27 ਕਰੋੜ ਈ-ਸ਼੍ਰਮ ਕਾਰਡ ਧਾਰਕਾਂ ਨੂੰ ਮਿਲਣਗੀਆਂ ਕੇਂਦਰ ਸਰਕਾਰ ਦੀਆਂ ਸਾਰੀਆਂ ਸਹੂਲਤਾਂ : ਐਡਵੋਕੇਟ ਸਿੱਧੂ
Tuesday, Apr 19, 2022 - 08:12 PM (IST)
ਲੁਧਿਆਣਾ (ਗੁਪਤਾ) : ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਮਨਾਏ ਜਾ ਰਹੇ 75ਵੇਂ ਸੁਤੰਤਰਤਾ ਦਿਵਸ ਮੌਕੇ ਲੁਧਿਆਣਾ ਦੇ ਪੱਛਮੀ ਚੋਣ ਖੇਤਰ ਵਿਚ ਈ-ਸ਼੍ਰਮ ਕਾਰਡ ਵੰਡ ਸਮਾਗਮ ਕੀਤਾ ਗਿਆ, ਜਿਸ ਵਿਚ 100 ਤੋਂ ਵੱਧ ਲੋਕਾਂ ਨੂੰ ਲੇਬਰ ਕਾਰਡ ਵੰਡੇ ਗਏ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਹਲਕਾ ਪੱਛਮੀ ਦੇ ਮੁਖੀ ਅਤੇ ਪੰਜਾਬ ਭਾਜਪਾ ਦੀ ਕਾਰਜਕਾਰਣੀ ਦੇ ਮੈਂਬਰ ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਕਿਹਾ ਕਿ ਭਾਰਤ ਬੁੱਧੀਮਾਨ, ਦੂਰਦਰਸ਼ੀ ਅਤੇ ਇਮਾਨਦਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੋਗ ਅਗਵਾਈ 'ਚ ਦੁਨੀਆ ਭਰ ਵਿਚ ਆਪਣਾ ਨਾਂ ਕਮਾ ਰਿਹਾ ਹੈ ਅਤੇ ਦੇਸ਼ ਦੇ ਗਰੀਬਾਂ ਅਤੇ ਦਲਿਤਾਂ ਦੇ ਲਈ ਵੱਖ-ਵੱਖ ਭਲਾਈ ਸਕੀਮਾਂ ਸ਼ੁਰੂ ਕਰਕੇ ਆਮ ਨਾਗਰਿਕਾਂ ਦੀ ਮਦਦ ਕੀਤੀ ਜਾ ਰਹੀ ਹੈ, ਜਿਸ ਦਾ ਲਾਭ ਦੇਸ਼ ਦੇ ਹਰ ਨਾਗਰਿਕ ਨੂੰ ਮਿਲ ਰਿਹਾ ਹੈ।
ਇਹ ਵੀ ਪੜ੍ਹੋ : 3 ਲੱਖ ਕਰੋੜ ਦੇ ਕਰਜ਼ੇ ਦੇ ਮਾਮਲੇ ਦੀ ਗਹਿਰਾਈ ਨਾਲ ਹੋਵੇਗੀ ਜਾਂਚ : ਮੰਤਰੀ ਹਰਭਜਨ ਸਿੰਘ
ਇਸ ਮੌਕੇ ਸਿੱਧੂ ਨੇ ਕਿਹਾ ਕਿ ਪੂਰੇ ਭਾਰਤ ਵਿਚ ਗੈਰ-ਸੰਗਠਿਤ ਇਲਾਕੇ ਨੂੰ ਇਕਜੁਟ ਕਰਨ ਦੇ ਮਕਸਦ ਨਾਲ ਈ-ਸ਼੍ਰਮ ਲੇਬਰ ਕਾਰਡ ਬਣਾਏ ਜਾ ਰਹੇ ਹਨ ਅਤੇ ਭਵਿੱਖ ਵਿਚ ਕੇਂਦਰ ਸਰਕਾਰ ਵੱਲੋਂ ਕਿਸੇ ਵੀ ਨਾਗਰਿਕ ਨੂੰ ਪ੍ਰਦਾਨ ਕੀਤੀ ਜਾਣ ਵਾਲੀ ਕਿਸੇ ਵੀ ਮਦਦ ਜਾਂ ਸਹੂਲਤ ਨੂੰ ਈ-ਲੇਬਰ ਤੱਕ ਵਧਾਇਆ ਜਾਵੇਗਾ, ਜਿਸ ਵਿਚ ਸ਼੍ਰਮ ਕਾਰਡਧਾਰੀ ਨੂੰ ਪਹਿਲ ਮਿਲੇਗੀ। ਸਿੱਧੂ ਨੇ ਕਿਹਾ ਕਿ ਹੁਣ ਇਸ ਕਾਰਡ ’ਤੇ 2 ਲੱਖ ਰੁਪਏ ਦੀ ਜੀਵਨ ਬੀਮਾ ਰਾਸ਼ੀ ਦਾ ਪ੍ਰਬੰਧ ਕੀਤਾ ਗਿਆ ਹੈ ਤੇ ਪਿਛਲੇ ਸਾਲ ਤੋਂ 27 ਕਰੋੜ ਤੋਂ ਵੱਧ ਨਾਗਰਿਕਾਂ ਦੇ ਈ-ਸ਼੍ਰਮ ਕਾਰਡ ਬਣਾਏ ਗਏ ਹਨ।
ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਜਿੰਪਾ ਵੱਲੋਂ ਮੋਹਾਲੀ ਦੇ DC ਦਫ਼ਤਰ ’ਚ ਛਾਪਾ, ਅਫ਼ਸਰਾਂ ਨੂੰ ਪਈਆਂ ਭਾਜੜਾਂ (ਵੀਡੀਓ)
ਉਨ੍ਹਾਂ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਪੰਜਾਬ ਦੀ ਨਵੀਂ ਸਰਕਾਰ ’ਤੇ ਵੀ ਨਿਸ਼ਾਨਾ ਸਾਧਿਆ ਅਤੇ ਸਰਕਾਰ ਦੀਆਂ ਨੀਤੀਆਂ ਤੇ ਕੰਮਾਂ ਨੂੰ ਸਮਾਜ ਵਿਚ ਵੰਡਣ ਵਾਲੇ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ 300 ਯੂਨਿਟ ਬਿਜਲੀ ਛੋਟ ’ਤੇ ਆਮ ਵਰਗ ਅਤੇ ਰਾਖਵੇਂ ਵਰਗ ਵਿਚਲੀ ਦੂਰੀ ਵਧਾਉਣ ਦਾ ਯਤਨ ਕਰ ਰਹੀ ਹੈ, ਜੋ ਨਹੀਂ ਹੋਣੀ ਚਾਹੀਦੀ ਅਤੇ ਪੂਰੇ ਸਮਾਜ ਨੂੰ ਬਰਾਬਰ ਸਹੂਲਤਾਂ ਦੇਣਾ ਸਰਕਾਰ ਦਾ ਮੁੱਢਲਾ ਫਰਜ਼ ਹੈ। ਪੰਜਾਬ ਵਿਚ ਕਾਨੂੰਨ ਵਿਵਸਥਾ ਦੀ ਹਾਲਤ ਤਰਸਯੋਗ ਹੈ ਅਤੇ ਵੱਖਰੇ ਸੂਬੇ ਦੇ ਮੁੱਖ ਮੰਤਰੀ ਦੀ ਰਾਜ ਦੇ ਆਈ. ਏ. ਐੱਸ. ਅਧਿਕਾਰੀਆਂ ਨਾਲ ਬੈਠਕ ਕਰਨਾ ਗੈਰ-ਸੰਵਿਧਾਨਕ ਹੈ।
ਇਹ ਵੀ ਪੜ੍ਹੋ : 3 ਲੱਖ ਕਰੋੜ ਦੇ ਕਰਜ਼ੇ ਦੇ ਮਾਮਲੇ ਦੀ ਗਹਿਰਾਈ ਨਾਲ ਹੋਵੇਗੀ ਜਾਂਚ : ਮੰਤਰੀ ਹਰਭਜਨ ਸਿੰਘ
ਇਸ ਮੌਕੇ ਸੰਜੀਵ ਸ਼ੇਰੂ ਸਚਦੇਵਾ, ਸੰਦੀਪ ਵਧਵਾ, ਪ੍ਰਿੰਸ ਭੰਡਾਰੀ, ਸੰਜੀਵ ਪੁਰੀ, ਮਨੀਸ਼ ਚੋਪੜਾ ਲੱਕੀ, ਸਕੱਤਰ ਜਤਿਨ ਸ਼ਰਮਾ, ਦਾਨਿਸ਼ ਅਗਰਵਾਲ, ਰਾਜਵਿੰਦਰ ਰਾਜੂ, ਹਰਕੇਸ਼ ਮਿੱਤਲ, ਅਨੁਰਾਗ ਅਗਰਵਾਲ, ਗੁਰਪ੍ਰੀਤ ਸਿੰਘ ਤੇ ਵਰੁਣ ਸੂਦ ਸਮੇਤ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ।