ITBP ਦੇ 7 ਕਾਂਸਟੇਬਲਾਂ ਸਮੇਤ ਪੰਚਕੂਲਾ ’ਚ 27 ਲੋਕ ਕੋਰੋਨਾ ਪਾਜ਼ੇਟਿਵ
Wednesday, Jul 15, 2020 - 11:51 PM (IST)
ਪੰਚਕੂਲਾ, (ਅਸ਼ੀਸ਼)- ਜ਼ਿਲੇ ਵਿਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੇ ਰਿਕਾਰਡ 27 ਨਵੇਂ ਮਾਮਲੇ ਆਏ। ਇਨ੍ਹਾਂ ਵਿਚ ਨਾਡਾ ਸਾਹਿਬ ਦੇ ਪਾਰਸ ਹਸਪਤਾਲ ਦੇ ਲੈਬ ਤਕਨੀਸ਼ੀਅਨ ਦੀ ਵੀ ਰਿਪੋਰਟ ਪਾਜ਼ੇਟਿਵ ਹੈ। ਇਨਫੈਕਟਿਡ ਵਿਚ ਆਈ. ਟੀ. ਬੀ. ਪੀ. ਦੇ 7 ਕਾਂਸਟੇਬਲ ਵੀ ਹਨ। ਮੰਸੂਰੀ ਤੋਂ ਆਏ 30 ਸਾਲਾ ਨੌਜਵਾਨ, ਅਰੁਣਾਚਲ ਪ੍ਰਦੇਸ਼ ਤੋਂ ਆਏ 24 ਸਾਲਾ, ਅੰਮ੍ਰਿਤਸਰ ਤੋਂ ਆਏ 30 ਅਤੇ 35 ਸਾਲਾ, ਹਿਮਾਚਲ ਤੋਂ ਆਏ 40 ਸਾਲਾ ਅਤੇ ਸ਼ਿਮਲਾ ਤੋਂ ਆਏ 30 ਸਾਲਾ ਨੌਜਵਾਨ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਹੁਣ ਪੰਚਕੂਲਾ ਵਿਚ ਕੋਰੋਨਾ ਵਾਇਰਸ ਦੇ 181 ਮਾਮਲੇ ਹੋ ਚੁੱਕੇ ਹਨ। 120 ਲੋਕ ਠੀਕ ਹੋਕੇ ਘਰ ਜਾ ਚੁੱਕੇ ਹਨ।
ਆਸ਼ੀਆਨਾ ਕੰਪਲੈਕਸ ਵਿਚ 7 ਵਿਚ ਵਾਇਰਸ ਦੀ ਪੁਸ਼ਟੀ
ਪੰਚਕੂਲਾ ਵਿਚ ਇੰਡਸਟ੍ਰੀਅਲ ਏਰੀਆ ਫੇਜ-1 ਦੇ ਆਸ਼ੀਆਨਾ ਕੰਪਲੈਕਸ ਵਿਚ ਕੋਰੋਨਾ ਬਲਾਸਟ ਹੋਇਆ, ਜਿੱਥੇ ਇਕ ਹੀ ਗਲੀ ਦੇ ਘਰਾਂ ਵਿਚ 7 ਲੋਕ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਵਿਚ 25 ਸਾਲਾ ਲੜਕੀ, 38 ਸਾਲਾ ਔਰਤ, ਉਸਦੀ 18 ਸਾਲਾ ਬੇਟੀ, 14 ਸਾਲਾ ਬੱਚਾ, 20 ਅਤੇ 23 ਸਾਲਾ ਲੜਕੀਆਂ ਅਤੇ 30 ਸਾਲਾ ਨੌਜਵਾਨ ਸ਼ਾਮਿਲ ਹੈ। ਬਲਟਾਣਾ ਦਾ ਇਕ ਮਰੀਜ਼ ਹੈ।