਪ ਧਵਨ, ਰਜਤ ਪੰਡਿਤ ਵਾਸੀ ਸੰਘ ਢੇਸੀਅਾਂ (ਜਲੰਧਰ) ਦੇ ਖਿਲਾਫ ਥਾਣਾ ਰਾਹੋਂ ਵਿਖੇ ਐਕਸਾਈਜ਼ ਐਕਟ ਅਧੀਨ ਮਾਮਲਾ ਦਰਜ ਕਰ ਕੇ ਗੱਡੀ ਤੇ ਸ਼ਰਾਬ ਨੂੰ ਜ਼ਬਤ ਕਰਕੇ  ਡਰਾਈਵਰ ਭੁਪਿੰਦਰ ਸਿੰਘ ਨੂੰ ਨਵਾਂਸ਼ਹਿਰ ਦੀ ਅਦਾਲਤ ’ਚ ਪੇਸ਼ ਕੀਤਾ।


Related News